dhhānāधाना
ਸੰ. ਸੰਗ੍ਯਾ- ਭੁੰਨਿਆ ਹੋਇਆ ਜੌਂ ਅਥਵਾ ਚਾਉਲ। ੨. ਧਣੀਆਂ। ੩. ਅੰਨ ਦਾ ਦਾਣਾ। ੪. ਧਾਇਆ. ਦੌੜਿਆ. ਦੇਖੋ, ਧਾਵਨ. "ਮਨੂਆ ਦਹ ਦਿਸਿ ਧਾਨਾ. (ਮਾਰੂ ਮਃ ੫)
सं. संग्या- भुंनिआ होइआ जौं अथवा चाउल। २. धणीआं। ३. अंन दा दाणा। ४. धाइआ. दौड़िआ. देखो, धावन. "मनूआ दह दिसि धाना. (मारू मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਜੌ ੨....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਤੰਡੁਲ. ਚਾਵਲ. "ਚਾਉਲ ਪਸ਼ਮ ਦੇਸ਼ ਮਮ ਹੋਈ." (ਨਾਪ੍ਰ)...
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਸੰਗ੍ਯਾ- ਅਨਾਜ ਦਾ ਬੀਜ. ਕਣ. ਦਾਨਾ ਫ਼ਾ. [دانہ] ਦਾਨਹ. "ਜਹਾ ਦਾਣੇ ਤਹਾ ਖਾਣੇ." (ਵਾਰ ਸੋਰ ਮਃ ੨) ੨. ਫ਼ਾ. [دانا] ਵਿ- ਦਾਨਾ. ਅ਼ਕਲਮੰਦ. ਗ੍ਯਾਤਾ. "ਸਤਗੁਰੁ ਸਾਹੁ ਪਾਇਓ ਵਡ ਦਾਣਾ." (ਜੈਤ ਮਃ ੪)...
ਦੌੜਿਆ. ਦੇਖੋ, ਧਾਉਣਾ। ੨. ਧਾਪਿਆ. ਤ੍ਰਿਪਤ ਹੋਇਆ. "ਨਾ ਤਿਸੁ ਭੁਖ ਪਿਆਸ, ਰਜਾ ਧਾਇਆ." (ਵਾਰ ਮਲਾ ਮਃ ੧)...
ਸੰ. ਸੰਗ੍ਯਾ- ਦੌੜਨ ਦੀ ਕ੍ਰਿਯਾ. ਨੱਠਣਾ. "ਮਨ ਮੇਰੋ ਧਾਵਨ ਤੇ ਛੂਟਿਓ." (ਬਸੰ ਮਃ ੯) ੨. ਦੂਤ. ਹਰਕਾਰਾ. ਚਰ. "ਜਹਿਂ ਕਹਿਂ ਧਾਵਨ ਕਰੇ ਪਠਾਵਨ." (ਗੁਪ੍ਰਸੂ) ੩. ਧੋਣ ਦੀ ਕ੍ਰਿਯਾ। ੪. ਜਲ, ਸਾਬਣ ਆਦਿ ਉਹ ਵਸਤੁ, ਜਿਸ ਨਾਲ ਵਸਤ੍ਰ ਆਦਿ ਧੋਤਾ ਜਾਵੇ. ਦੇਖੋ, ਧਾਵ....
ਸੰਗ੍ਯਾ- मनस्. ਅੰਤਹਕਰਣ. "ਮਨੂਆ ਅਸਥਿਰੁ ਸਬਦੇ ਰਾਤਾ." (ਰਾਮ ਅਃ ਮਃ ੧) ੨. ਮਨੁਸ. ਆਦਮੀ. "ਮਨੂਆ ਅੰਧ ਨ ਚੇਤਈ." (ਮਃ ੧. ਵਾਰ ਰਾਮ ੧) ੩. ਮਮਤ੍ਵ. ਮਮਤਾ ਦਾ ਭਾਵ. "ਮਨ ਮਹਿ ਮਨੂਆ ਜੇ ਮਰੈ, ਤਾਂ ਪਿਰੁ ਰਾਵੈ ਨਾਰਿ." (ਸ੍ਰੀ ਅਃ ਮਃ ੧) ੪. ਮੰਨਦਾ ਹੈ. "ਜੋ ਪਰਾਈ, ਸੁ ਅਪਨੀ ਮਨੂਆ." (ਟੋਡੀ ਮਃ ੫)...
ਦਿਸ਼ਾ ਮੇਂ. ਦਿਸ਼ਾ ਵੱਲ. ਦੇਖੋ, ਦਿਸਾ। ੨. ਸੰ. दृशी- ਦ੍ਰਿਸ਼ੀ. ਸੰਗ੍ਯਾ- ਨਜ਼ਰ. ਦ੍ਰਿਸ੍ਟਿ. ਨਿਗਾਹ....
ਸੰ. ਸੰਗ੍ਯਾ- ਭੁੰਨਿਆ ਹੋਇਆ ਜੌਂ ਅਥਵਾ ਚਾਉਲ। ੨. ਧਣੀਆਂ। ੩. ਅੰਨ ਦਾ ਦਾਣਾ। ੪. ਧਾਇਆ. ਦੌੜਿਆ. ਦੇਖੋ, ਧਾਵਨ. "ਮਨੂਆ ਦਹ ਦਿਸਿ ਧਾਨਾ. (ਮਾਰੂ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...