padhraपद्र
ਸੰ. ਸੰਗ੍ਯਾ- ਪਿੰਡ. ਗ੍ਰਾਮ। ੨. ਪਿੰਡ ਦਾ ਰਾਹ। ੩. ਪਿੰਡ ਦੀ ਗਲੀ. ਬੀਹੀ (ਵੀਥੀ).
सं. संग्या- पिंड. ग्राम। २. पिंड दा राह। ३. पिंड दी गली. बीही (वीथी).
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰ. ਸੰਗ੍ਯਾ- ਗਾਂਵ. ਪਿੰਡ. "ਗ੍ਰਾਮ ਗ੍ਰਾਮ ਨਗਰ ਸਭ ਫਿਰਿਆ." (ਨਟ ਅਃ ਮਃ ੪) ੨. ਸਮੂਹ. ਸਮੁਦਾਯ। ੩. ਰਾਗ ਦੀ ਸਰਗਮ ਦੀ ਇਸਥਿਤੀ ਦਾ ਮੂਲਰੂਪ ਸ੍ਵਰ (ਸੁਰ). ਸੰਗੀਤਸ਼ਾਸਤ੍ਰ ਵਿੱਚ ਸੜਜ, ਮਧ੍ਯਮ ਅਤੇ ਗਾਂਧਾਰ ਤਿੰਨ ਗ੍ਰਾਮ ਲਿਖੇ ਹਨ, ਜਿਨ੍ਹਾਂ ਦੇ ਦੂਜੇ ਨਾਉ, 'ਨੰਦ੍ਯਾਵਰਤ' 'ਸੁਭਦ੍ਰ' ਅਤੇ 'ਜੀਮੂਤ' ਹਨ. ਸੜਜ ਨੂੰ ਮੁੱਖ ਰੱਖਕੇ ਜੇ ਬਾਕੀ ਸੁਰਾਂ ਦਾ ਫੈਲਾਉ ਕਰੀਏ ਤਦ ਸੜਜ ਗ੍ਰਾਮ ਹੈ, ਐਸੇ ਹੀ ਮੱਧ ਅਤੇ ਗਾਂਧਾਰ ਨੂੰ ਜਾਣੋ. ਕਈਆਂ ਦੇ ਮਤ ਵਿੱਚ ਗਾਂਧਾਰ ਦੀ ਥਾਂ ਪੰਚਮ ਤੀਸਰਾ ਗ੍ਰਾਮ ਹੈ.#ਕਈ ਸੰਗੀਤਗ੍ਰੰਥਾਂ ਵਿੱਚ 'ਮੰਦ੍ਰ' ਗ੍ਰਾਮ ਸੜਜ ਹੈ, ਮਧ੍ਯਮ 'ਮਧ੍ਯ' ਗ੍ਰਾਮ ਹੈ, ਨਿਸਾਦ 'ਤਾਰ' ਗ੍ਰਾਮ ਹੈ....
ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ....
ਸੰਗ੍ਯਾ- ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. "ਸਿਰ ਧਰਿ ਤਲੀ ਗਲੀ ਮੋਰੀ ਆਉ." (ਸਵਾ ਮਃ ੧) "ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ?" (ਦੇਵ ਮਃ ੪) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ- ਘੋੜਾਗਲੀ. ਛਾਂਗਲਾਗਲੀ, ਨਥੀਆਗਲੀ ਆਦਿ। ੨. ਵਿ- ਸੜੀ. ਤ੍ਰੱਕੀ. ਗਲਿਤ। ੩. ਗੱਲੀ. ਗੱਲਾਂ ਨਾਲ. ਬਾਤੋਂ ਸੇ. "ਗਲੀ ਹੌ ਸੋਹਾਗਣਿ ਭੈਣੇ!" (ਆਸਾ ਪਟੀ ਮਃ ੧) "ਗਲੀ ਸੈਲ ਉਠਾਵਤ ਚਾਹੈ." (ਟੋਡੀ ਮਃ ੫) ੪. ਗਲੀਂ. ਗਲਾਂ ਵਿੱਚ. "ਇਕਨਾ ਗਲੀ ਜੰਜੀਰੀਆ." (ਵਾਰ ਆਸਾ)...
ਗਲੀ. ਬੀਹੀ. ਸੜਕ. ਦੇਖੋ, ਬੀਚਿ....