dhūkhaniदूखनि
ਦੂਸਣ (ਦੋਸ) ਲਾਉਣ ਤੋਂ. "ਸੰਤ ਕੈ ਦੂਖਨਿ ਆਰਜਾ ਘਟੈ." (ਸੁਖਮਨੀ)
दूसण (दोस) लाउण तों. "संत कै दूखनि आरजा घटै." (सुखमनी)
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਦੂਸਣ (ਦੋਸ) ਲਾਉਣ ਤੋਂ. "ਸੰਤ ਕੈ ਦੂਖਨਿ ਆਰਜਾ ਘਟੈ." (ਸੁਖਮਨੀ)...
ਸਿੰਧੀ. ਸੰਗ੍ਯਾ- ਆਯੁਖਾ. ਉਮਰ. ਅਵਸਥਾ। ੨. ਦੇਖੋ, ਆਰਯਾ. "ਜੇ ਜੁਗ ਚਾਰੇ ਆਰਜਾ." (ਜਪੁ) ੩. ਸੰ. ਆਰ੍ਯ੍ਯਾ ਮਾਤਾ. ਮਾਂ। ੪. ਇੱਕ ਛੰਦ. ਦੇਖੋ, ਗਾਹਾ। ੫. ਵਿ- ਸ਼੍ਰੇਸ੍ਠ ਇਸਤ੍ਰੀ. ਨੇਕ ਔਰਤ. "ਭਨੈ ਨਿਜ ਭਾਰਜਾ ਸੋਂ ਆਰਜਾ! ਸ੍ਰਵਣ ਕਰ." (ਗੁਪ੍ਰਸੂ)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...