dhabāunāदबाउणा
ਕ੍ਰਿ- ਦਫ਼ਨ ਕਰਨਾ. ਦੱਬਣਾ। ੨. ਦਾੱਬਾ ਦੇਣਾ. ਧਮਕਾਉਣਾ। ੩. ਮੱਲਣਾ. ਕ਼ਬਜਾ ਕਰਨਾ.
क्रि- दफ़न करना. दॱबणा। २. दाॱबा देणा. धमकाउणा। ३. मॱलणा. क़बजा करना.
ਅ਼. [دفن] ਸੰਗ੍ਯਾ- ਜ਼ਮੀਨ ਵਿੱਚ ਗੱਡਣ ਦੀ ਕ੍ਰਿਯਾ। ੨. ਮੁਰਦੇ ਨੂੰ ਜ਼ਮੀਨ ਵਿੱਚ ਗੱਡਣ ਦਾ ਕਰਮ. ਮੁਰਦਾ ਦੱਬਣ ਦੀ ਰੀਤਿ ਚਾਹੋ ਅਨੇਕ ਮਤਾਂ ਵਿੱਚ ਹੈ, ਪਰ ਮੁਸਲਮਾਨਾਂ ਦਾ ਧਰਮਅੰਗ ਹੈ¹ ਹਿੰਦੂਮਤ ਦੇ ਸੰਨ੍ਯਾਸੀ ਅਤੇ ਉਹ ਬਾਲਕ, ਜਿਨ੍ਹਾਂ ਦੇ ਦੰਦ ਨਾ ਨਿਕਲੇ ਹੋਣ ਦਫ਼ਨ ਕੀਤੇ ਜਾਂਦੇ ਹਨ. ਬਾਈਬਲ ਤੋਂ ਪ੍ਰਤੀਤ ਹੁੰਦਾ ਹੈ ਕਿ ਮੁਰਦਾ ਦੱਬਣ ਦੀ ਰੀਤਿ ਇਸਲਾਮ ਤੋਂ ਬਹੁਤ ਪੁਰਾਣੀ ਚਲੀ ਆਉਂਦੀ ਹੈ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਦਾਨ ਕਰਨਾ. ਬਖਸ਼ਣਾ....
ਕ੍ਰਿ- ਡਰ ਦੇਕੇ ਦਿਲ ਕੰਬਾਉਂਣਾ. ਘੂਰਨਾ. ਤਾੜਨਾ. ਸੰ. ਧਰ੍ਸਣ....
ਕ੍ਰਿ- ਕਬਜਾ ਕਰਨਾ. ਬਲ ਨਾਲ ਕਿਸੇ ਵਸਤੁ ਨੂੰ ਆਪਣੇ ਅਧਿਕਾਰ ਵਿੱਚ ਲੈਣਾ....