nākhanāनाखना
ਕ੍ਰਿ- ਨਿਸੇਧ ਕਰਨਾ. ਖੰਡਨ ਕਰਨਾ. "ਬਡੋਂ ਕੀ ਸੀਖ ਨਾਖਤੇ ਨ ਸੇਵਾ ਬਿਕੈ ਗਾਖਤੇ." (ਗੁਪ੍ਰਸੂ) "ਨਿਜ ਨਿਜ ਧਰਮ ਨਰਨ ਸਭ ਨਾਖਾ." (ਨਾਪ੍ਰ) ੨. ਲੰਘਣਾ.
क्रि- निसेध करना. खंडन करना. "बडों की सीख नाखते न सेवा बिकै गाखते." (गुप्रसू) "निज निज धरम नरन सभ नाखा."(नाप्र) २. लंघणा.
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ਸੰਗ੍ਯਾ- ਤੋੜਨਾ. ਟੁਕੜੇ ਕਰਨਾ. "ਤੁਮ ਪਾਪਖੰਡਨ." (ਸੋਰ ਮਃ ੫) ੨. ਰੱਦ ਕਰਨਾ। ੩. ਨੈਸਿਧ ਕਾਵ੍ਯ ਦੇ ਕਰਤਾ ਸ਼੍ਰੀਹਰ੍ਸ ਦਾ ਰਚਿਆ ਨ੍ਯਾਯਸ਼ਾਸਤ੍ਰ ਦਾ ਗ੍ਰੰਥ. 'ਖਾਦ੍ਯਖੰਡਨ'....
ਦੇਖੋ, ਬੱਡੋਂ....
ਫ਼ਾ. [سیخ] ਸੰਗ੍ਯਾ- ਲੋਹੇ ਦੀ ਸਰੀ. "ਜਣੁ ਹਲਵਾਈ ਸੀਖ ਨਾਲ ਬਿੰਨ੍ਹ ਬੜੇ ਉਤਾਰੇ." (ਚੰਡੀ ੩) ੨. ਤੀਲਾ. ਤੀਲੀ। ੩. ਸੰ. ਸ਼ਿਕ੍ਸ਼ਾ. ਉਪਦੇਸ਼. ਨਸੀਹਤ. "ਸਾਚੇ ਗੁਰ ਕੀ ਸਾਚੀ ਸੀਖ." (ਗਉ ਮਃ ੧)...
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਦੇਖੋ, ਨਾਖਨਾ....
ਕ੍ਰਿ- ਉਲੰਘਨ ਕਰਨਾ ਉੱਪਰਦੀਂ ਜਾਣਾ. "ਚੜਿ ਲੰਘਾ ਜੀ ਬਿਖਮ ਭੁਇਅੰਗਾ." (ਵਡ ਘੋੜੀਆਂ ਮਃ ੪) ੨. ਗੁਜ਼ਰਨਾ। ੩. ਨਿਯਮ ਤੋੜਨਾ. ਦੇਖੋ, ਲੰਘ ਧਾ....