dhēvadhataदेवदॱत
ਵਿ- ਦੇਵਤਾ ਦਾ ਦਿੱਤਾ ਹੋਇਆ। ੨. ਸੰਗ੍ਯਾ- ਅਰਜੁਨ ਦਾ ਸੰਖ। ੩. ਦਸ਼ ਪ੍ਰਾਣਾਂ ਵਿੱਚੋਂ ਇੱਕ ਵਾਯੁ. ਦੇਖੋ, ਦਸਪ੍ਰਾਣ।
वि- देवता दा दिॱता होइआ। २. संग्या- अरजुन दा संख। ३. दश प्राणां विॱचों इॱक वायु. देखो, दसप्राण।
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਰਜਨ....
ਸੰ. शङ्ख ਸੰਗ੍ਯਾ- ਸਮੁੰਦਰ ਦਾ ਇੱਕ ਜੀਵ, ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰਾਂ ਵਜਾਉਂਦੇ ਹਨ. "ਸੰਖਨ ਕੀ ਧੁਨਿ ਘੰਟਨ ਕੀ ਕਰ." (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. "ਸਿੰਘ ਚੜੀ ਮੁਖ ਸੰਖ ਬਜਾਵਤ." (ਚੰਡੀ ੧) ਸੰਖ ਨੂੰ ਵਿਸਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ। ੨. ਵਿਸਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. "ਸੰਖ ਚਕ੍ਰ ਮਾਲਾ ਤਿਲਕ ਬਿਰਾਜਤ." (ਮਾਰੂ ਨਾਮਦੇਵ)। ੩. ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। ੪. ਇੱਕ ਗਿਣਤੀ. ੧੦੦੦੦੦੦੦੦੦੦੦੦੦। ੫. ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। ੬. ਕਪਾਲ. ਸਿਰ ਦੀ ਹੱਡੀ। ੭. ਇੱਕ ਦੈਤ (ਸੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿਸਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. "ਸੰਖਾਸੁਰ ਮਾਰੇ ਵੇਦ ਉਧਾਰੇ." (ਮੱਛਾਵ) ਸ਼ਤਪਥ ਵਿੱਚ ਸ਼ੰਖਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ, ਮਤਸ੍ਯ ਅਵਤਾਰ। ੮. ਦੇਖੋ, ਸੰਖ੍ਯ....
ਸੰ. ਸੰਗ੍ਯਾ- ਜੋ ਚਲਦਾ ਰਹਿੰਦਾ ਹੈ, ਪਵਨ. ਪੌਣ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਾਯੁ ਦੇ ਸੱਤ ਭੇਦ ਕਲਪੇ ਹਨ. ਜਮੀਨ ਉੱਤੇ ਅਤੇ ਜਮੀਨ ਤੋਂ ਬਾਰਾਂ ਯੋਜਨ ਤੀਕ ਅਕਾਸ ਵਿੱਚ ਫੈਲਣ ਵਾਲਾ, ਜਿਸ ਵਿੱਚ ਬਿਜਲੀ ਅਤੇ ਬੱਦਲ ਆਸਰਾ ਲੈਂਦੇ ਹਨ "ਭੂਵਾਯੁ" ਹੈ. ਇਸ ਤੋਂ ਉੱਪਰ ਆਵਹ, ਉਸ ਉੱਪਰ ਪ੍ਰਵਹ, ਉਸ ਤੋਂ ਪਰੇ ਉਦਵਹ, ਇਸੇ ਤਰਾਂ ਸੁਵਹ, ਪਰਿਵਹ ਅਤੇ ਪਰਾਵਹੁ ਹੈ.#ਸ਼ਕੁੰਤਲਾ ਨਾਟਕ ਅੰਗ ੭. ਦੀ ਟਿੱਪਣੀ ਵਿੱਚ ਲਿਖਿਆ ਹੈ ਕਿ ਬੱਦਲ ਬਿਜਲੀ ਨੂੰ ਪ੍ਰੇਰਣ ਵਾਲਾ ਆਵਹ, ਸੂਰਜ ਨੂੰ ਚਲਾਉਣ ਵਾਲਾ ਪ੍ਰਵਹ, ਚੰਦ੍ਰਮਾਂ ਨੂੰ ਘੁਮਾਉਣ ਵਾਲਾ ਸੰਵਹ, ਨਛਤ੍ਰਾਂ (ਤਾਰਿਆਂ) ਨੂੰ ਪ੍ਰੇਰਣ ਵਾਲਾ ਉਦਵਹ, ਸੱਤਗ੍ਰਹਾਂ ਨੂੰ ਘੁਮਾਉਣ ਵਾਲਾ ਸੁਵਹ, ਸੱਤ ਰਿਖੀਆਂ ਅਤੇ ਸੁਰਗ ਨੂੰ ਧਾਰਨ ਕਰਨ ਵਾਲਾ ਵਿਵਹ ਅਤੇ ਪ੍ਰਣ ਨੂੰ ਧਾਰਨ ਕਰਨ ਵਾਲਾ ਪਰਿਵਹ ਵਾਯੁ ਹੈ। ੨. ਸਰੀਰ ਦਾ ਇੱਕ ਧਾਤੁ, ਜੋ ਦਸ ਪ੍ਰਾਣਰੂਪ ਹੋਕੇ ਵਿਆਪਿਆ ਹੋਇਆ ਹੈ. ਦੇਖੋ, ਦਸਪ੍ਰਾਣ....
ਸ੍ਵਾਸ ਦੇ ਦਸ਼ ਭੇਦ-#"ਪੌਨ ਦਸ ਸੁਨੋ ਨਾਮ ਪ੍ਰਾਨ ਹੈ ਅਪਾਨ ਦੋਊ,#ਜਾਨਿਯੇ ਸਮਾਨ ਉਦਿਆਨ ਹੈ ਬਿਆਨ ਸੋ,#ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੋ,#ਦਸਵੀਂ ਧਨੰਜੈ ਨਾਮ ਕਰਤ ਬਖਾਨ ਸੋ." (ਨਾਪ੍ਰ)#ਪ੍ਰਾਨ ਰਿਦੇ ਵਿੱਚ, ਅਪਾਨ ਗੁਦਾ ਵਿੱਚ, ਨਾਭਿ ਵਿੱਚ ਸਮਾਨ, ਕੰਠ ਵਿੱਚ ਉਦਿਆਨ, ਸਾਰੇ ਸ਼ਰੀਰ ਵਿੱਚ ਵ੍ਯਾਪਕ ਬ੍ਯਾਨ, ਡਕਾਰ ਦਾ ਹੇਤੂ ਨਾਗ, ਨੇਤ੍ਰਾਂ ਨੂੰ ਖੋਲ੍ਹਣ ਵਾਲੀ ਕੂਰਮ, ਕ੍ਰਿਕਲ ਤੋਂ ਭੁੱਖ ਦਾ ਲਗਣਾ, ਦੇਵਦੱਤ ਤੋਂ ਅਵਾਸੀ, ਮਰਣ ਪਿੱਛੋਂ ਸ਼ਰੀਰ ਨੂੰ ਫੁਲਾਉਣ ਵਾਲੀ ਧਨੰਜੈ....