dhhavalaधवल
ਸੰ. ਵਿ- ਚਿੱਟਾ. ਸਫ਼ੇਦ। ੨. ਸੰਗ੍ਯਾ- ਚਿੱਟਾ ਬੈਲ। ੩. ਪੁਰਾਣਾਂ ਅਨੁਸਾਰ ਉਹ ਬੈਲ, ਜਿਸ ਨੇ ਪ੍ਰਿਥਿਵੀ ਚੁੱਕੀ ਹੋਈ ਹੈ. "ਧਵਲੈ ਉਪਰਿ ਕੇਤਾ ਭਾਰੁ?" (ਜਪੁ) ੪. ਮੁਸ਼ਕ ਕਾਫ਼ੂਰ। ੫. ਚਿੱਟਾ ਕੁਸ੍ਠ. ਫੁਲਵਹਿਰੀ। ੬. ਦੇਖੋ, ਛੱਪਯ ਦਾ ਰੂਪ ੫.
सं. वि- चिॱटा. सफ़ेद। २. संग्या- चिॱटा बैल। ३. पुराणां अनुसार उह बैल, जिस ने प्रिथिवी चुॱकी होई है. "धवलै उपरि केता भारु?" (जपु) ४. मुशक काफ़ूर। ५. चिॱटा कुस्ठ. फुलवहिरी। ६. देखो, छॱपय दा रूप ५.
ਦੇਖੋ, ਚਿਟਾ....
ਫ਼ਾ [سفید] ਵਿ- ਸ੍ਵੇਤ. ਚਿੱਟਾ. ਉੱਜਲ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਕ. ਵਿ- ਉੱਤੇ. ਦੇਖੋ, ਉਪਰ. "ਉਪਰਿ ਆਇ ਬੈਠੇ ਕੂੜਿਆਰੁ." (ਵਾਰ ਆਸਾ)#੨. ਅਨੁਸਾਰ. ਮੁਤਾਬਿਕ. "ਕਰਮਾ ਉਪਰਿ ਨਿਬੜੈ." (ਗਉ ਮਃ ੧) ੩. ਪ੍ਰਬਲ. ਗਾਲਿਬ. "ਪੂਰੇ ਗੁਰੁ ਕਾ ਬਚਨ ਉਪਰਿ ਆਇਆ." (ਗਉ ਵਾਰ ੧. ਮਃ ੪)...
ਸੰ. ਕਤਿ- ਕਿਯਤ. ਵਿ- ਕਿਤਨਾ. ਕਿਤਨੀ. ਕਿਸ ਕ਼ਦਰ. "ਆਖਉ ਕੇਤੜਾ." (ਸੂਹੀ ਅਃ ਮਃ ੧) "ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੂਕਾ." (ਆਸਾ ਅਃ ਮਃ ੧) "ਕੇਤੀ ਦਾਤਿ ਜਾਣੈ ਕੌਣੁ ਕੂਤੁ." (ਜਪੁ)...
ਬੋਝ. ਦੇਖੋ, ਭਾਰ। ੨. ਭਾਰੂਪ (ਪ੍ਰਕਾਸ਼ ਵਾਲਾ) ਦਾ ਸੰਖੇਪ. "ਲਿਖਿ ਪੜਿ ਬੁਝਹਿ ਭਾਰੁ." (ਸ੍ਰੀ ਮਃ ੧) ਜ੍ਯੋਤਿਰੂਪ ਨੂੰ ਲਿਖ ਪੜ੍ਹਕੇ ਬੁੱਝਹਿਂ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਫ਼ਾ. [مُشک] ਮੁਸ਼ਕ. ਸੰਗ੍ਯਾ- ਕਸਤੂਰੀ. ਮ੍ਰਿਗਮਦ। ੨. ਭਾਵ- ਸੁਗੰਧ. ਖ਼ੁਸ਼ਬੂ. "ਹੂਰ ਨੂਰ ਮੁਸਕ ਖੁਦਾਇਆ." (ਮਾਰੂ ਸੋਲਹੇ ਮਃ ੫) ੩. ਸੰ. ਮੁਸ੍ਕ. ਫ਼ੋਤਾ. ਅੰਡਕੋਸ਼। ੪. ਚੋਰ। ੫. ਢੇਰ. ਰਾਸ਼ਿ। ੬. ਵਿ- ਮਾਂਸਲ. ਮੋਟਾ....
ਦੇਖੋ, ਕਪੂਰ....
ਦੇਖੋ, ਗਲਿਤਕੁਸ੍ਟ। ੨. ਕੁਠ ਨਾਉਂ ਦੀ ਦਵਾਈ. Costus speciosus. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਕੁਸ੍ਠ (ਕੁਠ) ਲਹੂ ਦੇ ਵਿਕਾਰ ਸ਼ਾਂਤ ਕਰਦੀ ਹੈ. ਵੀਰਜ ਵਧਾਉਂਦੀ ਅਤੇ ਕਫ ਨੂੰ ਘਟਾਉਂਦੀ ਹੈ. ਇਹ ਸਿਆਣੇ ਵੈਦ ਦੀ ਦੱਸੀ ਵਿਧਿ ਨਾਲ ਵਰਤਣੀ ਚਾਹੀਏ, ਜਾਦਾ ਖਾਧੀ ਨੁਕਸਾਨ ਕਰਦੀ ਹੈ, ਕਿਉਂਕਿ ਇਹ ਜਹਿਰੀਲੀ ਵਸਤੁ ਹੈ. ਕਸ਼ਮੀਰ ਤੋਂ ਇਹ ਕਈ ਦੇਸਾਂ ਵਿੱਚ ਜਾਂਦੀ ਅਤੇ ਬਹੁਤ ਮੁੱਲ ਪਾਉਂਦੀ ਹੈ....
ਇੱਕ ਛੰਦ. ਛੀ ਚਰਣ ਹੋਣ ਕਰਕੇ ਇਸ ਦਾ ਨਾਮ "ਖਟਪਦ" ਅਤੇ "ਛੱਪਯ" ਹੈ. ਇਸ ਛੰਦ ਦੀਆਂ ਤਿੰਨ ਜਾਤੀਆਂ ਪ੍ਰਸਿੱਧ ਹਨ-#(੧) ਪਹਿਲੀਆਂ ਚਾਰ ਤੁਕਾਂ ਰੋਲਾ, ਅਰਥਾਤ ਪ੍ਰਤਿ ਚਰਣ ੨੪ ਮਾਤ੍ਰਾ, ੧੧- ੧੩ ਪੁਰ ਵਿਸ਼੍ਰਾਮ. ਅੰਤ ਦੀਆਂ ਦੋ ਤੁਕਾਂ ਉੱਲਾਲ ਛੰਦ, ਅਰਥਾਤ ਪ੍ਰਤਿ ਚਰਣ ੨੮ ਮਾਤ੍ਰਾ. ੧੫- ੧੩ ਪੁਰ ਵਿਸ਼੍ਰਾਮ. ਕੁੱਲ ੧੫੨ ਮਾਤ੍ਰਾ.#ਉਦਾਹਰਣ-#ਦ੍ਰਿਸਟਿ ਧਰਤ ਤਮਹਰਨ#ਦਹਨ ਅਘ ਪਾਪ ਪ੍ਰਨਾਸਨ,#ਸਬਦਸੂਰ ਬਲਵੰਤ ਕਾਮ#ਅਰੁ ਕ੍ਰੋਧ ਬਿਨਾਸਨ,#ਲੋਭ ਮੋਹ ਵਸਿਕਰਣ ਸਰਣ#ਜਾਚਿਕ ਪ੍ਰਤਿਪਾਲਣ,#ਆਤਮਰਤ ਸੰਗ੍ਰਹਣ ਕਹਣ#ਅੰਮ੍ਰਿਤ ਕਲ ਢਾਲਣ,#ਸਤਿਗੁਰੂ ਕਲ੍ਯ ਸਤਿਗੁਰ ਤਿਲਕੁ#ਸਤਿ ਲਾਗੈ ਸੋ ਪੈ ਤਰੈ#ਗੁਰੁਜਗਤ ਫਿਰਣ ਸੀ ਅੰਗਰਉ#ਰਾਜੁ ਜੋਗੁ ਲਹਣਾ ਕਰੈ.#(ਸਵੈਯੇ ਮਃ ੨. ਕੇ)#(੨) ਪਹਿਲਾਂ ਰੋਲਾ, ਅੰਤ ਦੋ ਚਰਣ ਦੋਹਾ. ਇਸ ਦੀ ਸੰਗ੍ਯਾ- "ਰੋਲਹੰਸਾ" ਹੈ. ਕੁੱਲ ਮਾਤ੍ਰਾ ੧੪੪ ਹੁੰਦੀਆਂ ਹਨ.#ਉਦਾਹਰਣ-#ਅਮਿਅਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ,#ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ,#ਸਦਾ ਸੁੱਖੁ ਮਨਿ ਵਸੈ ਦੁੱਖੁ ਸੰਸਾਰਹਿ ਖੋਵੈ,#ਗੁਰੁ ਨਵਨਿਧਿ ਦਰਿਆਉ ਜਨਮ ਹਮ ਕਾਲਖ ਧੋਵੈ,#ਸੁ ਕਹੁ ਟੱਲ ਗੁਰੁ ਸੇਵਿਐ ਅਹਿਨਿਸਿ ਸਹਿਜਿਸੁਭਾਇ,#ਦਰਸਨਿ ਪਰਸਯੈ ਗੁਰੂ ਕੈ ਜਨਮ ਮਰਣ ਦੁਖੁ ਜਾਇ.#(ਸਵੈਯੇ ਮਃ ੨. ਕੇ)#(੩) ਅੰਤ ਦਾ ਉੱਲਾਲ ਛੰਦ ੨੮ ਮਾਤ੍ਰਾ ਦੀ ਥਾਂ ੨੬ ਮਾਤ੍ਰਾ ਦਾ ਹੁੰਦਾ ਹੈ ਅਰ ਮਾਤ੍ਰਾ ਦੀ ਕੁੱਲ ਗਿਣਤੀ ੧੪੮ ਹੁੰਦੀ ਹੈ. ੨੬ ਮਾਤ੍ਰਾ ਦਾ ਉੱਲਾਲ, ਦੋਹੇ ਦੇ ਅੰਤ ਦੋ ਲਘੁ ਅਥਵਾ ਇੱਕ ਗੁਰੁ ਜੋੜਨ ਤੋਂ ਬਣ ਜਾਂਦਾ ਹੈ. ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਯਥਾ:-#ਮੰਦ ਕਰਮ ਨਹਿ ਕੀਨ ਜਿਨ,#ਨ੍ਰਿਭੈ ਰਹਿਤ ਸੰਸਾਰ ਨਿਤ.#ਅਥਵਾ-#ਨ੍ਰਿਭੈ ਰਹਿਤ ਸੰਸਾਰ ਸੋ.#ਲਘੁ ਗੁਰੁ ਦੀ ਗਿਣਤੀ ਕਰਕੇ ਛੱਪਯ ਦੇ ਕਵੀਆਂ ਨੇ ਅਨੇਕ ਭੇਦ ਥਾਪੇ ਹਨ. ਇਸ ਵਿਸਯ ਦੇਖੋ, 'ਗੁਰੁਛੰਦ ਦਿਵਾਕਰ' ਗ੍ਰੰਥ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....