dhhrūध्रू
ਸੰ. ਧਾ- ਸ੍ਥਿਰ (ਕਾਇਮ) ਰਹਿਣਾ। ੨. ਸੰਗ੍ਯਾ- ਧ੍ਰੁਵ ਦਾ ਸੰਖੇਪ, ਦੇਖੋ, ਧ੍ਰਵ ੮. "ਧ੍ਰੁ ਪ੍ਰਹਿਲਾਦੁ ਬਿਦਰੁ ਦਾਸੀਸੁਤੁ ਗੁਰਮੁਖਿ ਨਾਮਿ ਤਰੇ." (ਮਾਰੂ ਮਃ ੪)
सं. धा- स्थिर (काइम) रहिणा। २. संग्या- ध्रुव दा संखेप, देखो, ध्रव ८. "ध्रु प्रहिलादु बिदरु दासीसुतु गुरमुखि नामि तरे." (मारू मः ४)
ਦੇਖੋ, ਅਸਥਿਰ ਅਤੇ ਇਸਥਿਰ....
ਅ਼. [قائم] ਕ਼ਾਯਮ. ਵਿ- ਸ੍ਥਿਰ. ਠਹਿਰਿਆ ਹੋਇਆ. "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)...
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਧਾ- ਸ੍ਥਿਰ ਰਹਿਣਾ, ਖੜਾ ਰਹਿਣਾ, ਜਾਣਾ (ਗਮਨ ਕਰਨਾ). ੨. ਵਿ- ਸ੍ਥਿਰ. ਅਚਲ. "ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਦੇਖੋ, ਬਰਵਾ। ੪. ਕਰਤਾਰ. ਵਾਹਗੁਰੂ. ਜੋ ਸਦਾ ਅਚਲ ਹੈ। ੫. ਆਕਾਸ਼। ੬. ਪਰਵਤ। ੭. ਖਗੋਲ ਦੀ ਧੁਰ. ਧ੍ਰੁਵਤਾਰਾ. Pole- star। ੮. ਭਾਗਵਤ ਅਤੇ ਵਿਸਨੁਪੁਰਾਣ ਅਨੁਸਾਰ ਰਾਜਾ ਉੱਤਾਨਪਾਦ ਦਾ ਪੁਤ੍ਰ. ਕਥਾ ਹੈ ਕਿ ਉੱਤਾਨਪਾਦ ਦੇ ਦੋ ਰਾਣੀਆਂ ਸੁਨੀਤਿ ਅਤੇ ਸੁਰੁਚਿ ਸਨ. ਸੁਨੀਤਿ ਦੇ ਗਰਭ ਤੋਂ ਧ੍ਰੁਵ ਅਤੇ ਸੁਰੁਚਿ ਦੇ ਪੇਟੋਂ ਉੱਤਮ ਪੈਦਾ ਹੋਇਆ. ਰਾਜੇ ਦਾ ਪ੍ਰੇਮ ਸੁਰੁਚਿ ਨਾਲ ਬਹੁਤ ਸੀ. ਇੱਕ ਦਿਨ ਪਿਤਾ ਦੀ ਗੋਦੀ ਉੱਤਮ ਨੂੰ ਬੈਠਾ ਦੇਖਕੇ ਧ੍ਰੁਵ ਨੇ ਭੀ ਬੈਠਣ ਦੀ ਇੱਛਾ ਕੀਤੀ. ਸੁਰੁਚਿ ਨੇ ਆਖਿਆ ਕਿ ਹੇ ਬਾਲਕ! ਤੂੰ ਐਸਾ ਯਤਨ ਨਾ ਕਰ, ਕ੍ਯੋਂਕਿ ਤੂੰ ਮੇਰੇ ਤੋਂ ਪੈਦਾ ਨਹੀਂ ਹੋਇਆ. ਰਾਜਾ ਦੀ ਗੋਦੀ ਅਤੇ ਸਿੰਘਾਸਨ ਉੱਪਰ ਕੇਵਲ ਮੇਰੇ ਉਦਰ ਤੋਂ ਪੈਦਾ ਹੋਇਆ ਪੁਤ੍ਰ ਬੈਠ ਸਕਦਾ ਹੈ. ਧ੍ਰੁਵ ਇਹ ਸੁਣਕੇ ਰੋਂਦਾ ਹੋਇਆ ਆਪਣੀ ਮਾਂ ਸੁਨੀਤਿ ਪਾਸ ਆਇਆ ਅਰ ਸਾਰਾ ਹਾਲ ਦੱਸਿਆ. ਮਾਤਾ ਨੇ ਆਖਿਆ ਕਿ ਪ੍ਯਾਰੇ ਪੁਤ੍ਰ, ਸੌਕਣ ਸੱਚ ਆਖਦੀ ਹੈ. ਤੂੰ ਮੇਰੇ ਜੇਹੀ ਅਭਾਗਣ ਦੇ ਉਦਰੋਂ ਜਨਮਕੇ ਰਾਜਆਸਨ ਪਰ ਕਿਵੇਂ ਬੈਠ ਸਕਦਾ ਹੈਂ? ਜੇ ਤੇਰੇ ਮਨ ਵਿੱਚ ਉੱਚਪਦ ਦੀ ਇੱਛਾ ਹੈ, ਤਾਂ ਭਗਵਾਨ ਦਾ ਆਰਾਧਨ ਅਤੇ ਤਪਸ੍ਯਾ ਕਰ. ਧ੍ਰੁਵ ਇਹ ਸੁਣਕੇ ਘਰੋਂ ਤੁਰ ਪਿਆ ਰਸਤੇ ਵਿੱਚ ਸੱਤ ਰਿੱਖੀ ਮਿਲੇ. ਉਨ੍ਹਾਂ ਨੇ ਬਾਲਕ ਤੇ ਕ੍ਰਿਪਾ ਕਰਕੇ ਮੰਤ੍ਰ ਉਪਦੇਸ਼ ਦਿੱਤਾ.¹ ਧ੍ਰੁਵ ਨੇ ਮਧੁਵਨ ਵਿੱਚ ਜਾਕੇ ਅਜੇਹਾ ਘੋਰ ਤਪ ਕੀਤਾ ਕਿ ਵਿਸਨੁ ਨੇ ਸਾਕ੍ਸ਼ਾਤ ਦਰਸ਼ਨ ਦੇਕੇ ਧ੍ਰੁਵ ਦੀ ਸਾਰੀ ਕਾਮਨਾ ਪੂਰੀ ਕੀਤੀ. ਜਦ ਧ੍ਰੁਵ ਘਰ ਵਾਪਿਸ ਆਇਆ ਤਦ ਪਿਤਾ ਨੇ ਵਡੇ ਆਦਰ ਨਾਲ ਰਾਜਸਿੰਘਾਸਨ ਦਿੱਤਾ. ਇਸ ਦਾ ਦੂਜਾ ਭਾਈ ਸ਼ਿਕਾਰ ਗਿਆ ਯਕ੍ਸ਼ਾਂ ਨੇ ਮਾਰ ਦਿੱਤਾ. ਧ੍ਰੁਵ ਦੇ ਦੋ ਇਸਤ੍ਰੀਆਂ ਸਨ. ਭ੍ਰਮਿ ਅਤੇ ਇਲਾ. ਭ੍ਰਮਿ ਦੇ ਗੱਰਭ ਤੋਂ ਕਲਪ ਅਤੇ ਵਤਸਰ ਦੋ ਪੁਤ੍ਰ ਹੋਏ. ਇਲਾ ਦੇ ਉਤਫਲ ਪੁਤ੍ਰ ਜਨਮਿਆ. ਧ੍ਰੁਵ ੩੬ ਹਜ਼ਾਰ ਵਰ੍ਹੇ ਰਾਜ ਕਰਕੇ ਵਿਸਨੁ ਦੇ ਦਿੱਤੇ ਅਚਲ ਅਸਥਾਨ ਤੇ ਜਾ ਵਿਰਾਜਿਆ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਸੰ. ਧਾ- ਅਚਲ ਹੋਣਾ (ਸ੍ਥਿਰ ਹੋਣਾ), ਗਮਨ ਕਰਨਾ (ਜਾਣਾ. )...
ਦੇਖੋ, ਪ੍ਰਹਲਾਦ. "ਪ੍ਰਹਿਲਾਦੁ ਕਹੈ, ਸੁਣਹੁ ਮੇਰੀ ਮਾਇ." (ਭੈਰ ਮਃ ੩)...
ਦੇਖੋ, ਵਿਦੁਰ. "ਬਿਦਰੁ ਗੁਣ ਗਾਵੈ." (ਸਵੈਯੇ ਮਃ ੧. ਕੇ)...
ਗੁਰੂ ਦੇ ਮੁਖ ਵਿੱਚ. ਭਾਵ- ਗੁਰੂ ਦੇ ਉਪਦੇਸ਼ ਅਤੇ ਬਾਣੀ ਵਿੱਚ. "ਗੁਰਮੁਖਿ ਨਾਦੰ ਗੁਰਮੁਖਿ ਵੇਦੰ." (ਜਪੁ) ੨. ਗੁਰਮੁਖਤਾ ਕਰਕੇ. "ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ." (ਮਾਝ ਅਃ ਮਃ ੫) ੩. ਦੇਖੋ, ਗੁਰਮੁਖੀ। ੪. ਦੇਖੋ, ਗੁਰਮੁਖ. "ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ." (ਮਾਝ ਅਃ ਮਃ ੫) ੫. ਪ੍ਰਧਾਨ ਗੁਰੂ ਨੇ. ਆਦਿ ਗੁਰੂ ਨੇ. "ਓਅੰ ਗੁਰਮੁਖਿ ਕੀਓ ਅਕਾਰਾ." (ਬਾਵਨ) ਓਅੰ (ਬ੍ਰਹਮ) ਆਦਿਗੁਰੂ ਨੇ। ੬. ਗੁਰਮੁਖ ਨੂੰ. "ਗੁਰਮੁਖਿ ਸਦਾ ਹਜੂਰਿ." (ਸ੍ਰੀ ਮਃ ੧)...
ਦੇਖੋ, ਨਾਮੀ ੩. "ਜੋ ਇਸੁ ਮਾਰੇ ਸੁ ਨਾਮਿ ਸਮਾਹਿ." (ਗਉ ਅਃ ਮਃ ੫) ਵਾਹਗੁਰੂ ਵਿੱਚ ਸਮਾਉਂਦਾ ਹੈ। ੨. ਨਾਮ ਕਰਕੇ. ਨਾਮ ਸੇ. "ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ." (ਆਸਾ ਮਃ ੫) ੩. ਨਾਮ ਵਿੱਚ. "ਨਾਮਿ ਰਤਾ ਸੋਈ ਨਿਰਬਾਣੁ." (ਆਸਾ ਮਃ ੫)...
ਕ੍ਰਿ. ਵਿ- ਤਲੇ. ਨੀਚੇ. ਥੱਲੇ। ੨. ਤਾਰੇ ਦੀ ਥਾਂ ਭੀ ਤਰੇ ਸ਼ਬਦ ਵਰਤਿਆ ਹੈ. "ਨਾਮੇ ਕੇ ਸੁਆਮੀ ਤੇਊ ਤਰੇ." (ਗਉ ਨਾਮਦੇਵ) ਉਹ ਭੀ ਉੱਧਾਰ ਕਰੇ। ੩. ਤਰਗਏ. ਪਾਰਉਤਰੇ. "ਗੁਰਕੈ ਸਬਦਿ ਤਰੇ ਮੁਨਿ ਕੇਤੇ." (ਭੈਰ ਮਃ ੧)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...