navanidhhiनवनिधि
ਦੇਖੋ, ਨਉ ਨਿਧਿ. "ਨਵ ਨਿਧਿ ਨਾਮ ਨਿਧਾਨ." (ਕਾਨ ਮਃ ੫)
देखो, नउ निधि. "नव निधि नाम निधान." (कान मः ५)
ਸੰ. ਸੰਗ੍ਯਾ- ਖ਼ਜ਼ਾਨਾ. ਕੋਸ਼. "ਨਿਧਿ ਨਾਮੁ ਨਾਨਕ ਮੋਰੈ." (ਆਸਾ ਪੜਤਾਲ ਮਃ ੫) ੨. ਦੱਬਿਆ- ਹੋਇਆ ਧਨ। ੩. ਕੁਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ, ਨਉ ਨਿਧਿ। ੪. ਨੌਂ ਗਿਣਤੀ ਦਾ ਬੋਧਕ, ਕ੍ਯੋਂ ਕਿ ਨਿਧਿ ਨੌ ਹਨ। ੫. ਸਮੁੰਦਰ। ੬. ਘਰ. ਨਿਵਾਸਸ੍ਥਾਨ. "ਗੁਣਨਿਧਿ ਗਾਇਆ." (ਆਸਾ ਛੰਤ ਮਃ ੫)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸੰਗ੍ਯਾ- ਆਧਾਰ. ਆਸ਼੍ਰਯ (ਆਸਰਾ). ੨. ਸ੍ਥਾਪਨ, ਸ੍ਥਿਤਿ ਦਾ ਭਾਵ. "ਜਿਸੁ ਮਨਿ ਵਸੈ ਸੁ ਹੋਤ ਨਿਧਾਨ." (ਸੁਖਮਨੀ) ੩. ਨਿਧਿ. ਭੰਡਾਰ. "ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰਤਲ ਧਰਿਆ." (ਸੋਦਰੁ) ੪. ਉਹ ਅਸਥਾਨ, ਜਿੱਥੇ ਜਾਕੇ ਕੋਈ ਵਸਤੂ ਲੀਨ ਹੋ ਜਾਵੇ....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....