dhuhakrita, dhuhakritiदुहक्रित, दुहक्रिति
ਸੰ. दुष्कृति- ਦੁਸ੍ਕ੍ਰਿਤਿ. ਸੰਗ੍ਯਾ- ਬੁਰਾ ਕਰਮ. ਕੁਕਰਮ. "ਤਜ ਸਕਲ ਦੁਹਕ੍ਰਿਤ ਦੁਰਮਤੀ." (ਗੂਜ ਜੈਦੇਵ)
सं. दुष्कृति- दुस्क्रिति. संग्या- बुरा करम. कुकरम. "तज सकल दुहक्रित दुरमती." (गूज जैदेव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰਗ੍ਯਾ- ਖੋਟਾ ਕਰਮ. ਨੀਚ ਕਰਮ. ਬੁਰਾ ਕੰਮ। ੨. ਦੇਖੋ, ਸੱਤ ਕੁਕਰਮ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰ. दुष्कृति- ਦੁਸ੍ਕ੍ਰਿਤਿ. ਸੰਗ੍ਯਾ- ਬੁਰਾ ਕਰਮ. ਕੁਕਰਮ. "ਤਜ ਸਕਲ ਦੁਹਕ੍ਰਿਤ ਦੁਰਮਤੀ." (ਗੂਜ ਜੈਦੇਵ)...
ਸੰ. ਦੁਰ੍ਮਤਿ. ਵਿ- ਕਮ ਅ਼ਕ਼ਲ ਵਾਲਾ. ਬੇਸਮਝ. ਖਲ. "ਦੁਰਮਤਿ ਸਿਉ ਨਾਨਕ ਫਧਿਓ." (ਸਃ ਮਃ ੯) ੨. ਸੰਗ੍ਯਾ- ਬੇਸਮਝੀ. ਨਾਦਾਨੀ. ਮੂਰਖਤਾ. "ਤਜਿ ਸਕਲ ਦੁਹਕ੍ਰਿਤ ਦੁਰਮਤੀ." (ਗੂਜ ਜੈਦੇਵ)...
ਸੰ. ਜਯਦੇਵ. ਵਿਕ੍ਰਮਾਦਿਤ੍ਯ ਦੇ ਦਰਬਾਰ ਦਾ ਇੱਕ ਪੰਡਿਤ, ਜਿਸ ਦਾ ਪ੍ਰਸਿੱਧ ਨਾਮ "ਪਕ੍ਸ਼੍ਧਰਮਿਸ੍ਰ" ਹੈ। ੨. ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁਤ੍ਰ, ਜੋ ਰਮਾਦੇਵੀ ਦੇ ਉਦਰ ਤੋਂ ਕੇਂਦੂਲੀ (ਜਿਲਾ ਬੀਰਭੂਮਿ ਬੰਗਾਲ) ਵਿੱਚ ਪੈਦਾ ਹੋਇਆ. ਜਯਦੇਵ ਵੈਸਨਵ ਮਤਧਾਰੀ ਕ੍ਰਿਸਨਉਪਾਸਕ ਸੀ, ਪਰ ਤਤ੍ਵਵੇੱਤਾ ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨੰਨ ਸੇਵਕ ਹੋਇਆ. ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦਾ ਪੂਰਣ ਪੰਡਿਤ ਸੀ. ਇਸ ਦਾ ਰਚਿਆ ਗੀਤਗੋਬਿੰਦ ਮਨੋਹਰ ਕਾਵ੍ਯ ਹੈ. ਜੈਦੇਵ ਰਾਗਵਿਦ੍ਯਾ ਦਾ ਪ੍ਰੇਮੀ ਸੀ ਅਤੇ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ. ਇਸ ਨੇ ਆਪਣੀ. ਉਮਰ ਦਾ ਬਹੁਤਾ ਹ਼ਿੱਸਾ ਬੰਗਾਲ ਦੇ ਰਾਜਾ ਬੱਲਾਲਸੇਨ ਦੇ ਪੁਤ੍ਰ ਰਾਜਾ ਲਕ੍ਸ਼੍ਮਣਸੇਨ ਦਾ ਪਾਸ ਰਹਿਕੇ ਵਿਤਾਇਆ.¹ ਇਸੇ ਦੇ ਦੋ ਸ਼ਬਦ ਗੁਰੂ ਗ੍ਰੰਥਸਾਹਿਬ ਵਿੱਚ ਹਿੰਦੀ ਅਤੇ ਪ੍ਰਾਕ੍ਰਿਤ ਭਾਸਾ ਦੇ ਪਾਏ ਜਾਂਦੇ ਹਨ. "ਜੈਦੇਵ ਤਿਆਗਿਓ ਅੰਹਮੇਵ." (ਬਸੰ ਅਃ ਮਃ ੫) ੩. ਵਿਜਯ ਰੂਪ ਪਰਮਾਤਮਾ ਸਭ ਨੂੰ ਜੈ ਕਰਨ ਵਾਲਾ, ਜੋ ਕਿਸੇ ਤੋਂ ਪਰਾਸ੍ਤ ਨਹੀਂ ਹੁੰਦਾ. "ਬਦਤ ਜੈਦੇਵ ਜੈਦੇਵ ਕਉ ਰੰਮਿਆ." (ਮਾਰੂ ਜੈਦੇਵ)...