dhharamachandhaधरमचंद
ਬਾਬਾ ਲਖਮੀਦਾਸ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਸੰਮਤ ੧੫੮੦ ਅਤੇ ਦੇਹਾਂਤ ਸੰਮਤ ੧੬੭੫ ਵਿੱਚ ਹੋਇਆ. ਧਰਮਚੰਦ ਜੀ ਦੇ ਪੁਤ੍ਰ ਮਾਣਕਚੰਦ, ਮੇਹਰਚੰਦ, ਕਰਣੀ ਵਾਲੇ ਮਹਾਤਮਾ ਹੋਏ ਹਨ. ਦੇਖੋ, ਵੇਦੀਵੰਸ਼.
बाबा लखमीदास जी दे सुपुत्र, जिन्हां दा जनम संमत १५८० अते देहांत संमत १६७५ विॱच होइआ. धरमचंद जी दे पुत्र माणकचंद, मेहरचंद, करणी वाले महातमा होए हन. देखो, वेदीवंश.
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਵਿ- ਉੱਤਮ ਪੁਤ੍ਰ. ਲਾਇਕ ਬੇਟਾ. ਸੁਪੂਤ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਬਾਬਾ ਲਖਮੀਦਾਸ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਸੰਮਤ ੧੫੮੦ ਅਤੇ ਦੇਹਾਂਤ ਸੰਮਤ ੧੬੭੫ ਵਿੱਚ ਹੋਇਆ. ਧਰਮਚੰਦ ਜੀ ਦੇ ਪੁਤ੍ਰ ਮਾਣਕਚੰਦ, ਮੇਹਰਚੰਦ, ਕਰਣੀ ਵਾਲੇ ਮਹਾਤਮਾ ਹੋਏ ਹਨ. ਦੇਖੋ, ਵੇਦੀਵੰਸ਼....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਬਾਬਾ ਧਰਮਚੰਦ ਜੀ ਦਾ ਪੁਤ੍ਰ. ਸ਼੍ਰੀ ਗੁਰੂ ਨਾਨਕਦੇਵ ਜੀ ਦਾ ਪੜੋਤਾ. ਦੇਖੋ, ਮਾਨਕਚੰਦ। ੨. ਵੈਰੋਵਾਲ ਦਾ ਵਸਨੀਕ ਇੱਕ ਪਥਰੀਆ ਖਤ੍ਰੀ. ਜਿਸ ਨੇ ਗੋਇੰਦਵਾਲ ਦੀ ਬਾਉਲੀ (ਵਾਪੀ) ਦਾ ਕੜ ਤੋੜਿਆ ਅਰ ਡੁੱਬਕੇ ਮਰ ਗਿਆ. ਸ਼੍ਰੀ ਗੁਰੂ ਅਮਰਦਾਸ ਸਾਹਿਬ ਨੇ ਉਸ ਨੂੰ ਜੀਵਨ ਬਖਸ਼ਿਆ ਅਰ ਨਾਉਂ ਜੀਵੜਾ ਰੱਖਿਆ. ਇਹ ਵਡਾ ਕਗਨੀ ਵਾਲਾ ਗੁਰਮੁਖ ਹੋਇਆ ਹੈ. ਤੀਜੇ ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ. ਇਸ ਦੀ ਔਲਾਦ ਹੁਣ ਵੈਰੋਵਾਲ ਵਿੱਚ "ਜੀਵੜੇ" ਪ੍ਰਸਿੱਧ ਹੈ. ਇਸੇ ਦੀ ਸੰਗਤਿ ਕਰਕੇ ਮਾਈਦਾਸ ਬੈਰਾਗੀ ਗੁਰੁਸਿੱਖੀ ਦਾ ਅਧਿਕਾਰੀ ਹੋਇਆ ਸੀ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਆਤਮਗ੍ਯਾਨੀ ਸਿੱਖ....
ਦੇਖੋ, ਧਰਮਚੰਦ....
ਸੰਗ੍ਯਾ- ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫) ੨. ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ." (ਸ੍ਰੀ ਮਃ ੧) ੩. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। ੪. ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ." (ਧਨਾ ਛੰਤ ਮਃ ੧) ੫. ਦੇਖੋ, ਕਰਿਣੀ। ੬. ਦੇਖੋ, ਕਰਨੀ ੩....
ਸੰ. महात्मन्. ਵਿ- ਵਡੇ ਦਿਲ ਵਾਲਾ. ਦਿਲਾਵਰ। ੨. ਉਦਾਰਾਤਮਾ। ੩. ਸ਼੍ਰੇਸ੍ਟ. ਉੱਤਮ....
ਸ਼੍ਰੀ ਗੁਰੂ ਨਾਨਕਦੇਵ ਜੀ ਦੇ ਵਡੇ ਸੁਪੁਤ੍ਰ ਯੋਗਿਰਾਜ ਬਾਬਾ ਸ਼੍ਰੀਚੰਦ ਜੀ ਦੇ ਵਿੰਦੀ ਵੰਸ਼ ਨਹੀਂ ਹੋਈ, ਕਿਉਂਕਿ ਉਹ ਬਾਲਬ੍ਰਹਮਚਾਰੀ ਸਨ. ਛੋਟੇ ਸਾਹਿਬਾਜ਼ਾਦੇ ਲਖਮੀਦਾਸ ਜੀ ਤੋਂ ਵੇਦੀ ਸਾਹਿਬਜ਼ਾਦਿਆਂ ਦੀ ਪੀੜ੍ਹੀ ਚੱਲੀ ਹੈ.¹#ਵੇਦੀਵੰਸ਼ ਅਮ੍ਰਿਤਸਰ, ਸਿੰਬਲੀ (ਜਿਲਾ ਅੰਬਾਲਾ), ਸੁਭਾਗਪੁਰ (ਰਿਆਸਤ ਕੋਟਾ), ਹੁਸ਼ਿਆਰਪੁਰ ਦੇ ਜਿਲੇ- (ਊਨਾ, ਅਜਨੋਹਾ, ਆਨੰਦਪੁਰ, ਕਿਤਣਾ, ਗੌਪਾਲੀ, ਜੱਸੇਵਾਲ, ਦੌਲਤਪੁਰਾ, ਪਿੰਡੋਰੀ, ਪੋਸੀ, ਪੰਜੌੜਾ, ਬਲਾਸਪੁਰ, ਬਾੜੀਆਂ, ਬਿਰੜੋਂ ਅਤੇ ਮੋਲਾ), ਹੋਤੀ ਮਰਦਾਨ, ਕਪੂਰਥਲੇ ਦੇ ਰਾਜ ਵਿੱਚ- (ਫਗਵਾੜਾ ਅਤੇ ਲਖਪੁਰਾ), ਕਾਬੁਲ, ਕੋਟਲੀ (ਜਿਲਾ ਸਿਆਲਕੋਟ), ਗੁਰਦਾਸਪੁਰ ਦੇ ਜਿਲੇ- (ਸੰਘਰ, ਗੁਰਦਾਸਪੁਰ ਖ਼ਾਸ, ਦੇਹਰਾ ਬਾਬਾ ਨਾਨਕ, ਧਰਮਕੋਟ ਅਤੇ ਬਟਾਲਾ) ਚੱਕ ਨੰਃ ੪੧੭ (ਲਾਯਲਪੁਰ), ਚੱਕ ਬੇਦੀਆਂ ਨੰਃ ੬੧ (ਸ਼ੇਖੂਪੁਰਾ), ਜਲੰਧਰ ਦੇ ਜਿਲੇ- (ਗੁਣਾਚੌਰ, ਜਲੰਧਰ ਖਾਸ, ਫਲੌਰ, ਬੰਗਾ, ਮਲਸੀਹਾਂ, ਮੱਲਾ ਬੇਦੀਆਂ ਅਤੇ ਮੁਚਰੋਵਾਲ), ਨਾਭਾ, ਪੇਸ਼ਾਵਰ, ਰਾਵਲਪਿੰਡੀ ਦੇ ਜਿਲੇ ਕੱਲਰ ਅਤੇ ਰਾਵਲਪਿੰਡੀ ਖਾਸ- ਆਦਿਕ ਅਸਥਾਨਾਂ ਵਿੱਚ ਆਬਾਦ ਹੈ, ਪਰ ਸਭ ਤੋਂ ਪ੍ਰਸਿੱਧ ਕਲਾਧਾਰੀ ਜੀ ਦੀ ਸ਼ਾਖ ਹੈ, ਜਿਸ ਦਾ ਵੰਸ਼ਵ੍ਰਿਕ੍ਸ਼੍ (ਸ਼ਜਰਾ) ਇਹ ਹੈ:-#ਬਾਬਾ ਰਾਮਨਾਰਾਯਣ ਜੀ#।#ਜਃ ਸੰਮਤ ੧੪੧੭ ਬਾਃ ਸ਼ਿਵਰਾਮ (ਅਥਵਾ ਸ਼ਿਵਨਾਰਾਯਣ ਜੀ)#।#ਜਃ ਸੰਮਤ ੧੪੯੭ ਬਾਃ ਕਲ੍ਯਾਣਚੰਦ੍ਰ (ਕਾਲੂ ਜੀ) ਦੇਃ ਸੰਮਤ ੧੫੭੯#।#ਜਃ ਸੰਮਤ ੧੫੨੬ ਸ਼੍ਰੀ ਗੁਰੂ ਨਾਨਕਦੇਵ ਜੀ, ਜੋਤੀ ਜੋਤਿ ਸਮਾਏ ਸੰਮਤ ੧੫੯੬#।#ਜਃ ਸੰਮਤ ੧੫੫੩ ਬਾਃ ਲਖਮੀਦਾਸ ਜੀ ਦੇਃ ਸੰਮਤ ੧੬੧੨#।#ਜਃ ਸੰਮਤ ੧੫੮੦ ਬਾਃ ਧਰਮਚੰਦ ਜੀ ਦੇਃ ਸੰਮਤ ੧੬੭੫#।#ਬਾਃ ਮਿਹਰਚੰਦ ਜੀ#।#ਬਾਃ ਦਾਤਾਚੰਦ ਜੀ#।#ਬਾਃ ਪਹਾੜਚੰਦ ਜੀ#।#ਬਾਃ ਹਰਕਰਨਚੰਦ ਜੀ#।#ਬਾਃ ਨਿਹਾਲਚੰਦ ਜੀ#।#ਬਾਃ ਕਲਾਧਾਰੀ ਜੀ ਦੇਃ ਸਨ ੧੭੩੮#।#ਬਾਃ ਜੀਤਸਿੰਘ (ਅਜੀਤ ਸਿੰਘ) ਜੀ ਦੇਃ ਸਨ ੧੭੭੩#।#ਜਃ ਸੰਮਤ ੧੮੧੩ ਬਾਃ ਸਾਹਿਬਸਿੰਘ ਜੀ ਦੇਃ ਸੰਮਤ ੧੮੯੧ (ਸਨ ੧੮੩੪)#।#।...