dhūrabāदूरबा
ਦੇਖੋ, ਦੁੱਬ। ੨. ਦੁਰਵਾਸਾ ਰਿਖੀ. ਦੇਖੋ, ਦੁਰਬਾਸਾ. "ਦੂਰਬਾ ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਓ." (ਸਵੈਯੇ ਮਃ ੧. ਕੇ) ਦੁਰਵਾਸਾ, ਪੁਰੂਰਵਾ ਅਤੇ ਅੰਗਿਰਾ ਨੇ.
देखो, दुॱब। २. दुरवासा रिखी. देखो, दुरबासा. "दूरबा परूरउ अंगरै गुरु नानक जसगाइओ." (सवैये मः १. के) दुरवासा, पुरूरवा अते अंगिरा ने.
ਸੰ. ਦੁਰ੍ਵਾ. ਸੰਗ੍ਯਾ- ਹਰਾ ਖੱਬਲ. ਨਵਾਂ ਉੱਗਿਆ ਹੋਇਆ ਘਾਹ. L. Panicum zactyton. ਮੰਗਲ ਸਮੇਂ ਲੋਕ ਦੁੱਬ ਦੇਕੇ ਇਹ ਭਾਵ ਪ੍ਰਗਟ ਕਰਦੇ ਹਨ ਕਿ ਆਪ ਹਰੇ ਭਰੇ ਰਹੋ ਅਤੇ ਦੁੱਬ ਵਾਂਙ ਵਧੋ....
ਦੇਖੋ, ਦੁਰਬਾਸਾ....
ਦੇਖੋ, ਰਿਖਿ....
ਸੰ. दुर्वासस्. ਦੁਰ੍ਵਾਸਾ. ਵਿ- ਮੈਲੇ ਵਸਤ੍ਰਾਂ ਵਾਲਾ. ਬੁਰੇ ਵਸਤ੍ਰਾਂ ਵਾਲਾ। ੨. ਸੰਗ੍ਯਾ- ਇੱਕ ਰਿਖੀ, ਜੋ ਅਤ੍ਰਿ ਅਤੇ ਅਨਸੂਯਾ ਦਾ ਪੁਤ੍ਰ ਸੀ. ਕਈ ਕਹਿਂਦੇ ਹਨ ਕਿ ਇਹ ਸ਼ਿਵ ਤੋਂ ਉਤਪੰਨ ਹੋਇਆ ਹੈ.¹ ਇਹ ਵਡਾ ਹੀ ਕ੍ਰੋਧੀ ਸੀ, ਇਸ ਨੇ ਕਈਆਂ ਨੂੰ ਸਰਾਪ ਦਿੱਤੇ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਸ ਨੇ ਇੰਦ੍ਰ ਨੂੰ ਇੱਕ ਮਾਲਾ ਦਿੱਤੀ, ਜਿਸ ਦੀ ਇੱਦ੍ਰ ਦੇ ਹਾਥੀ ਐਰਾਵਤ ਨੇ ਨਿਰਾਦਰੀ ਕੀਤੀ, ਇਸ ਪੁਰ ਦੁਰਵਾਸਾ ਨੇ ਇੰਦ੍ਰ ਨੂੰ ਸਰਾਪ ਦੇ ਦਿੱਤਾ ਕਿ ਤੇਰਾ ਰਾਜ ਤ੍ਰੈਲੋਕਾਂ ਤੋਂ ਟਲ ਜਾਵੇ. ਸਰਾਪ ਦੇ ਕਾਰਣ ਇੰਦ੍ਰ ਅਤੇ ਦੇਵਤੇ ਨਿਰਬਲ ਹੋ ਗਏ ਅਰ ਦੈਂਤਾਂ ਕੋਲੋਂ ਹਾਰਨ ਲੱਗ ਪਏ. ਅੰਤ ਵਿਚ ਦੇਵਤੇ ਵਿਸਨੁ ਦੀ ਸ਼ਰਣ ਜਾਪਏ ਅਤੇ ਉਸ ਦੀ ਆਗ੍ਯਾ ਅਨੁਸਾਰ ਦੇਵਤਿਆਂ ਨੇ ਸਮੁੰਦਰ ਰਿੜਕਕੇ ਅੰਮ੍ਰਿਤ ਅਤੇ ਹੋਰ ਕਈ ਰਤਨ ਕੱਢੇ, ਜਿਸ ਤੋਂ ਮੁੜ ਬਲਵਾਨ ਹੋਏ.#ਮਹਾਭਾਰਤ ਵਿਚ ਲਿਖਿਆ ਹੈ ਕਿ ਇੱਕ ਵਾਰ ਕ੍ਰਿਸਨ ਜੀ ਨੇ ਦੁਰਵਾਸਾ ਦਾ ਪ੍ਰੇਮ ਨਾਲ ਸ੍ਵਾਗਤ ਕੀਤਾ, ਪਰ ਜੇਹੜੇ ਰੋਟੀਆਂ ਦੇ ਟੁਕੜੇ ਪੈਰਾਂ ਵਿਚ ਡਿਗੇ ਪਏ ਸਨ, ਕ੍ਰਿਸਨ ਜੀ ਉਹ ਚੁੱਕਣੇ ਭੁੱਲ ਗਏ. ਇਸ ਪੁਰ ਦੁਰਵਾਸਾ ਗੁੱਸੇ ਹੋ ਗਿਆ ਅਤੇ ਆਖਿਆ ਕਿ ਤੂੰ ਫੰਧਕ ਦੇ ਤੀਰ ਨਾਲ ਘਾਇਲ ਹੋਕੇ ਪ੍ਰਾਣ ਤ੍ਯਾਗੇਂਗਾ।#ਦੁਰਵਾਸਾ ਦੇ ਹੀ ਸਰਾਪ ਨਾਲ ਕ੍ਰਿਸਨ ਜੀ ਦੇ ਪੁਤ੍ਰ ਸਾਂਬ ਦੇ ਪੇਟ ਪੁਰ ਬੱਧੇ ਹੋਏ ਵਸਤ੍ਰਾਂ ਤੋਂ, ਯਾਦਵਕੁਲ ਨਾਸ਼ਕ, ਮੂਸਲ ਪੈਦਾ ਹੋਇਆ² ਸੀ. ਦੇਖੋ, ਵਿਸਨੁ ਪੁਰਾਣ ਅੰਸ਼ ੫. ਅਃ ੩੭. "ਦੁਰਵਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ." (ਧਨਾ ਨਾਮਦੇਵ) ਦੇਖੋ, ਅੰਬਰੀਸ ਅਤੇ ਦੱਤ....
ਦੇਖੋ, ਦੁੱਬ। ੨. ਦੁਰਵਾਸਾ ਰਿਖੀ. ਦੇਖੋ, ਦੁਰਬਾਸਾ. "ਦੂਰਬਾ ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਓ." (ਸਵੈਯੇ ਮਃ ੧. ਕੇ) ਦੁਰਵਾਸਾ, ਪੁਰੂਰਵਾ ਅਤੇ ਅੰਗਿਰਾ ਨੇ....
ਸੰ. पुरुरवस्. ਬੁਧ ਦਾ ਪੁਤ੍ਰ ਅਤੇ ਚੰਦ੍ਰਮਾ ਦਾ ਪੋਤਾ, ਜੋ ਇਲਾ ਦੇ ਗਰਭ ਤੋਂ ਪੈਦਾ ਹੋਇਆ. ਇਹ ਪਹਿਲਾ ਚੰਦ੍ਰਵੰਸ਼ੀ ਰਾਜਾ ਸੀ. ਇਸ ਦੀ ਰਾਜਧਾਨੀ ਪ੍ਰਯਾਗ ਪਾਸ ਪ੍ਰਤਿਸ੍ਕਾਨਪੁਰ (ਝੂਸੀ) ਸੀ. ਇਹ ਸਦਾਚਾਰੀ ਅਤੇ ਈਸ਼੍ਵਰ ਦਾ ਉਪਾਸਕ ਹੋਇਆ ਹੈ. "ਦੂਰਬਾ ਪਰੂਰਉ ਅੰਗਰਉ." (ਸਵੈਯੇ ਮਃ ੧. ਕੇ) ਦੁਰਵਾਸਾ, ਪੁਰੂਰਵਾ, ਅਤੇ ਅੰਗਿਰਾ....
ਸੰਗ੍ਯਾ- ਅੰਗਿਰਾ ਰਿਖੀ. ਦੇਖੋ, ਅੰਗਿਰਾ. "ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਅਉ." (ਸਵੈਯੇ ਮਃ ੧. ਕੇ) ਪੁਰੂਰਵਾ ਅਤੇ ਅੰਗਿਰਾ ਨੇ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਦੇਖੋ, ਪਰੂਰਉ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
अङगिरस्- ਅੰਗਿਰਸ੍. ਸੰਗ੍ਯਾ- ਰਿਗ ਵੇਦ ਦੇ ਕਈ ਮੰਤ੍ਰਾਂ ਦਾ ਕਰਤਾ, ਜੋ ਸੱਤ ਵਡੇ ਰਿਖੀਆਂ ਅਤੇ ਦਸ ਪ੍ਰਜਾਪਤੀਆਂ ਵਿੱਚੋਂ ਹੈ. ਇਸ ਨੂੰ ਦੇਵਤਿਆਂ ਦਾ ਪੁਰੋਹਿਤ ਅਤੇ ਆਹੁਤਿ ਦਾ ਦੇਵਤਾ ਭੀ ਮੰਨਦੇ ਹਨ. ਕਈ ਕਹਿੰਦੇ ਹਨ ਕਿ ਅੰਗਿਰਾ ਉਰੂ ਅਤੇ ਆਗਨੇਯੀ ਦੀ ਸੰਤਾਨ ਹੈ. ਇੱਕ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾਂ ਦੇ ਮੂੰਹ ਵਿੱਚੋਂ ਪੈਦਾ ਹੋਇਆ ਸੀ, ਸਿਮ੍ਰਿਤਿ, ਸ਼੍ਰੱਧਾ, ਸ੍ਤਧਾ, ਇਸ ਦੀਆਂ ਇਸਤ੍ਰੀਆਂ- ਉਤਥ੍ਯ, ਵ੍ਰਿਹਸਪਤਿ ਅਤੇ ਮ੍ਰਿਕੰਡੁ ਇਸ ਦੇ ਪੁਤ੍ਰ ਭਾਨੁਮਤੀ, ਰਾਕਾ, ਸਿਨੀਵਾਲੀ, ਅਰ੍ਚਿਸ੍ਮਤੀ, ਹਵਿਸ੍ਮਤੀ ਅਤੇ ਪੁਨ੍ਯਜਨਿਕਾ ਇਸ ਦੀਆਂ ਪੁਤ੍ਰੀਆਂ ਹਨ.#ਮਹਾਂਭਾਰਤ ਦੇ ਵਨ ਪਰਵ ਵਿੱਚ ਲਿਖਿਆ ਹੈ ਕਿ ਅੰਗਿਰਾ ਅਗਨਿ ਦਾ ਪੁਤ੍ਰ ਹੋਇਆ ਅਤੇ ਇਸ ਦੀ ਇਸਤ੍ਰੀ ਦਾ ਨਾਉਂ "ਸ਼ੁਭਾ" ਸੀ. ਦੇਖੋ ਅੰਗਰੈ....