ਦੁਹੇਰਾ, ਦੁਹੇਰੀ, ਦੁਹੇਲੀ, ਦੁਹੇਲੀ

dhuhērā, dhuhērī, dhuhēlī, dhuhēlīदुहेरा, दुहेरी, दुहेली, दुहेली


ਸੰ. ਦੁਰ੍‍ਹੇਲਾ. ਸੰਗ੍ਯਾ- ਔਖੀ ਖੇਡ. ਕਠਿਨ ਕੰਮ. "ਸੇਜ ਏਕ ਪੈ ਮਿਲਨ ਦੁਹੇਰਾ."(ਆਸਾ ਕਬੀਰ) ੨. ਵਿ- ਦੁਖੀ. "ਹਉ ਖਰੀ ਦੁਹੇਲੀ ਹੋਈ." (ਗਉ ਮਃ ੧) "ਤਿਸੁ ਬਿਨੁ ਤੂਹੀ ਦੁਹੇਰੀ." (ਆਸਾ ਮਃ ੫) ੩. ਔਖਾ. ਕਠਿਨ. "ਪੁਰ ਸਲਾਤ ਕਾ ਪੰਥੁ ਦੁਹੇਲਾ." (ਸੂਹੀ ਰਵਿਦਾਸ) ਦੇਖੋ, ਸਿਰਾਤ ੩. ਅਤੇ ਪੁਰ ਸਲਾਤ.


सं. दुर्‍हेला. संग्या- औखी खेड. कठिन कंम. "सेज एक पै मिलन दुहेरा."(आसा कबीर) २. वि- दुखी. "हउ खरी दुहेली होई." (गउ मः १) "तिसु बिनु तूही दुहेरी." (आसा मः ५) ३. औखा. कठिन. "पुर सलात का पंथु दुहेला." (सूही रविदास) देखो, सिरात ३. अते पुर सलात.