dhalīsa, dhalīsaraदलीस, दलीसर
ਦਲ- ਈਸ਼. ਦਲੇਸ਼. ਸੈਨਾਪਤਿ। ੨. ਲੋਕਾਂ ਦੇ ਸਮੁਦਾਯ ਦਾ ਈਸ਼੍ਵਰ. ਪ੍ਰਜਾਪਤਿ. "ਤਬ ਆਨ ਦਲੀਪ ਦਲੀਸ ਭਏ." (ਦਿਲੀਪ) "ਦਾਰਾ ਸੇ ਦਲੀਸਰ ਦ੍ਰੁਯੋਧਨ ਸੇ ਮਾਨਧਾਰੀ." (ਅਕਾਲ)
दल- ईश. दलेश. सैनापति। २. लोकां दे समुदाय दा ईश्वर. प्रजापति. "तब आन दलीप दलीस भए." (दिलीप) "दारा से दलीसर द्रुयोधन से मानधारी." (अकाल)
ਦਲ- ਈਸ਼. ਦਲ- ਈਸ਼੍ਵਰ. ਸੰਗ੍ਯਾ- ਫ਼ੌਜ ਦਾ ਸਰਦਾਰ....
ਦੇਖੋ, ਸੇਨਾਪਤਿ। ੨. ਸ਼੍ਰੀ ਗੁਰੂ ਗੋਬਿੰਦ ਸਿਘ ਸਾਹਿਬ ਜੀ ਦੇ ਦਰਬਾਰ ਦਾ ਇੱਕ ਲਿਖਾਰੀ ਅਤੇ ਕਵਿ, ਜਿਸ ਨੇ ਚਾਣਿਕ੍ਯ ਨੀਤਿ ਦਾ ਉਲਥਾ ਕੀਤਾ ਹੈ- "ਗੁਰੁ ਗੋਬਿੰਦ ਕੀ ਸਭਾ ਮੇ ਲੇਖਕ ਪਰਮ ਸੁਜਾਨ। ਚਾਣਾਕੇ ਭਾਖਾ ਕਰੀ ਕਵਿ ਸੈਨਾਪਤਿ ਨਾਮ।।" ਇਸ ਦਾ ਬਣਾਇਆ ਇੱਕ "ਗੁਰੁਸ਼ੋਭਾ" ਗ੍ਰੰਥ ਭੀ ਹੈ. ਦੇਖੋ, ਗੁਰੁਮਤ ਸੁਧਾਕਰ ਗ੍ਰੰਥ.¹...
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਦੇਖੋ, ਈਸਰ....
ਸੰਗ੍ਯਾ- ਰੈਯਤ ਦਾ ਸ੍ਵਾਮੀ ਰਾਜਾ। ੨. ਸ੍ਰਿਸ੍ਟਿ ਦਾ ਮਾਲਿਕ ਕਰਤਾਰ। ੩. ਪਿਤਾ। ੪. ਪ੍ਰਜਾ ਦੇ ਰਚਣ ਵਾਲੇ ਦੇਵਤੇ ਅਤੇ ਰਿਖਿ. ਇਨ੍ਹਾਂ ਦੀ ਗਿਣਤੀ ਆਨ੍ਹਿਕਤੰਤ੍ਰ ਅਨੁਸਾਰ ਦਸ ਹੈ- ਮਰੀਚਿ, ਅਤ੍ਰਿ, ਅੰਗਿਰਾ, ਪੁਲਸਤ੍ਯ, ਪੁਲਹ, ਕ੍ਰਤੁ, ਪ੍ਰਚੇਤਾ, ਵਸ਼ਿਸ੍ਠ, ਭ੍ਰਿਗੁ, ਨਾਰਦ.#ਮਹਾਭਾਰਤ ਦੇ ਮੋਕ੍ਸ਼੍ਧਰਮ ਵਿੱਚ ਇੱਕੀ ਪ੍ਰਜਾਪਤਿ ਲਿਖੇ ਹਨ-#ਬ੍ਰਹਮਾ, ਸ੍ਥਾਣੁ, ਮਨੁ, ਦਕ੍ਸ਼੍, ਭ੍ਰਿਗ, ਧਰਮ, ਯਮਰਾਜ, ਮਰੀਚਿ, ਅੰਗਿਰਾ, ਅਤ੍ਰਿ, ਪੁਲਸਤ੍ਯ, ਪੁਲਹ, ਕ੍ਰਤੁ, ਵਸ਼ਿਸ੍ਟ, ਪਰਮੇਸ੍ਟੀ, ਵਿਵਸ੍ਵਤ, ਸੋਮ, ਕਰ੍ਦਮ, ਕ੍ਰੋਧ, ਅਰ੍ਵਾਕ ਅਤੇ ਕ੍ਰੀਤ। ੫. ਇੰਦ੍ਰ. ਦੇਵਰਾਜ। ੬. ਸੂਰਜ। ੭. ਅਗਨਿ। ੮. ਲੋਕ ਕੁਮ੍ਹਿਆਰ (ਕੁੰਭਕਾਰ) ਨੂੰ ਭੀ "ਪ੍ਰਜਾਪਤਿ" ਆਖਦੇ ਹਨ....
ਦੇਖੋ, ਦਿਲੀਪ....
ਦਲ- ਈਸ਼. ਦਲੇਸ਼. ਸੈਨਾਪਤਿ। ੨. ਲੋਕਾਂ ਦੇ ਸਮੁਦਾਯ ਦਾ ਈਸ਼੍ਵਰ. ਪ੍ਰਜਾਪਤਿ. "ਤਬ ਆਨ ਦਲੀਪ ਦਲੀਸ ਭਏ." (ਦਿਲੀਪ) "ਦਾਰਾ ਸੇ ਦਲੀਸਰ ਦ੍ਰੁਯੋਧਨ ਸੇ ਮਾਨਧਾਰੀ." (ਅਕਾਲ)...
ਸੂਰਯਵੰਸ਼ੀ ਰਘੁ ਦਾ ਪਿਤਾ। ੨. ਅੰਸ਼ੁਮਾਨ ਦਾ ਪੁਤ੍ਰ ਅਤੇ ਭਗੀਰਥ ਦਾ ਪਿਤਾ. "ਭਯੋ ਦਿਲੀਪ ਜਗਤ ਕੋ ਰਾਜਾ." (ਦਿਲੀਪ) ੩. ਮਾਨ ਦਾ ਪੁਤ੍ਰ, ਜਿਸ ਦਾ ਜਿਕਰ ਹਕਾਇਤ ੧. ਵਿੱਚ ਹੈ- "ਹਕਾਯਤ ਸ਼ੁਨੀਦੇਮ ਰਾਜਹ ਦਿਲੀਪ। ਨਿਸ਼ਸ਼੍ਤਹ ਸ਼ੁਦਹ ਨਿਜ਼ਦ ਮਾਨੋ ਮਹੀਪ."¹ ੪. ਵਿ- ਦਿੱਲੀ ਦਾ ਪਤਿ (ਸ੍ਵਾਮੀ). ਦਿੱਲੀਪਤਿ....
ਫ਼ਾ. [دارا] ਵਿ- ਰੱਖਣ ਵਾਲਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਬਾਦਸ਼ਾਹ. ਪ੍ਰਜਾਪਤਿ। ੪. ਕੈਯਾਨ ਵੰਸ਼ੀ ਦਾਰਾ ਨਾਮ ਦਾ ਫ਼ਾਰਸ ਦਾ ਬਾਦਸ਼ਾਹ, ਜਿਸ ਨੂੰ ਇਤਿਹਾਸ ਵਿੱਚ ਯੁਧ ਦਾਰ ਯਵੁਸ, ਡੇਰੀਆ (Darius) ਲਿਖਿਆ ਹੈ. ਇਸ ਨਾਮ ਦੇ ਤਿੰਨ ਬਾਦਸ਼ਾਹ ਫ਼ਾਰਸ ਵਿੱਚ ਹੋਏ ਹਨ:-#(ੳ) ਗੁਸ਼ਤਾਸਪ, ਜੋ Hystaspes ਦਾ ਪੁਤ੍ਰ ਸੀ ਜਿਸ ਦੇ ਰਾਜ ਦਾ ਸਮਾਂ B. C. ੫੨੧- ੪੮੫ ਮੰਨਿਆ ਗਿਆ ਹੈ. ਇਸ ਨੇ ਭਾਰਤ ਪੁਰ ਚੜ੍ਹਾਈ ਕਰਕੇ ਸਿੰਧੁ ਦਰਿਆ ਦੀ ਵਾਦੀ (Indus Valley) ਅਤੇ ਪੰਜਾਬ ਦੇ ਕੁਝ ਹਿੱਸੇ ਤੇ ਕਬਜਾ ਕੀਤਾ ਸੀ।#(ਅ) Nothus. ਇਹ B. C. ੪੨੩- ੪੦੫ ਵਿੱਚ ਹੋਇਆ।#(ੲ) Codomanus ਇਹ B. C. ੩੩੫- ੩੩੨ ਵਿੱਚ ਹੋਇਆ. "ਦਾਰਾ ਸੇ ਦਲੀਸਰ ਦੁਜੋਧਨ ਸੇ ਮਾਨਧਾਰੀ." (ਅਕਾਲ) ੫. ਦਾਰਾਸ਼ਕੋਹ ਜੋ ਸ਼ਾਹਜਹਾਂ ਦਾ ਵਡਾ ਪੁਤ੍ਰ ਸੀ, ਉਸ ਦਾ ਭੀ ਇਤਿਹਾਸਾਂ ਵਿੱਚ ਸੰਖੇਪ ਨਾਮ ਦਾਰਾ ਆਉਂਦਾ ਹੈ. "ਸ਼ਾਹਜਹਾਂ ਨੂੰ ਕੈਦ ਕਰ ਦਾਰਾ ਮਰਵਾਯਾ." (ਵਾਰ ਗੁਰੂ ਗੋਬਿੰਦਸਿੰਘ ਜੀ) ਦੇਖੋ, ਔਰੰਗਜ਼ੇਬ। ੬. ਸੰ. ਦਾਰ. ਭਾਰਯਾ. ਦਾਰਾ. ਇਸਤ੍ਰੀ. "ਦਾਰਾ ਮੀਤ ਪੂਤ ਸਨਬੰਧੀ." (ਸੋਰ ਮਃ ੯) ੭. ਸੰ. ਦਾਰੁ. ਲੱਕੜ. "ਰੱਜੂ ਸੰਗ ਬੰਧ ਕਰ ਦਾਰਾ." (ਗੁਪ੍ਰਸੂ) ੮. ਵਿ- ਦਾਰਕ. ਵਿਦਾਰਣ ਵਾਲਾ. ਚੀਰਣ ਵਾਲਾ. "ਰੂਮੀ ਜੰਗੀ ਦੁਸਮਨ ਦਾਰਾ." (ਭਾਗੁ)...
ਦਲ- ਈਸ਼. ਦਲੇਸ਼. ਸੈਨਾਪਤਿ। ੨. ਲੋਕਾਂ ਦੇ ਸਮੁਦਾਯ ਦਾ ਈਸ਼੍ਵਰ. ਪ੍ਰਜਾਪਤਿ. "ਤਬ ਆਨ ਦਲੀਪ ਦਲੀਸ ਭਏ." (ਦਿਲੀਪ) "ਦਾਰਾ ਸੇ ਦਲੀਸਰ ਦ੍ਰੁਯੋਧਨ ਸੇ ਮਾਨਧਾਰੀ." (ਅਕਾਲ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....