narha, narhāनड़, नड़ा
ਸੰ. ਨਡ. ਸੰਗ੍ਯਾ- ਥੋਥਾ ਕਾਨਾ. ਥੋਥੀ ਬਾਂਸੀ. L. Arundinacea Falcata.
सं. नड. संग्या- थोथा काना. थोथी बांसी. L. Arundinacea Falcata.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਵਿੱਚੋਂ ਪੋਲਾ. ਖੋਖਲਾ। ੨. ਸਾਰ ਰਹਿਤ. "ਕਣ ਬਿਨਾ ਜੈਸੇ ਥੋਥਰ ਤੁਖਾ." (ਗਉ ਮਃ ੫) "ਮੁਖ ਅਲਾਵਣ ਥੋਥਰਾ." (ਵਾਰ ਮਾਰੂ ੨. ਮਃ ੫) ੩. ਸੱਖਣਾ. ਖ਼ਾਲੀ. "ਅੰਦਰਹੁ ਥੋਥਾ ਕੂੜਿਆਰੁ." (ਵਾਰ ਮਾਰੂ ੨. ਮਃ ੫) ੪. ਅਸਰ ਤੋਂ ਬਿਨਾ. "ਥੋਥਰ ਵਾਜੈ ਬੇਨ." (ਆਸਾ ਮਃ ੪)...
ਦੇਖੋ, ਕਾਣਾ। ੨. ਸੰ. काण्ड ਸਰਕੁੜੇ ਦਾ ਕਾਂਡ. ਯੂ. Kanna ਅਤੇ Kanni. ਸਰਕੁੜਾ ਅਤੇ ਕਾਹੀ। ੩. ਉਹ ਆਦਮੀ, ਜੋ ਆਪਣੇ ਐਬ ਦੇ ਕਾਰਣ ਦੂਜੇ ਤੋਂ ਅੱਖ ਚੁਰਾਵੇ. "ਅਵਰਨ ਹਸਤ ਆਪ ਹਹਿ ਕਾਨੇ." (ਗਉ ਕਬੀਰ) ੪. ਅ਼. [قانع] ਕ਼ਾਨਅ਼. ਸੰਤੋਖੀ. ਸਾਬਿਰ....
ਸੰਗ੍ਯਾ- ਛੋਟੀ ਕਿਸਮ ਦਾ ਬਾਂਸ (ਵੰਸ਼) ੨. ਦੇਖੋ, ਬਨਸੀ। ੩. ਕਾਨੀ, ਜੋ ਤੀਰ ਨੂੰ ਲਗਦੀ ਹੈ ਅਤੇ ਜਿਸ ਦੀਆਂ ਕਲਮਾਂ ਬਣਦੀਆਂ ਹਨ....