dhhandhharhā, dhhandhhā, dhhandhhuधंधड़ा, धंधा, धंधु
ਦੇਖੋ, ਧੰਦਾ. "ਮੈ ਛਡਿਆ ਸਭੋ ਧੰਧੜਾ." (ਸ੍ਰੀ ਮਃ ੫. ਪੈਪਾਇ) "ਮਨ ਤੇ ਬਿਸਰਿਓ ਸਗਲੋ ਧੰਧਾ." (ਧਨਾ ਮਃ ੫) "ਐਥੈ ਧੰਧੁਪਿਟਾਈ." (ਸ੍ਰੀ ਮਃ ੧) ੨. ਵਿਹਾਰ. ਸੰਬੰਧ. "ਪਰਨਾਰੀ ਸਿਉ ਘਾਲੈ ਧੰਧਾ." (ਭੈਰ ਨਾਮਦੇਵ)
देखो, धंदा. "मै छडिआ सभो धंधड़ा." (स्री मः ५. पैपाइ) "मन ते बिसरिओ सगलो धंधा." (धना मः ५) "ऐथै धंधुपिटाई." (स्री मः १) २. विहार. संबंध. "परनारी सिउ घालै धंधा." (भैर नामदेव)
ਸੰਗ੍ਯਾ- ਧਨ- ਦਾ. ਧਨ ਦੇਣ ਵਾਲਾ ਕਾਰਜ. . ਉਹ ਕਿਰਤ ਜਿਸ ਤੋਂ ਧਨ ਦੀ ਪ੍ਰਾਪਤੀ ਹੋਵੇ। ੨. ਵਿਹਾਰ. ਕੰਮ. "ਸਗਲ ਜਗਤ ਧੰਧ ਅੰਧ." (ਆਸਾ ਮਃ ੫) ੩. ਸੰ. धन्ध. ਬਿਮਾਰੀ ਦੀ ਹਾਲਤ. ਅਲਾਲਤ। ੪. ਖ਼ੁਸ਼ੀ....
ਕ੍ਰਿ. ਵਿ- ਸਾਰਾ. ਤਮਾਮ. "ਸਭੋ ਵਰਤੈ ਹੁਕਮ." (ਵਾਰ ਸ੍ਰੀ ਮਃ ੩)...
ਦੇਖੋ, ਧੰਦਾ. "ਮੈ ਛਡਿਆ ਸਭੋ ਧੰਧੜਾ." (ਸ੍ਰੀ ਮਃ ੫. ਪੈਪਾਇ) "ਮਨ ਤੇ ਬਿਸਰਿਓ ਸਗਲੋ ਧੰਧਾ." (ਧਨਾ ਮਃ ੫) "ਐਥੈ ਧੰਧੁਪਿਟਾਈ." (ਸ੍ਰੀ ਮਃ ੧) ੨. ਵਿਹਾਰ. ਸੰਬੰਧ. "ਪਰਨਾਰੀ ਸਿਉ ਘਾਲੈ ਧੰਧਾ." (ਭੈਰ ਨਾਮਦੇਵ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਧੰਦਾ. "ਮੈ ਛਡਿਆ ਸਭੋ ਧੰਧੜਾ." (ਸ੍ਰੀ ਮਃ ੫. ਪੈਪਾਇ) "ਮਨ ਤੇ ਬਿਸਰਿਓ ਸਗਲੋ ਧੰਧਾ." (ਧਨਾ ਮਃ ੫) "ਐਥੈ ਧੰਧੁਪਿਟਾਈ." (ਸ੍ਰੀ ਮਃ ੧) ੨. ਵਿਹਾਰ. ਸੰਬੰਧ. "ਪਰਨਾਰੀ ਸਿਉ ਘਾਲੈ ਧੰਧਾ." (ਭੈਰ ਨਾਮਦੇਵ)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਕ੍ਰਿ. ਵਿ- ਅਤ੍ਰ. ਯਹਾਂ. ਇਸ ਥਾਂ. ਇਸ ਲੋਕ ਵਿੱਚ. ਇੱਥੇ. "ਇਕ ਹੋਦਾ ਖਾਇ ਚਲਹਿ ਐਥਾਊ." (ਵਾਰ ਆਸਾ) "ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ." (ਸ੍ਰੀ ਮਃ ੫)...
ਸੰ. ਸੰਗ੍ਯਾ ਤਮੁਣ ਘੁੰਮਣਾ। ੨. ਲੀਲਾ. ਖੇਲ। ੩. ਮੈਥੁਨ. ਸੰਭੋਗ। ੪. ਬੁੱਧਮਤ ਦੇ ਗ੍ਰੰਥਾਂ ਅਨੁਸਾਰ ਸਾਧੂਆਂ ਦੇ ਰਹਿਣ ਦਾ ਆਸ਼੍ਰਮ। ੫. ਬਿਹਾਰ ਦੇਸ਼, ਜਿਸ ਦਾ ਨਾਮ ਬੁੱਧਮਤ ਦੇ "ਵਿਹਾਰ" ਬਹੁਤੇ ਹੋਣ ਕਰਕੇ ਪ੍ਰਸਿੱਧ ਹੋਇਆ. ਦੇਖੋ, ਬਿਹਾਰ ੧....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਪਰਾਈ ਨਾਰੀ. ਪਰਾਈ ਔਰਤ. "ਪਰਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ." (ਚਰਿਤ੍ਰ ੨੧)...
ਵ੍ਯ- ਸਹ. ਸਾਥ. ਸੰਗ, "ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ." (ਗਉ ਮਃ ੫) ੨. ਸਮੇਤ. ਸਹਿਤ. "ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ." (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। ੩. ਪ੍ਰਤਿ. ਤੋਂ. ਸੇ. ਕੋਲ. "ਕੈ ਸਿਉ ਕਰੀ ਪੁਕਾਰ?" (ਗਉ ਕਬੀਰ) "ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। ੪. ਸੰਗ੍ਯਾ- ਸ਼ਿਵ. ਦੇਖੋ, ਮੰਡਿਤ। ੫. ਸੰ. ਸ੍ਵ. ਸਰਵ. "ਕਰਨ ਸਿਉ ਇਛਾ ਚਾਰਹ." (ਸਵੈਯੇ ਮਃ ੨. ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ ਇੰਦ੍ਰੀਆਂ ਦੇ ਅਧੀਨ ਨਹੀਂ...
ਘਾਲਨਾ ਕਰਦਾ ਹੈ। ੨. ਪਾਉਂਦਾ ਹੈ. ਡਾਲਤਾ ਹੈ. "ਹਮਰੀ ਭੂਮਿ ਕਉਣੁ ਘਾਲੈ ਪੈਰ?" (ਗਉ ਮਃ ੫) ੩. ਕਮਾਵੇ. ਘਾਲਨਾ ਕਰੇ. "ਘਾਲ ਸੇਵਕ ਜੇ ਘਾਲੈ." (ਆਸਾ ਪਟੀ ਮਃ ੧) ੪. ਮਿਲਾਉਂਦਾ ਹੈ. ਜੋੜਦਾ ਹੈ. "ਪਰ ਨਾਰੀ ਸਿਉ ਘਾਲੈ ਧੰਧਾ." (ਭੈਰ ਨਾਮਦੇਵ)...
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...