patārēपतारे
ਪਤ- ਉਤਾਰੇ. "ਜੇ ਮਾ ਹੋਵੈ ਜਾਰਨੀ, ਕਿਉ ਪੁਤ ਪਤਾਰੇ?" (ਭਾਗੁ) ਪੁਤ੍ਰ ਮਾਤਾ ਨੂੰ ਕਿਉਂ ਬੇਇੱਜ਼ਤ ਕਰੇ? ੨. ਦੇਖੋ, ਪਤਾਰ ੪.
पत- उतारे. "जे मा होवै जारनी, किउ पुत पतारे?" (भागु) पुत्र माता नूं किउं बेइॱज़त करे? २. देखो, पतार ४.
ਸੰ. ਜਾਰਿਣੀ. ਜਾਰ ਨਾਲ ਪ੍ਰੀਤਿ ਕਰਨ ਵਾਲੀ. ਵਿਭਚਾਰਿਨੀ. "ਜੇ ਮਾਂ ਹੋਵੈ ਜਾਰਨੀ." (ਭਾਗੁ)...
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਸੰਗ੍ਯਾ- ਪੁਤ੍ਰ. ਬੇਟਾ. ਸੁਤ. "ਪੁਤ ਭਾਈ ਭਾਤੀਜੇ ਰੋਵਹਿ." (ਵਡ ਅਲਾਹਣੀ) ਮਃ ੧) ੨. ਸੰ. ਨਰਕ. ਦੇਖੋ, ਪੁਤ੍ਰ....
ਪਤ- ਉਤਾਰੇ. "ਜੇ ਮਾ ਹੋਵੈ ਜਾਰਨੀ, ਕਿਉ ਪੁਤ ਪਤਾਰੇ?" (ਭਾਗੁ) ਪੁਤ੍ਰ ਮਾਤਾ ਨੂੰ ਕਿਉਂ ਬੇਇੱਜ਼ਤ ਕਰੇ? ੨. ਦੇਖੋ, ਪਤਾਰ ੪....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਪਾਤਾਲ, "ਸਪਤ ਪਤਾਰ ਕੇ ਤਰ." (ਅਕਾਲ) ੨. ਦੇਖੋ, ਪਤਾਰੇ। ੩. ਦੇਖੋ, ਪਤਵਾਰ। ੪. ਸੰ. ਪ੍ਰਤਾਰ ਛਲ. ਧੋਖਾ....