dhasamīदसमी
ਸੰਗ੍ਯਾ- ਦਸ਼ਮੀ. ਚੰਦ੍ਰਮਾ ਦੇ ਪੱਖ ਦੀ ਦਸਵੀਂ ਤਿਥਿ. "ਦਸਮੀ ਦਸੇ ਦੁਆਰ ਬਸਿ ਕੀਨੇ." (ਗਉ ਥਿਤੀ ਮਃ ੫) ੨. ਦਸਵੀਂ ਗਿਣਤੀ ਦੀ ਕੋਈ ਚੀਜ.
संग्या- दशमी. चंद्रमा दे पॱख दी दसवीं तिथि. "दसमी दसे दुआर बसि कीने." (गउ थिती मः ५) २. दसवीं गिणती दी कोई चीज.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦਸ਼ਮੀ. ਚੰਦ੍ਰਮਾ ਦੇ ਪੱਖ ਦੀ ਦਸਵੀਂ ਤਿਥਿ. "ਦਸਮੀ ਦਸੇ ਦੁਆਰ ਬਸਿ ਕੀਨੇ." (ਗਉ ਥਿਤੀ ਮਃ ੫) ੨. ਦਸਵੀਂ ਗਿਣਤੀ ਦੀ ਕੋਈ ਚੀਜ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਦੇਖੋ, ਪਕ੍ਸ਼੍....
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਸੰਗ੍ਯਾ- ਦਸ਼ਮੀ. ਚੰਦ੍ਰਮਾ ਦੇ ਪੱਖ ਦੀ ਦਸਵੀਂ ਤਿਥਿ. "ਦਸਮੀ ਦਸੇ ਦੁਆਰ ਬਸਿ ਕੀਨੇ." (ਗਉ ਥਿਤੀ ਮਃ ੫) ੨. ਦਸਵੀਂ ਗਿਣਤੀ ਦੀ ਕੋਈ ਚੀਜ....
ਦਸੋਂ ਹੀ. ਦੇਖੋ, ਦਸਦੁਆਰ ਅਤੇ ਦਸਮੀ। ੨. ਦੱਸੇ. ਬਤਾਵੇ....
ਸੰ. ਦ੍ਵਾਰ. ਸੰਗ੍ਯਾ- ਦਰਵਾਜ਼ਾ. ਦਰ. "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ." (ਆਸਾ ਮਃ ੯) ੨. ਇੰਦ੍ਰੀਆਂ ਦੇ ਗੋਲਕ. "ਨਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ." (ਅਨੰਦੁ)...
ਵਸਕੇ. ਨਿਵਾਸ ਕਰਕੇ। ੨. ਸੰ. ਵਸ਼੍ਯ. ਵਿ- ਕਾਬੂ ਵਸ਼ ਵਿੱਚ ਆਇਆ. "ਮਾਈ ਮਨ ਮੇਰੋ ਬਸਿ ਨਾਹਿ." (ਸੋਰ ਮਃ ੯) "ਕਾਮੁ ਕ੍ਰੋਧੁ ਮੋਹ ਬਸਿ ਪ੍ਰਾਨੀ." (ਗਉ ਮਃ ੯) ੩. ਦੇਖੋ, ਵਸੀ। ੪. ਦੇਖੋ, ਬਸਿਰਸਿ....
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਫ਼ਾ. [چیِز] ਸੰਗ੍ਯਾ- ਵਸਤੁ. ਪਦਾਰਥ. ਦ੍ਰਵ੍ਯ. "ਏਕੁ ਚੀਜੁ ਮੁਝੈ ਦੇਹਿ, ਅਵਰ ਜਹਰ- ਚੀਜ ਨ ਭਾਇਆ." (ਵਾਰ ਮਲਾ ਮਃ ੧) ੨. ਭੋਜਨ. ਅੰਨ. ਅਹਾਰ. "ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ." (ਵਾਰ ਮਾਝ ਮਃ ੨) ਇਹ ਇਸ਼ਾਰਾ ਹੈ ਉਸ ਰਸਮ ਵੱਲ, ਜੋ ਯਗ੍ਯ ਵਿੱਚ ਪ੍ਰਿਥਿਵੀ ਨੂੰ ਅੰਨ ਦੀ ਬਲਿ ਅਰਪੀ ਜਾਂਦੀ ਹੈ. ਭਾਵ ਇਹ ਹੈ ਕਿ ਜਿਵੇਂ ਸਮੁੰਦਰ ਨੂੰ ਜਲਦਾਨ ਹੈ, ਤਿਵੇਂ ਪ੍ਰਿਥਿਵੀ ਨੂੰ ਅੰਨਦਾਨ ਹੈ। ੩. ਚੋਜ (ਖੇਲ- ਕੌਤਕ) ਦੀ ਥਾਂ ਭੀ ਚੀਜ ਸ਼ਬਦ ਆਇਆ ਹੈ. "ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ." (ਵਾਰ ਆਸਾ)...