pavanāपवणा
ਕ੍ਰਿ- ਪੜਨਾ. ਪੈਣਾ. "ਪੈਰੀਂ ਪਵਣਾ ਜਗਿ ਵਰਤਾਇਆ." (ਭਾਗੁ) ੨. ਡਿਗਣਾ. ਸਿੰਧੀ. ਪਵਣੁ.
क्रि- पड़ना. पैणा. "पैरीं पवणा जगि वरताइआ."(भागु) २. डिगणा. सिंधी. पवणु.
ਕ੍ਰਿ- ਪੈਣਾ। ੨. ਡਿਗਣਾ। ੩. ਪਠਨ ਕਰਨਾ. ਪੜ੍ਹਨਾ। ੪. ਪ੍ਰਾਪਤ ਹੋਣਾ. "ਸਤਿਗੁਰ ਤੇ ਸਮਝ ਪੜੀ ਮਨਿ ਮਾਹੀ." (ਮਾਰੂ ਸੋਲਹੇ ਮਃ ੪)...
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ....
ਕ੍ਰਿ- ਪੜਨਾ. ਪੈਣਾ. "ਪੈਰੀਂ ਪਵਣਾ ਜਗਿ ਵਰਤਾਇਆ." (ਭਾਗੁ) ੨. ਡਿਗਣਾ. ਸਿੰਧੀ. ਪਵਣੁ....
ਜਗਤ ਮੇਂ. ਸੰਸਾਰ ਵਿੱਚ. "ਜਗਿ ਸੁਕ੍ਰਿਤ ਕੀਰਤਿ ਨਾਮ ਹੈ." (ਬਿਲਾ ਛੰਤ ਮਃ ੪) ੨. ਯੱਗਾਂ ਕਰਕੇ. ਯਗ੍ਯ ਦ੍ਵਾਰਾ। ੩. ਜਗਤ ਦੇ "ਲਥਿਅੜੇ ਜਗਿ ਤਾਪਾ ਰਾਮ." (ਵਡ ਛੰਤ ਮਃ ੪) ੪. ਸੰ. जज्ञि ਜਗਿ੍ਯ. ਗ੍ਯਾਤਾ. ਪੰਡਿਤ. "ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ." (ਵਾਰ ਸੋਰ ਮਃ ੩)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਕ੍ਰਿ- ਗਿਰਨਾ. ਪਤਨ ਹੋਣਾ. "ਡਿਗੈ ਨ ਡੋਲੈ. ਕਤਹੂ ਧਾਵੈ." (ਰਾਮ ਮਃ ੫)...
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰਗ੍ਯਾ- ਪਵਨ. ਹਵਾ. "ਪਵਣੁ ਗੁਰੂ ਪਾਣੀ ਪਿਤਾ." (ਜਪੁ) "ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ." (ਆਸਾ ਮਃ ੧) ਕੰਨਾਂ ਵਿੱਚ ਪੌਣ ਦੀ ਲਹਿਰ, ਬਾਰੀਕ ਝਿੱਲੀ ਪੁਰ ਠੋਕਰ ਖਾਕੇ ਸ਼ਬਦ ਉਤਪੰਨ ਨਹੀਂ ਕਰਦੀ। ੨. ਦੇਖੋ, ਪਵਣਾ ੨....