tuganāतुगणा
ਕ੍ਰਿ- ਤੁੰਗ (ਉੱਚਾ) ਹੋਣਾ। ੨. ਵ੍ਰਿੱਧੀ ਨੂੰ ਪ੍ਰਾਪਤ ਹੋਣਾ. ਤਰੱਕੀ ਪਾਉਣੀ। ੩. ਨਿਭਣਾ.
क्रि- तुंग (उॱचा) होणा। २. व्रिॱधी नूं प्रापत होणा. तरॱकी पाउणी। ३. निभणा.
ਸੰ. तुङ्ग. ਵਿ- ਉੱਚਾ। ੨. ਪ੍ਰਧਾਨ. ਮੁਖੀਆ. "ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰ." (ਓਅੰਕਾਰ) ਨਾ ਰੰਕ ਨਾ ਮੁਖੀਆ ਨਾ ਫ਼ਕ਼ੀਰ. ਦੇਖੋ, ਰੰਗੁ। ੩. ਸੰਗ੍ਯਾ- ਖੋਪੇ ਦਾ ਬਿਰਛ। ੪. ਪਹਾੜ। ੫. ਇੱਕ ਛੰਦ. ਦੇਖੋ, ਤੁਰੰਗਮ। ੬. ਅਮ੍ਰਿਤਸਰ ਪਾਸ ਇੱਕ ਪਿੰਡ, ਜਿਸ ਵਿੱਚ ਕੁਸ੍ਠੀ ਪਤੀ ਨੂੰ ਦੁਖਭੰਜਨੀ ਪਾਸ ਛੱਡਕੇ, ਪਤਿਵ੍ਰਤਾ ਇਸਤ੍ਰੀ ਭਿਖ੍ਯਾ ਲੈਣ ਗਈ ਸੀ। ੧. ਇੱਕ ਜੱਟ ਗੋਤ੍ਰ। ੮. ਫ਼ਾ. [تُنگ] ਬੋਰੀ. ਥੈਲੀ....
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਅ਼. [ترّقی] ਸੰਗ੍ਯਾ- ਰਕ਼ੀ (ਉੱਪਰ ਚੜ੍ਹਨ) ਦਾ ਭਾਵ. ਵ੍ਰਿੱਧੀ. ਉਂਨਤੀ....
ਸੰ. ਨਿਰ੍ਵਹਣ. ਕ੍ਰਿ- ਨਿਰਵਾਹ ਕਰਨਾ. ਗੁਜ਼ਾਰਾ ਕਰਨਾ। ੨. ਨਿਰੰਤਰ ਜਾਰੀ ਰਹਿਣਾ. ਚਲੇ ਚਲਣਾ। ੩. ਪੁਗਣਾ. ਤੁਗਣਾ....