vīdhi, vīdhikā, vīdhīवीथि, वीथिका, वीथी
ਗਲੀ. ਬੀਹੀ. ਸੜਕ. ਦੇਖੋ, ਬੀਚਿ.
गली. बीही. सड़क. देखो, बीचि.
ਸੰਗ੍ਯਾ- ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. "ਸਿਰ ਧਰਿ ਤਲੀ ਗਲੀ ਮੋਰੀ ਆਉ." (ਸਵਾ ਮਃ ੧) "ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ?" (ਦੇਵ ਮਃ ੪) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ- ਘੋੜਾਗਲੀ. ਛਾਂਗਲਾਗਲੀ, ਨਥੀਆਗਲੀ ਆਦਿ। ੨. ਵਿ- ਸੜੀ. ਤ੍ਰੱਕੀ. ਗਲਿਤ। ੩. ਗੱਲੀ. ਗੱਲਾਂ ਨਾਲ. ਬਾਤੋਂ ਸੇ. "ਗਲੀ ਹੌ ਸੋਹਾਗਣਿ ਭੈਣੇ!" (ਆਸਾ ਪਟੀ ਮਃ ੧) "ਗਲੀ ਸੈਲ ਉਠਾਵਤ ਚਾਹੈ." (ਟੋਡੀ ਮਃ ੫) ੪. ਗਲੀਂ. ਗਲਾਂ ਵਿੱਚ. "ਇਕਨਾ ਗਲੀ ਜੰਜੀਰੀਆ." (ਵਾਰ ਆਸਾ)...
ਸੰ. ਸਰਕ. ਸੰਗ੍ਯਾ- ਜਿਸ ਤੇ ਗਮਨ ਕਰੀਏ. ਰਾਹ. ਰਸਤਾ. ਸੰ. सृङ्का ਸ੍ਰਿੰਕਾ. ਅਤੇ ਸ੍ਰਿਤਿ ਸ਼ਬਦ ਭੀ ਰਸਤੇ ਲਈ ਹਨ। ੨. ਅਨੁ. ਸੜਾਕਾ. "ਸੜਕ ਮਿਆਨੋ ਕੱਢੀਆਂ." (ਚੰਡੀ ੩)...
ਸੰ. ਵੀਚਿ ਅਤੇ ਵੀਚੀ. ਸੰਗ੍ਯਾ- ਲਹਿਰ. ਤਰੰਗ. ਮੌਜ. "ਤਨ ਸਨੇਹ ਸਾਗਰ ਨਹਿ ਢਿਗ ਨਾਨਕਰੂਪ ਜਹਾਜੂ ××× ਦਾਸੀ ਤੁਲਸਾਂ ਬੀਚੀ ਕੇ ਸਮ." (ਨਾਪ੍ਰ)...