dhiālapurāदिआलपुरा
ਦੇਖੋ, ਦਯਾਲਪੁਰਾ.
देखो, दयालपुरा.
ਰਾਜ ਨਾਭਾ ਨਜਾਮਤ ਫੂਲ ਵਿੱਚ ਭਾਈ ਰੂਪਚੰਦ ਦੀ ਵੰਸ਼ ਦੇ ਭੂਸਣ ਬਾਬਾ ਦਯਾਲਸਿੰਘ ਦਾ ਵਸਾਇਆ ਪਿੰਡ. ਜਿਸ ਸਮੇਂ ਇੱਥੇ ਦਸ਼ਮੇਸ਼ ਨੇ ਚਰਣ ਪਾਏ ਹਨ, ਉਸ ਵੇਲੇ ਇਹ ਜ਼ਮੀਨ ਕਾਂਗੜ ਗ੍ਰਾਮ ਨਾਲ ਸ਼ਾਮਿਲ ਸੀ ਅਤੇ ਦਯਾਲਪੁਰਾ ਪਿੱਛੋਂ ਆਬਾਦ ਹੋਇਆ ਹੈ. ਇਹ ਜ਼ਮੀਨ ਰਾਯਜੋਧ ਅਤੇ ਉਸ ਦੀ ਔਲਾਦ ਦੇ ਕ਼ਬਜੇ ਰਹੀ ਹੈ, ਜਿਨ੍ਹਾਂ ਨੇ ਛੀਵੇਂ ਸਤਿਗੁਰੂ ਅਤੇ ਦਸ਼ਮੇਸ਼ ਦੀ ਤਨ ਮਨ ਤੋਂ ਸੇਵਾ ਕੀਤੀ, ਇੱਥੇ ਦੋ ਗੁਰਦ੍ਵਾਰੇ ਹਨ- ਇੱਕ ਉਹ ਅਸਥਾਨ ਜਿੱਥੇ ਬੈਠਕੇ ਕਲਗੀਧਰ ਨੇ ਔਰੰਗਜ਼ੇਬ ਨੂੰ ਜਫ਼ਰਨਾਮਹ ਲਿਖਿਆ ਹੈ. ਹੁਣ ਸੰਤ ਮਨੀਸਿੰਘ ਨੇ ਬਹੁਤ ਸੁੰਦਰ ਦਰਬਾਰ ਬਣਾ ਕੇ ਨਾਮ "ਜਫਰਨਾਮਾਹ ਸਾਹਿਬ" ਰੱਖਿਆ ਹੈ. ਰਿਆਸਤ ਨਾਭੇ ਵਲੋਂ ਇਸ ਗੁਰਦ੍ਵ੍ਹਾਰੇ ਨੂੰ ੭੦ ਘੁਮਾਉਂ ਜ਼ਮੀਨ ਮੁਆ਼ਫ਼ ਹੈ.#ਦੂਜਾ ਦਰਵਾਜਾ ਗੁਰੂ ਹਰਿਗੋਬਿੰਦ ਸਾਹਿਬ ਦਾ ਹੈ. ਰਾਯਜੋਧ ਦਾ ਪ੍ਰੇਮ ਦੇਖਕੇ ਜਦ ਗੁਰੂ ਸਾਹਿਬ ਕਾਂਗੜ ਠਹਿਰੇ ਹਨ, ਤਦ ਇੱਥੇ ਚਰਣ ਪਾਏ ਹਨ. ਜਿਸ ਜੰਡ ਨਾਲ ਗੁਰੂ ਸਾਹਿਬ ਦਾ ਘੋੜਾ ਬੱਝਾ ਸੀ ਉਹ ਹੁਣ ਮੌਜੂਦ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ਸੋਲਾਂ ਮੀਲ ਉੱਤਰ ਹੈ। ੨. ਜਿਲਾ ਗੁੜਗਾਂਵਾਂ, ਤਸੀਲ ਬਲਬਗੜ੍ਹ ਦਾ ਇੱਕ ਪਿੰਡ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ ਆਉਂਦੇ ਵਿਰਾਜੇ ਹਨ। ੩. ਦੇਖੋ, ਦਯਾਲਪੁਰਾ ਸੋਢੀਆਂ....