dhēvodhyāna, dhēvodhiānaदेवोद्यान, देवोदिआन
ਸੰਗ੍ਯਾ- ਦੇਵਤਿਆਂ ਦਾ ਉਦ੍ਯਾਨ (ਬਾਗ਼) ਦੇਵਵਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਦੇਵਤਿਆਂ ਦੇ ਚਾਰ ਬਾਗ਼ ਮੰਨੇ ਹਨ- ਨੰਦਨ, ਚੈਤ੍ਰਰਥ੍ਯ, ਵੈਭ੍ਰਾਜ ਅਤੇ ਸਰਵਤੋਭਦ੍ਰ. ਸ੍ਵਰਗ ਵਿੱਚ ਇੰਦ੍ਰ ਦਾ ਬਾਗ਼ ਨੰਦਨ ਹੈ. ਇਲਾਵਰ੍ਤਖ਼ੰਡ ਦੇ ਪੁਰਵ ਚਿਤ੍ਰਰਥ ਦਾ ਲਾਇਆ ਹੋਇਆ ਕੁਬੇਰ ਦਾ ਬਾਗ਼ ਚੈਤ੍ਰਰਥ੍ਯ ਹੈ. ਸੁਮੇਰੁ ਦੇ ਪੱਛਮ ਵਿਸਕੰਭ (ਵਿਪੁਲ) ਪਹਾੜ ਤੇ ਵੈਭ੍ਰਾਜ ਹੈ. ਸੁਮੇਰੁ ਦੇ ਦੱਖਣ ਵੱਲ ਗੰਧਮਾਦਨ ਉੱਪਰ ਨਿੰਮਾਂ ਦਾ ਬਗੀਚਾ ਸਰਵਤੋਭਦ੍ਰ ਹੈ.
संग्या- देवतिआं दा उद्यान (बाग़) देववन. संसक्रित दे विद्वानां ने देवतिआं दे चार बाग़ मंने हन- नंदन, चैत्ररथ्य, वैभ्राज अते सरवतोभद्र. स्वरग विॱच इंद्र दा बाग़ नंदन है. इलावर्तख़ंड दे पुरव चित्ररथ दा लाइआ होइआ कुबेर दा बाग़ चैत्ररथ्य है. सुमेरु दे पॱछम विसकंभ (विपुल) पहाड़ ते वैभ्राज है. सुमेरु दे दॱखण वॱल गंधमादन उॱपर निंमां दा बगीचा सरवतोभद्र है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਉਦਿਆਨ....
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਸੰ. ਵਿ- ਆਨੰਦ ਦਾਇਕ. "ਨੰਦਨ ਜਗ ਬਾਨੀ ਪਗ ਬੰਦਨ." (ਨਾਪ੍ਰ) ੨. ਸੰਗ੍ਯਾ- ਪੁਤ੍ਰ. ਬੇਟਾ. "ਨੰਦਣ ਫੇਰੁ ਸੁਛੰਦ ਬਲੰਦ." (ਗੁਪ੍ਰਸੂ) ੩. ਇੰਦ੍ਰ ਦਾ ਬਾਗ਼ ਦੇਖੋ, ਦੇਵੋਦ੍ਯਾਨ। ੪. ਮੇਘ. ਬੱਦਲ। ੫. ਕੇਸਰ। ੬. ਚੰਦਨ। ੭. ਇੰਗਲੈਂਡ ਦੇ ਪ੍ਰਧਾਨ ਸ਼ਹਿਰ ਲੰਡਨ (London) ਨੂੰ ਅਨੇਕ ਪੰਜਾਬੀ ਨੰਦਨ ਆਖਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸੁਰਗ. "ਨਚ ਦੁਰਲਭੰ ਸ੍ਵਰਗਰਾਜਨਹ." (ਸਹਸ ਮਃ ੫)...
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਰੰਗ ਬਰੰਗੇ ਰਥਵਾਲਾ ਸੂਰਜ। ੨. ਦਕ੍ਸ਼੍ ਦੀ ਪੁਤ੍ਰੀ ਮੁਨਿ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਇੱਕ ਗੰਧਰਵ। ੩. ਕ੍ਰਿਸਨ ਜੀ ਦਾ ਇੱਕ ਪੋਤਾ, ਜੋ ਗਦ ਦਾ ਪੁਤ੍ਰ ਸੀ....
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ....
ਸੰ. ਸੰਗ੍ਯਾ- ਇੱਕ ਖਾਸ ਪਹਾੜ, ਜੋ ਭਾਗਵਤ ਅਤੇ ਵਿਸਨੁ ਪੁਰਾਣ ਅਨੁਸਾਰ ਸੁਵਰ੍ਣ ਦਾ ਹੈ, ਅਰ ਜਿਸ ਉੱਤੇ ਦੇਵਤਿਆਂ ਦੀਆਂ ਪੁਰੀਆਂ ਹਨ. ਸੁਮੇਰੁ ਦੀ ਬਲੰਦੀ ਚੌਰਾਸੀ ਹਜ਼ਾਰ ਯੋਜਨ ਲਿਖੀ ਹੈ, ਅਰ ਸੋਲਾਂ ਹਜ਼ਾਰ ਯੋਜਨ ਜ਼ਮੀਨ ਵਿੱਚ ਗਡਿਆ ਹੋਇਆ ਦੱਸਿਆ ਹੈ. ਇਸ ਦੀ ਚੋਟੀ ਉੱਪਰ ਬੱਤੀਹ ਹਜਾਰ ਯੋਜਨ ਦਾ ਮੈਦਾਨ ਹੈ.¹ ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਰੁਦ੍ਰਹਿਮਾਲਯ ਦਾ ਨਾਉਂ ਸੁਮੇਰੁ ਹੈ, ਜਿਸ ਵਿੱਚੋਂ ਗੰਗਾ ਨਿਕਲਦੀ ਹੈ. ਇਸ ਨੂੰ ਪੰਚਪਰਬਤ ਭੀ ਆਖਦੇ ਹਨ, ਕਿਉਂਕਿ ਇਸ ਦੀਆਂ ਪੰਜ ਚੋਟੀਆਂ- ਰੁਦ੍ਰਹਿਮਾਲਯ, ਵਿਸ਼ਨੁਪੁਰੀ, ਬ੍ਰਹਮਪੁਰੀ, ਉਦਗਾਰੀਕੰਠ ਅਤੇ ਸ੍ਵਰਗਾਰੋਹਣ ਹਨ। ੨. ਮਾਲਾ ਦਾ ਸ਼ਿਰੋਮਣਿ ਮਣਕਾ। ੩. ਗਣਿਤਵਿਦ੍ਯਾ ਅਨੁਸਾਰ ਉੱਤਰਧ੍ਰੁਵ ਦਾ ਨਾਮ ਸੁਮੇਰੁ ਹੈ, ਜਿਸ ਦੇ ਮੁਕਾਬਲੇ ਦਕ੍ਸ਼ਿਣਧ੍ਰੁਵ ਨੂੰ ਕੁਮੇਰੁ ਆਖਦੇ ਹਨ। ੪. ਯੋਗਮਤ ਅਨੁਸਾਰ ਦਸ਼ਮਦ੍ਵਾਰ। ੫. ਦੇਖੋ, ਮਸਨਵੀ ਦਾ ਰੂਪ ੨....
ਸੰ. ਵਿ- ਬਹੁਤ. ਅਧਿਕ। ੨. ਫੈਲਿਆ ਹੋਇਆ। ੩. ਡੂੰਘਾ। ੪. ਸੰਗ੍ਯਾ- ਸੁਮੇਰੁ। ੫. ਹਿਮਾਲਯ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਦੇਖੋ, ਦਕ੍ਸ਼ਿਣ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਇੱਕ ਪਹਾੜ, ਜੋ ਪੁਰਾਣਾਂ ਅਨੁਸਾਰ ਸੁਮੇਰੁ ਦੇ ਦੱਖਣ ਵੱਲ ਹੈ. ਇਸ ਦੇ ਪਾਸ ਦਾ ਜੰਗਲ ਭੀ ਗੰਧਮਾਦਨ ਕਿਹਾ ਜਾਂਦਾ ਹੈ. ਰਾਮਾਇਣ ਅਨੁਸਾਰ ਇਹ ਪਹਾੜ ਕੈਲਾਸ਼ ਪਾਸ ਹੈ. ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਇਹ ਰੁਦ੍ਰਹਿਮਾਲਯ ਦਾ ਇੱਕ ਹਿੱਸਾ ਹੈ. ਇਹ ਬਦਰਿਕਾਸ਼੍ਰਮ ਤੋਂ ਥੋੜੀ ਦੂਰ ਉੱਤਰ ਪੂਰਬ ਤੋਂ ਅਰੰਭ ਹੁੰਦਾ ਹੈ। ੨. ਦੇਖੋ, ਹੇਮਕੁੰਟ। ੩. ਭ੍ਰਮਰ ( ਭੌਰਾ), ਜੋ ਖੁਸ਼ਬੂ ਪੁਰ ਮਸਤ ਹੈ....
ਫ਼ਾ. [بغیچہ] ਬਾਗ਼ਚਾ. ਸੰਗ੍ਯਾ- ਵਾਟਿਕਾ. ਛੋਟਾ ਬਾਗ....