nusarataनुसरत
ਅ਼. [نُصرت] ਨੁਸਰਤ. ਕੁਮਕ. ਸਹਾਇਤਾ. "ਨੁਸਰਤ ਬੇ ਦਰੰਗ." ਦੇਖੋ, ਦੇਗ ਤੇਗ਼ ਫ਼ਤਹ.
अ़. [نُصرت] नुसरत. कुमक. सहाइता. "नुसरत बे दरंग." देखो, देग तेग़ फ़तह.
ਤੁ. [کُمک] ਸੰਗ੍ਯਾ- ਸਹਾਇਤਾ। ੨. ਤਰਫਦਾਰੀ. ਪੱਖ. "ਜਬ ਹੀ ਕੁਮਕ ਆਪਨੀ ਗਯੋ." (ਚਰਿਤ੍ਰ ੨੯੭) "ਆਯੋ ਕੁਮਕ ਸੁਰਪਤਿ ਬਿਸੇਸ." (ਸਲੋਹ)...
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਅ਼. [نُصرت] ਨੁਸਰਤ. ਕੁਮਕ. ਸਹਾਇਤਾ. "ਨੁਸਰਤ ਬੇ ਦਰੰਗ." ਦੇਖੋ, ਦੇਗ ਤੇਗ਼ ਫ਼ਤਹ....
ਫ਼ਾ. [درنگ] ਸੰਗ੍ਯਾ- ਚਿਰ. ਢਿੱਲ. ਦੇਰੀ. "ਨੁਸਰਤ ਬੇ ਦਰੰਗ." ਦੇਖੋ, ਰਣਜੀਤਸਿੰਘ....
ਫ਼ਾ. [دیگ] ਸੰਗ੍ਯਾ- ਚੌੜੇ ਮੂੰਹ ਦਾ ਵਡਾ ਬਰਤਨ, ਜਿਸ ਵਿੱਚ ਭੋਜਨ ਪਕਾਈਦਾ ਹੈ। ੨. ਭਾਵ- ਲੰਗਰ. "ਦੇਗ ਤੇਗ ਜਗ ਮੇ ਦੋਉ ਚਲੈ." (ਕ੍ਰਿਸ਼ਨਾਵ) ਦੇਖੋ, ਸਿੱਕਾ....
ਫ਼ਾ. [تیغ] ਤੇਗ਼. ਸੰਗ੍ਯਾ- ਫ਼ੌਲਾਦ ਦਾ ਜੌਹਰ। ੨. ਤਲਵਾਰ. ਖੜਗ. "ਦੇਗ ਤੇਗ ਜਗ ਮੈ ਦੋਊ ਚਲੈ." (ਚੋਪਈ) ਦੇਖੋ, ਦੇਗਤੇਗ। ੩. ਸੂਰਯ ਦੀ ਰੋਸ਼ਨੀ। ੪. ਵਿ- ਤੇਜ਼. ਤਿੱਖਾ....
ਅ਼. [فتح] ਫ਼ਤਹ਼. ਸੰਗ੍ਯਾ- ਵਿਜਯ. ਜਿੱਤ. "ਦੇਗੋ ਤੇਗ਼ੋ ਫ਼ਤਹ ਨੁਸਰਤ ਬੇ ਦਰੰਗ।" ੨. ਸਫਲਤਾ. ਕਾਮਯਾਬੀ। ੩. ਖ਼ਾਲਸੇ ਦਾ ਪਰਸਪਰ ਮਿਲਣ ਸਮੇਂ ਸ਼ਿਸ੍ਟਾਚਾਰ ਦਾ ਵਾਕ. ਦੇਖੋ, ਵਾਹਗੁਰੂ ਜੀ ਕੀ ਫਤਹ....