dhhamākāधमाका
ਸੰਗ੍ਯਾ- ਧਮ ਧਮ ਧੁਨਿ. ਦੇਖੋ, ਧਮਕ। ੨. ਚੌੜੇ ਮੂੰਹ ਵਾਲੀ ਛੋਟੀ ਨਾਲੀ ਦੀ ਬੰਦੂਕ. "ਅਲਪ ਧਮਾਕੇ ਬਡ ਜੰਜੈਲ." (ਗੁਪ੍ਰਸੂ)
संग्या- धम धम धुनि. देखो, धमक। २. चौड़े मूंह वाली छोटी नाली दी बंदूक. "अलप धमाके बड जंजैल." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਸੰਗ੍ਯਾ- ਧਮ ਧਮ ਸ਼ਬਦ. ਧਮਾਕਾ. ਤੋਪ ਆਦਿ ਦੀ ਧੁਨਿ. ਕਿਸੀ ਭਾਰੀ ਵਸ੍ਤੁ ਦੇ ਡਿਗਣ ਤੋਂ ਉਪਜੀ ਆਵਾਜ਼। ੨. ਤੋਪ ਆਦਿ ਦੀ ਆਵਾਜ਼ ਤੋਂ ਅਥਵਾ ਭਾਰੀ ਚੀਜ਼ ਦੇ ਡਿਗਣ ਤੋਂ ਹੋਇਆ ਕੰਪ (ਕਾਂਬਾ)....
ਮੁਖ। ੨. ਚੇਹਰਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਸੰਗ੍ਯਾ- ਪਾਣੀ ਵਹਿਣ ਦੀ ਖਾਲੀ।#੨. ਨਾਲ. ਨਲਕੀ। ੩. ਬੰਦੂਕ਼ ਦੀ ਨਾਲ. Barrel । ੪. ਬੰਦੂਕ਼. (ਸਨਾਮਾ)...
ਅ਼. [بندۇق] ਬੰਦੂਕ਼. ਸੰਗ੍ਯਾ- ਤੁਫ਼ੰਗ. ਦੇਖੋ, ਅਗਨਿ ਅਸਤ੍ਰ ੨....
ਸੰ. ਅਲਪ. ਵਿ- ਥੋੜਾ. ਕਮ. ਤੁੱਛ. "ਅਲਪ ਸੁਖ ਅਵਿਤ ਚੰਚਲ." (ਸਹਸ ਮਃ ੫) ੨. ਅਲਿਪਤ. ਅਲੇਪ. ਨਿਰਲੇਪ. "ਅਲਪ ਮਾਇਆ ਜਲ ਕਮਲ ਰਹਤਹ." (ਸਹਸ ਮਃ ੫) "ਰਹਿਤ ਬਿਕਾਰ ਅਲਪ ਮਾਇਆ ਤੇ" (ਸਾਰ ਮਃ ੫) ੩. ਕਾਵ੍ਯ ਦਾ ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਆਧੇਯ ਨਾਲੋਂ ਆਧਾਰ ਕਮ ਅਥਵਾ ਸੂਖਮ ਵਰਣਨ ਕਰਨਾ.#"ਅਲਪ" ਦਾ ਉਦਾਹਰਣ-#"ਨੌਮੇ ਸਤਿਗੁਰੁ ਦੇ ਪ੍ਰਗਟਣ ਦੀ,#ਸਿੱਖਾਂ ਜਦ ਸੁਧ ਪਾਈ।#ਭਯੋ ਰੁਮਾਂਚ ਟੁੱਟੀਆਂ ਤਣੀਆਂ,#ਨੈਨਾਂ ਛਹਿਬਰ ਲਾਈ."#ਆਨੰਦ ਆਧੇਯ ਨਾਲੋਂ ਸਿੱਖਾਂ ਦਾ ਤਨ ਆਧਾਰ ਛੋਟਾ ਹੈ, ਕਿਉਂਕਿ ਉਸ ਵਿੱਚ ਸਮਾ ਨਹੀਂ ਸਕਿਆ.#"ਕੰਕਨ ਕਰੀ ਹੈ ਛਾਪ ਸੋਊ ਹੈ ਢਰ ਢਲਾਤ." (ਹਨੂ) ਛਾਪ ਆਧੇਯ ਨਾਲੋਂ ਸੀਤਾ ਦੀ ਭੁਜਾ ਆਧਾਰ ਨੂੰ ਸੂਖਮ ਵਰਣਨ ਕੀਤਾ....
ਭਾਰੀ ਅਤੇ ਲੰਮੀ ਬੰਦੂਕ਼, ਜੋ ਪੁਰਾਣੇ ਸਮੇਂ ਦੂਰ ਮਾਰ ਕਰਨ ਲਈ ਵਰਤੀ ਜਾਂਦੀ ਸੀ. ਇਸ ਦੀ ਗੋਲੀ ਛੀ ਸੌ ਗਜ਼ ਤੀਕ ਮਾਰ ਸਕਰਦੀ ਸੀ. ਦੇਖੋ, ਸ਼ਸਤ੍ਰ....