dhāmādhaदामाद
ਫ਼ਾ. [داماد] ਦਾਯਮ ਆਬਾਦ ਦਾ ਸੰਖੇਪ. ਨਿਤ੍ਯ ਵਸਣ ਵਾਲਾ। ੨. ਜਮਾਈ (ਜਵਾਈ). ਬੇਟੀ ਦਾ ਪਤਿ.
फ़ा. [داماد] दायम आबाद दा संखेप. नित्य वसण वाला। २. जमाई (जवाई). बेटी दा पति.
ਦੇਖੋ, ਦਾਇਮ....
ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਦੇਖੋ, ਨਿਤ....
ਸੰ. ਵਸਨ. ਸਿੰਧੀ. ਵਸਣੁ. ਰਹਿਣਾ. ਨਿਵਾਸ ਕਰਨਾ. ਦੇਖੋ, ਵਸ ੨। ੨. ਸੰ. वर्षण. ਵਰ੍ਸਣ. ਬਰਸਣਾ. ਵਰ੍ਹਣਾ. ਮੀਂਹ ਪੈਣਾ. ਦੇਖੋ, ਵਸਸੀ ੨....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਉਗਾਈ ਪੈਦਾ ਕੀਤੀ। ੨. ਦ੍ਰਿੜ੍ਹ ਗਡਾਈ. "ਹਿਰਦੈ ਰਾਮ ਨਾਮ ਲੇਹੁ ਜਮਾਈ." (ਭੈਰ ਮਃ ੩) ਨਾਮ ਨੂੰ ਮਨ ਵਿੱਚ ਜਮਾ (ਦ੍ਰਿੜ੍ਹ ਵਸਾ) ਲਓ। ੩. ਸੰ. जामात्रि ਜਾਮਾਤ੍ਰਿ. ਜਵਾਈ. ਦਾਮਾਦ....
ਸੰ. जामातृ ਜਾਮਾਤ੍ਰਿ. ਦਾਮਾਦ. ਪੁਤ੍ਰੀ ਦਾ ਪਤਿ. "ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ." (ਆਸਾ ਮਃ ੪)...
ਸੰ. ਬਟ੍ਵੀ. ਸੰਗ੍ਯਾ- ਪੁਤ੍ਰੀ. ਕਨ੍ਯਾ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....