dhandavata, dhandavat pranāmaदंडवत, दंडवत प्रणाम
ਸੰਗ੍ਯਾ- ਡੰਡੇ ਵਾਂਙ ਸਿੱਧੇ ਪੈਕੇ ਨਮਸਕਾਰ ਕਰਨ ਦੀ ਕ੍ਰਿਯਾ. ਸਾਸ੍ਟਾਂਗ ਪ੍ਰਣਾਮ. ਦੇਖੋ, ਡੰਡਉਤ.
संग्या- डंडे वांङ सिॱधे पैके नमसकार करन दी क्रिया. सास्टांग प्रणाम. देखो, डंडउत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਸੰ. ਸੰਗ੍ਯਾ- ਨਮਸ੍ਕਾਰ. ਪ੍ਰਣਾਮ ਬੰਦਨਾ. "ਨਮਸਕਾਰ ਡੰਡਉਤ ਬੰਦਨਾ." (ਬਿਲਾ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਚੰਗੀ ਤਰਾਂ ਝੁਕਣ ਦੀ ਕ੍ਰਿਯਾ. ਨਮਸਕਾਰ। ੨. ਦੇਖੋ, ਪਰਿਣਾਮ....
ਸੰ. दण्डवत ਦੰਡਵਤ. ਸੰਗ੍ਯਾ- ਡੰਡੇ ਵਾਂਙ ਸਿੱਧੇ ਪੈਣ ਦੀ ਕ੍ਰਿਯਾ. ਦੇਖੋ, ਅਸਟਾਂਗਪ੍ਰਣਾਮ. "ਕਰਿ ਡੰਡਉਤ ਪੁਨੁ ਵਡਾ ਹੇ." (ਸੋਹਿਲਾ) "ਡੰਡਉਤਿ ਬੰਧਨਾ ਅਨਿਕ ਬਾਰ." (ਬਾਵਨ)...