nibhanāनिभणा
ਸੰ. ਨਿਰ੍ਵਹਣ. ਕ੍ਰਿ- ਨਿਰਵਾਹ ਕਰਨਾ. ਗੁਜ਼ਾਰਾ ਕਰਨਾ। ੨. ਨਿਰੰਤਰ ਜਾਰੀ ਰਹਿਣਾ. ਚਲੇ ਚਲਣਾ। ੩. ਪੁਗਣਾ. ਤੁਗਣਾ.
सं. निर्वहण. क्रि- निरवाह करना. गुज़ारा करना। २. निरंतर जारी रहिणा. चले चलणा। ३. पुगणा. तुगणा.
ਦੇਖੋ ਨਿਰਬਾਹ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਫ਼ਾ. [گُزارہ] ਸੰਗ੍ਯਾ- ਗੁਜ਼ਰਾਨ. ਨਿਰਵਾਹ। ੨. ਨਿਰਵਾਹ ਲਈ ਮਿਲਿਆ ਧਨ ਆਦਿ ਪਦਾਰਥ....
ਸੰ. निरन्तर. ਵਿ- ਬਿਨਾ ਅੰਤਰ (ਵਿੱਥ). ਇੱਕ ਰਸ. ਲਗਾਤਾਰ. "ਨਿਰੰਤਰ ਤੁਮਹਿ ਸਮਾਨੇ." (ਸੋਹ ਮਃ ੫) ੨. ਸੰ. ਨਿਰਾਂਤ੍ਰ. ਅੰਗ ਰਹਿਤ. ਨਿਰੰਗ....
ਜਲਾਈ. ਦਗਧ ਕੀਤੀ. "ਕਾਮ ਕ੍ਰੋਧ ਮਾਇਆ ਲੈ ਜਾਰੀ." (ਆਸਾ ਕਬੀਰ) ੨. ਸੰਗ੍ਯਾ- ਜਾਲੀ. ਫਾਹੀ. "ਖੈਂਚਤ ਦ੍ਵੈ ਕਰ ਝੀਵਰ ਜਾਰੀ." (ਕ੍ਰਿਸਨਾਵ) ੩. ਜਾਰਕ੍ਰਿਯਾ. "ਕਾਨ ਕਹ੍ਯੋ ਹਮ ਖੇਲਹਿਂ ਜਾਰੀ." (ਕ੍ਰਿਸਨਾਵ) ਕਾਮਕ੍ਰੀੜਾ ਕਰੀਏ। ੪. ਦੇਖੋ, ਯਾਰੀ। ੫. ਅ਼. [جاری] ਵਿ- ਚਲਦਾ. ਪ੍ਰਚਲਿਤ. "ਭਯੋ ਖੂਨ ਜਾਰੀ." (ਸਲੋਹ)...
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)...
ਕ੍ਰਿ- ਗਮਨ. ਤੁਰਨਾ। ੨. ਠਿਕਾਣੇ ਤੋਂ ਟਲਣਾ. ਦੇਖੋ, ਚਲ....
ਕ੍ਰਿ- ਪ੍ਰਗਮਨ ਕਰਨਾ. ਪਹੁਚਣਾ. ਪੁੱਜਣਾ। ੨. ਕਿਸੇ ਕਾਰਜ ਦਾ ਅਖੰਡ ਚੱਲੀ ਜਾਣਾ. ਬਿਨਾ ਵਿਘਨ ਨਿਭਣਾ....
ਕ੍ਰਿ- ਤੁੰਗ (ਉੱਚਾ) ਹੋਣਾ। ੨. ਵ੍ਰਿੱਧੀ ਨੂੰ ਪ੍ਰਾਪਤ ਹੋਣਾ. ਤਰੱਕੀ ਪਾਉਣੀ। ੩. ਨਿਭਣਾ....