pavitrā, pavitrīपवित्रा, पवित्री
ਦੇਖੋ, ਪਵਿਤ੍ਰ ੭. "ਕੁਸਾ ਪਵਿਤ੍ਰੇ ਅੰਗੁਰਨ ਪਾਏ." (ਗੁਪ੍ਰਸੂ) ਇਸ ਵਿਸਯ ਦੇਖੋ, ਸੰਵਰਤ ਸਿਮ੍ਰਿਤ, ਸ਼ਃ ੨੧੮ ਅਤੇ ਕਾਤ੍ਯਾਯਨ ਸਿਮ੍ਰਿਤਿ ਖੰਡ ੧੧, ਸ਼ਃ ੩.
देखो, पवित्र ७. "कुसा पवित्रे अंगुरन पाए." (गुप्रसू) इस विसय देखो, संवरत सिम्रित, शः २१८ अते कात्यायन सिम्रिति खंड ११, शः ३.
ਸੋ. ਪੰਵਿਤ੍ਰ. ਵਿ- ਨਿਰਮਲ. ਸ਼ੁੱਧ. "ਭਏ ਪਵਿਤੁ ਸਰੀਰ." (ਸ੍ਰੀ ਅਃ ਮਃ ੩) "ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ." (ਮਾਰੂ ਅਃ ਮਃ ੫) ੨. ਸੰਗ੍ਯਾ- ਵਰਖਾ. ਮੀਂਹ। ੩. ਜਲ। ੪. ਦੁੱਧ। ੫. ਘੀ। ੬. ਸ਼ਹਦ. ਮਧੁ। ੭. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾੱਧ ਆਦਿ ਕਰਮ ਕਰਨ ਵੇਲੇ ਪਹਿਰਿਆ ਜਾਂਦਾ ਹੈ, ਦੇਖੋ, ਪਵਿਤ੍ਰੀ....
ਸੰ. ਕੁਸ਼ ਸੰਗ੍ਯਾ- ਦਰਭ. ਦੱਭ. ਇੱਕ ਕਿਸਮ ਦਾ ਘਾਹ, ਜਿਸ ਨੂੰ ਬ੍ਰਾਹਮਣ ਬਹੁਤ ਪਵਿਤ੍ਰ ਮੰਨਦੇ ਅਤੇ ਪੂਜਾ ਵਿੱਚ ਵਰਤਦੇ ਹਨ. ਮਰਨ ਵੇਲੇ ਪ੍ਰਾਣੀ ਦੇ ਹੇਠ ਵਿਛਾਉਂਦੇ ਹਨ. "ਥਾਂਇ ਲਿਪਾਇ ਕੁਸਾ ਬਿਛਵਾਈ." (ਨਾਪ੍ਰ) ੨. ਦੇਖੋ, ਕੁਸ਼ਤਨ. "ਕੁਸਾ ਕਟੀਆ ਵਾਰ ਵਾਰ." (ਸ੍ਰੀ ਮਃ ੧) ਮੈ ਕੁੱਠਾ (ਕੋਹਿਆ) ਜਾਵਾਂ। ੩. ਫ਼ਾ. [کُشا] ਕੁਸ਼ਾ. ਵਿ- ਖੋਲ੍ਹਨੇ ਵਾਲਾ. ਇਹ ਸ਼ਬਦ ਦੇ ਅੰਤ ਵਰਤਿਆ ਜਾਂਦਾ ਹੈ, ਜਿਵੇਂ- ਦਿਲਕੁਸ਼ਾ....
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...
ਸੰ. स्मृत- ਸ੍ਮ੍ਰਿਤਿ. ਵਿ- ਯਾਦ ਕੀਤਾ ਹੋਇਆ. ਚੇਤੇ ਕੀਤਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਕਤ ਰਿਖੀ ਦੇ ਗੋਤ ਵਿੱਚ ਹੋਣ ਵਾਲਾ. ਕਤਵੰਸ਼ੀ. ੨. ਸੰਗ੍ਯਾ- ਵਿਸ਼੍ਵਾਮਿਤ੍ਰ ਦੀ ਕੁਲ ਵਿੱਚ ਹੋਣ ਵਾਲਾ ਇੱਕ ਰਿਖੀ, ਜਿਸ ਨੇ ਸ਼੍ਰੋਤਸੂਤ੍ਰ, ਗ੍ਰਿਹਯ ਸੂਤ੍ਰ ਅਤੇ ਪ੍ਰਤਿਹਾਰਸੂਤ੍ਰ ਬਣਾਏ ਹਨ। ੩. ਗੋਭਿਲ ਦਾ ਪੁਤ੍ਰ ਕਾਤ੍ਯਾਯਨ, ਜਿਸਨੇ ਗ੍ਰਿਹ੍ਯਸੰਗ੍ਰਹ ਅਤੇ ਕਰਮਪ੍ਰਦੀਪ ਰਚੇ ਹਨ. ੪. ਵਰਰੁਚਿ ਕਾਤ੍ਯਾਯਨ, ਜਿਸ ਨੇ ਪਾਣਿਨਿ ਸੂਤ੍ਰਾਂ ਦੀ ਵ੍ਯਾਖ੍ਯਾ ਕੀਤੀ ਹੈ ਅਤੇ ਸੂਤ੍ਰਾਂ ਦੀ ਕਮੀ ਪੂਰੀ ਕਰਨ ਵਾਲੇ ਵਾਰਤਿਕ ਰਚੇ ਹਨ. ਇਹ ਬੀ. ਸੀ. ਚੌਥੀ ਸਦੀ ਵਿੱਚ ਹੋਇਆ ਹੈ....
ਸੰ. स्मृति ਸ੍ਮ੍ਰਿਤਿ. ਸੰਗ੍ਯਾ- ਚੇਤਾ. ਯਾਦਦਾਸ਼੍ਤ. ਯਾਦਗੀਰੀ। ੨. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਆ ਜਾਂਦੀਆਂ ਹਨ-#ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵਰ੍ਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼੍, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦ ਸਿਮ੍ਰਿਤਿ. "ਸਾਸਤ੍ਰ ਸਿੰਮ੍ਰਿਤ ਬਿਨਸਹਿਗੇ ਬੇਦਾ." (ਗਉ ਅਃ ਮਃ ੫) "ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ." (ਜਾਪੁ)...
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....