nirabānaनिरबाण
ਸੰ. ਨਿਰ੍ਵਾਣ. ਸੰਗ੍ਯਾ- ਮੋਕ੍ਸ਼੍. ਛੁਟਕਾਰਾ. ਰਿਹਾਈ। ੨. ਨਿਵ੍ਰਿੱਤਿ. ਹਟਣਾ। ੩. ਵਿਰਕ੍ਤ ਉਦਾਸੀ ਸਾਧੂ ਦੀ ਖ਼ਾਸ ਪਦਵੀ. ਦੇਖੋ, ਪ੍ਰੀਤਮਦਾਸ। ੪. ਵਿ- ਹਟਿਆਹੋਇਆ। ਪ ਸ਼ਾਂਤ। ੬. ਮੁਕ੍ਤ। ੭. ਥਕਿਆ ਹੋਇਆ। ੮. ਮੋਇਆ। ੯. ਦੇਖੋ, ਸਤਨਾਮੀ.
सं. निर्वाण. संग्या- मोक्श्. छुटकारा. रिहाई। २. निव्रिॱति. हटणा। ३. विरक्त उदासी साधू दी ख़ास पदवी.देखो, प्रीतमदास। ४. वि- हटिआहोइआ। प शांत। ६. मुक्त। ७. थकिआ होइआ। ८. मोइआ। ९. देखो, सतनामी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਮੁਕ੍ਤਿ. ਛਟਕਾਰਾ ਰਿਹਾਈ ਨਿਰਬੰਧਤਾ...
ਸੰਗ੍ਯਾ- ਮੁਕਤਿ. ਰਿਹਾਈ. ਬੰਧਨ ਦਾ ਅਭਾਵ. "ਇਨ ਤੇ ਕਹਹੁ, ਕਵਨ ਛੁਟਕਾਰ." (ਸੁਖਮਨੀ) "ਬਿਨ ਹਰਿਭਜਨ ਨਹੀ ਛੁਟਕਾਰਾ." (ਬਾਵਨ)...
ਫ਼ਾ. [رِہائی] ਸੰਗ੍ਯਾ- ਨਿਰਬੰਧਤਾ. ਛੁਟਕਾਰਾ. ਨਜਾਤ. ਮੁਕ੍ਤਿ....
ਕ੍ਰਿ- ਰੁਕਣਾ। ੨. ਲੌਟਣਾ. ਮੁੜਨਾ. ਪਰਤਣਾ। ੩. ਨਟਨਾ. ਮੁੱਕਰਨਾ। ੪. ਟਲਣਾ. "ਕਿਉ ਏਦੂ ਬੋਲਹੁ ਹਟੀਐ." (ਵਾਰ ਰਾਮ ੩)...
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਇੱਕ ਮਹਾਤਮਾ ਉਦਾਸੀ ਸਾਧੂ, ਜੋ ਸੰਗਤਦਾਸ ਜੀ ਦਾ ਸੰਮਤ ੧੮੨੦ ਵਿੱਚ ਚੇਲਾ ਹੋਇਆ. ਇਸ ਨੂੰ "ਨਿਰਬਾਣ" ਪਦਵੀ ਅਤੇ ਵਿਭੂਤ (ਭਸਮ) ਦਾ ਗੋਲਾ ਮਹਾਤਮਾ ਬਨਖੰਡੀ ਜੀ ਨੇ ਦਿੱਤਾ. ਪ੍ਰੀਤਮਦਾਸ ਜਦ ਧਰਮਪ੍ਰਚਾਰ ਕਰਦਾ ਹੈਦਰਾਬਾਦ ਦੱਖਣ ਪਹੁਁਚਿਆ, ਤਦ ਦੀਵਾਨ ਚੰਦੂਲਾਲ ਦਾ ਚਾਚਾ ਨਾਨਕਚੰਦ ਇਸ ਦਾ ਸੇਵਕ ਹੋ ਗਿਆ. ਪ੍ਰੀਤਮਦਾਸ ਨੇ ਇੱਛਾ ਪ੍ਰਗਟ ਕੀਤੀ ਕਿ ਤੀਰਥਾਂ ਪੁਰ ਗੁਰੂ ਨਾਨਕਪੰਥੀ ਸਾਧੂਆਂ ਦੇ ਖਾਨ ਪਾਨ ਦਾ ਯੋਗ ਪ੍ਰਬੰਧ ਹੋਣਾ ਚਾਹੀਏ. ਇਸ ਪੁਰ ਨਾਨਕਚੰਦ ਨੇ ਬਹੁਤ ਰੁਪਯਾ ਦਿੱਤਾ, ਜਿਸ ਨੂੰ ਪਰੋਪਕਾਰੀ ਪ੍ਰੀਤਮਦਾਸ ਨੇ ਪ੍ਰਯਾਗ ਵਿੱਚ ਲਿਆਕੇ ਭੇਖ ਦੇ ਸਪੁਰਦ ਕੀਤਾ ਅਰ ਸੰਮਤ ੧੮੩੬ ਵਿੱਚ ਪੰਚਾਇਤੀ ਅਖਾੜਾ ਕਾਇਮ ਕੀਤਾ.#ਸੰਮਤ ੧੮੩੮ ਵਿੱਚ ਰਾਵੀ ਤੋਂ ਨਹਿਰ (ਹਸਲੀ) ਲਿਆਕੇ ਅਮ੍ਰਿਤਸਰੋਵਰ ਵਿੱਚ ਜਲ ਪਾਉਣ ਦੀ ਸੇਵਾ ਪ੍ਰੀਤਮਦਾਸ ਅਤੇ ਸੰਗਤਦਾਸ ਜੀ ਨੇ ਪਰਮ ਉੱਤਮ ਕੀਤੀ.#ਪ੍ਰੀਤਮਦਾਸ ਜੀ ਦਾ ਜਨਮ ਹੁਸ਼ਿਆਰਪੁਰ ਸੰਮਤ ੧੮੦੯ ਵਿੱਚ ਅਤੇ ਦੇਹਾਂਤ ਅਮ੍ਰਿਤਸਰ ਵਿੱਚ ਸੰਮਤ ੧੮੮੮ ਵਿੱਚ ਹੋਇਆ. ਸੰਗੁਲਵਾਲਾ ਅਖਾੜਾ ਇਸ ਸੰਤ ਦਾ ਪ੍ਰਸਿੱਧ ਅਸਥਾਨ ਅੰਮ੍ਰਿਤਸਰ ਵਿੱਚ ਹੈ....
ਸੰ. ਸਪ੍ਤ. ਸੱਤ. ੭. "ਸਾਤ ਘੜੀ ਜਬ ਬੀਤੀ ਸੁਨੀ." (ਭੈਰ ਨਾਮਦੇਵ) ੨. ਦੇਖੋ, ਸਾਤਿ। ੩. ਅ਼. [ساعت] ਸਾਅ਼ਤ. ਸੰਗ੍ਯਾ- ਸਮਾਂ. ਵੇਲਾ. "ਬੋਲਹਿ ਹਰਿ ਹਰਿ ਰਾਮ ਨਾਮ ਹਰ ਸਾਤੇ." (ਸੋਰ ਮਃ ੪) ਹਰ ਵੇਲੇ ਰਾਮ ਨਾਮ ਬੋਲਹਿਂ। ੪. ਸੰ शात ਸ਼ਾਤ. ਵਿ- ਤਿੱਖਾ. ਤੇਜ਼। ੫. ਪਤਲਾ. ਕਮਜ਼ੋਰ। ੬. ਸੁੰਦਰ। ੭. ਸੰਗ੍ਯਾ- ਖ਼ੁਸ਼ੀ. ਆਨੰਦ। ੮. ਸੰ सात ਵਿ- ਹਾਸਿਲ ਕੀਤਾ. ਪ੍ਰਾਪਤ ਕਰਿਆ....
ਦੇਖੋ, ਮਕਤ....
ਮਰਿਆ ਮ੍ਰਿਤ ਭਇਆ. "ਮੋਇਆ ਕਉ ਕਿਆ ਰੋਵਹੁ ਭਾਈ?" (ਆਸਾ ਅਃ ਮਃ ੧)...
ਵਿ- ਸਤ੍ਯਨਾਮ ਦਾ ਉਪਾਸਕ। ੨. ਸੰਗ੍ਯਾ- ਇੱਕ ਹਿੰਦੂਮਤ ਦਾ ਫਿਰਕਾ, ਜੋ ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਆਕੇ ਜਗਜੀਵਨ ਦਾਸ ਦੀ ਪ੍ਰਧਾਨਗੀ ਵਿੱਚ ਮੁਗਲ ਰਾਜ ਦੇ ਵਿਰੁੱਧ ਹੋ ਗਿਆ ਸੀ. ਸਤਨਾਮੀਆਂ ਨੇ ਨਾਰਨੌਲ ਤੇ, (ਜੋ ਹੁਣ ਰਿਆਸਤ ਪਟਿਆਲੇ ਦੀ ਇੱਕ ਨਜ਼ਾਮਤ ੭੫ ਮੀਲ ਦਿੱਲੀ ਤੋਂ ਦੱਖਣ ਪੱਛਮ ਹੈ), ਕਬਜਾ ਕਰਕੇ ਸ਼ਾਹੀ ਫੌਜ ਨੂੰ ਹਾਰ ਦਿੱਤੀ ਸੀ. ਔਰੰਗਜ਼ੇਬ ਦੇ ਜਰਨੈਲ ਰਅ਼ਦ ਅੰਦਾਜ਼ ਖ਼ਾਨ ਨੇ ੧੫. ਮਾਰਚ ਸਨ ੧੬੭੨ ਨੂੰ ਸਤਨਾਮੀਆਂ ਨੂੰ ਫਤੇ ਕੀਤਾ. ਲੋਕਾਂ ਵਿੱਚ ਇਹ ਚਰਚਾ ਫੈਲ ਗਈ ਸੀ ਕਿ ਸਤਨਾਮੀਆਂ ਪਾਸ ਅਜੇਹਾ ਜਾਦੂ ਹੈ ਕਿ ਉਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਦਾ, ਇਸ ਲਈ ਔਰੰਗਜ਼ੇਬ ਨੇ ਆਪਣੇ ਹੱਥੀਂ. ਕੁਰਾਨ ਦੀਆਂ ਆਯਤਾਂ ਲਿਖਕੇ ਦਿੱਤੀਆਂ ਸਨ ਕਿ ਇਨ੍ਹਾਂ ਨੂੰ ਝੰਡੇ ਤੇ ਬੰਨਣ ਤੋਂ ਸਤਨਾਮੀਆਂ ਦਾ ਜਾਦੂ ਨਹੀਂ ਚਲ ਸਕੇਗਾ.#ਗੰਗਾਰਾਮ ਦਾ ਪੁਤ੍ਰ ਜਗਜੀਵਨ ਦਾਸ ਚੰਦੇਲ ਰਾਜਪੂਤ ਸੀ. ਇਸ ਦਾ ਜਨਮ ਬਾਰਾਬੰਕੀ ਜਿਲੇ ਦੇ ਸਰਦਹਾ ਪਿੰਡ ਵਿੱਚ ਹੋਇਆ ਸੀ. ਇਹ ਬਾਬਾ ਲਾਲ (ਜੋ ਸੀ. ਪੀ. ਦਾ ਵਸਨੀਕ ਜਹਾਂਗੀਰ ਵੇਲੇ ਪ੍ਰਸਿੱਧ ਸਾਧੁ ਹੋਇਆ ਹੈ ਉਸ) ਦਾ ਚੇਲਾ ਸੀ. ਜਗਜੀਵਨ ਦਾਸ ਦੇ ਰਚੇ ਗ੍ਰੰਥ ਅਘਵਿਨਾਸ਼, ਗ੍ਯਾਨਪ੍ਰਕਾਸ਼ ਆਦਿ ਵੇਦਾਂਤਮਤ ਨਾਲ ਮਿਲਦੇ ਹਨ. ਇਸ ਦੀ ਸੰਪ੍ਰਦਾ ਦੇ ਸਤਨਾਮੀਆਂ ਨੂੰ ਮੁੰਡਾ ਅਥਵਾ ਮੁੰਡਾਪੰਥੀ ਭੀ ਆਖਦੇ ਹਨ, ਕਿਉਂਕਿ ਉਹ ਮੂੰਹ ਸਿਰ ਭੌਹਾਂ ਸਮੇਤ ਮੁਨਾ ਦਿੰਦੇ ਹਨ।#੩. ਘਾਸੀ ਦਾਸ ਦਾ ਚਲਾਇਆ ਇੱਕ ਪੰਥ. ਸਨ ੧੮੩੫ ਵਿੱਚ ਮੱਧ ਭਾਰਤ ਦੇ ਪਿੰਡ ਭੰਡਾਰਾ ਵਿੱਚ ਚਮਾਰ ਕੁਲ ਅੰਦਰ ਘਾਸੀ ਦਾਸਦਾ ਜਨਮ ਹੋਇਆ. ਇਸ ਨੇ ਆਪਣੇ ਤਾਈਂ ਕਰਤਾਰ ਦਾ ਦੂਤ ਦੱਸਕੇ ਉਪਦੇਸ਼ ਦਿੱਤਾ ਕਿ ਪੂਜਾ. ਤੀਰਥ ਜੱਗ ਆਦਿ ਦੀ ਥਾਂ ਸੱਤਨਾਮ ਦਾ ਜਾਪ ਉੱਤਮ ਹੈ. ਇਸ ਦੇ ਪੁਤ੍ਰ ਬਾਲਕ ਦਾਸ ਨੇ ਭੀ ਪਿਤਾ ਵਾਙ ਸਤਨਾਮ ਦਾ ਪ੍ਰਚਾਰ ਕੀਤਾ ਅਰ ਬਹੁਤ ਚਮਾਰ ਚੇਲੇ ਹੋ ਗਏ, ਜੋ ਸਤਨਾਮੀ ਕਹੇ ਜਾਂਦੇ ਹਨ. ਇਹ ਆਪੋ ਵਿੱਚੀ ਮਿਲਣ ਸਮੇਂ ਸਤਨਾਮ ਆਖਦੇ ਹਨ ਅਰ ਇਸੇ ਨਾਮ ਦੀ ਮਾਲਾ ਫੇਰਦੇ ਹਨ. ਇਨ੍ਹਾਂ ਦਾ ਧਰਮਗ੍ਰੰਥ "ਨਿਰਵਾਣ" ਨਾਮਕ ਫਰਰੁਖਾਬਾਦ ਦੇ ਸਤਨਾਮੀਆਂ ਪਾਸ ਹੈ. ਸਤਨਾਮੀ ਲੋਕ ਨਸ਼ਿਆਂ ਤੋਂ ਬਹੁਤ ਬਚਦੇ ਹਨ....