dhasatāदसता
ਫ਼ਾ. [دستہ] ਦਸ੍ਤਾ. ਸੰਗ੍ਯਾ- ਕ਼ਬਜਾ. ਮੁੱਠਾ. ਹੱਥਾ। ੨. ਟੋਲਾ. ਗਰੋਹ. ਝੁੰਡ। ੩. ਸੋਟਾ. ਡੰਡਾ। ੪. ਕਾਗ਼ਜ ਦੇ ਚੌਬੀਹ ਤਾਉ ਦਾ ਗੱਠਾ.
फ़ा. [دستہ] दस्ता. संग्या- क़बजा. मुॱठा. हॱथा। २. टोला. गरोह. झुंड। ३. सोटा. डंडा। ४. काग़ज दे चौबीह ताउ दा गॱठा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮੰਡਲੀ. ਗਰੋਹ. ਜੁੰਡੀ. ਝੁੰਡ. ਸਮੁਦਾਯ। ੨. ਸ਼ੋਭਾ ਦੇ ਸਾਮਾਨ. ਦੇਖੋ, ਟੋਲ ੩. "ਹਉ ਏਨੀ ਟੋਲੀ ਭੁਲੀਅਸੁ." (ਸੂਹੀ ਮਃ ੧. ਕੁਚਜੀ) ੩. ਟੋਲ ਨੂੰ. "ਇਕਤੁ ਟੋਲਿ ਨ ਅੰਬੜਾ." (ਸੂਹੀ ਮਃ ੧. ਕੁਚਜੀ) ੪. ਦੇਖੋ, ਟੋਲਣਾ। ੫. ਟੋਲ (ਭਾਲ) ਕੇ. ਢੂੰਡਕੇ. "ਅਗਹੁ ਪਿਛਹੁ ਟੋਲਿ ਡਿਠਾ." (ਵਾਰ ਬਿਲਾ ਮਃ ੪)...
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਸੰਗ੍ਯਾ- ਗਰੋਹ. ਟੋਲਾ। ੨. ਸੰਘਣਾ ਜੰਗਲ। ੩. ਘੁੰਡ (ਨਿਕ਼ਾਬ) ਨੂੰ ਭੀ ਝੁੰਡ ਆਖਦੇ ਹਨ. ਘੁੰਘਟ....
ਸੰਗ੍ਯਾ- ਯੁਸ੍ਟਿ. ਲਾਠੀ. ਛਟੀ. ਸਲੋਤਰ....
ਸੰਗ੍ਯਾ- ਦੰਡ. ਸੋਟਾ. "ਜਮ ਕਾਲੁ ਸਹਹਿ ਸਿਰਿ ਡੰਡਾ ਹੇ." (ਸੋਹਿਲਾ) ੨. ਸੰਨ੍ਯਾਸੀ ਦਾ ਦੰਡ. "ਡੰਡਾ ਮੁੰਦ੍ਰਾ ਖਿੰਥਾ ਆਧਾਰੀ." (ਬਿਲਾ ਕਬੀਰ)...
ਦੇਖੋ, ਚੌਬੀਸ....
ਸੰਗ੍ਯਾ- ਤਾਪ. ਸੇਕ. ਆਂਚ. "ਭਉ ਖਲਾ ਅਗਨਿ ਤਪ ਤਾਉ." (ਜਪੁ) "ਬਹੁੜਿ ਨ ਪਾਵੈ ਤਾਉ." (ਸ੍ਰੀ ਮਃ ੧) ੨. ਤਪਨ. ਤਪ ਕਰਣ ਦੀ ਕ੍ਰਿਯਾ. "ਅਸੰਖ ਤਪ ਤਾਉ." (ਜਪੁ) ੩. ਕਸ੍ਟ. ਖੇਦ. "ਤਾਉ ਦੈ ਬੂਝ ਦੁਹੂੰ ਕਹਿਂ ਭੂਪਤਿ." (ਕ੍ਰਿਸਨਾਵ) ੪. ਕਾਗ਼ਜ ਦਾ ਤਖ਼ਤਾ....
ਸੰਗ੍ਯਾ- ਲੱਕੜ ਆਦਿਕ ਦਾ ਬੰਨ੍ਹਿਆ ਹੋਇਆ ਪੁਲੰਦਾ। ੨. ਕਾਰਤੂਸਾਂ ਦਾ ਮੁੱਠਾ। ੨. ਜ਼ਮੀਨ ਦੀ ਮਿਣਤੀ ਵਿੱਚ ਗੱਠਾ ਬਿਸਵਾਸੀ ਦੇ ਬਰਾਬਰ ਹੈ. ਦੇਖੋ, ਕਰਮ ਅਤੇ ਮਿਣਤੀ ਸ਼ਬਦ। ੪. ਦੇਖੋ, ਗਠਾ....