dhaganāदगणा
ਕ੍ਰਿ- ਦਗਧ ਹੋਣਾ. ਮੱਚਣਾ. ਪ੍ਰਜ੍ਵਲਿਤ ਹੋਣਾ। ੨. ਦਾਗੇ ਜਾਣਾ। ੩. ਚਮਕਣਾ.
क्रि- दगध होणा. मॱचणा. प्रज्वलित होणा। २. दागे जाणा। ३. चमकणा.
ਸੰ. दग्ध. ਵਿ- ਜਲਿਆ ਹੋਇਆ. ਜਲਾਇਆ ਹੋਇਆ. "ਕਲਮਲ ਦਗਧ ਹੋਹਿ ਖਿਨ ਅੰਤਰਿ." (ਸਾਰ ਮਃ ੫)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਵਿ- ਪ੍ਰਚੰਡਤੇਜ ਨਾਲ ਮਚਦਾ ਹੋਇਆ. ਦਹਕਦਾ ਹੋਇਆ....
ਵਿ- ਚਿੰਨ੍ਹ ਸਹਿਤ. "ਦਾਗੇ ਹੋਇ ਸੁ ਰਨ ਮਹਿ ਜੂਝਹਿ, ਬਿਨੁ ਦਾਗੇ ਭਗਿਜਾਈ." (ਰਾਮ ਕਬੀਰ) ਜਿਨ੍ਹਾਂ ਦੇ ਸ਼ਰੀਰ ਤੇ ਸ਼ਸਤ੍ਰ ਦੇ ਜਖ਼ਮ ਦਾ ਚਿੰਨ੍ਹ ਹੈ ਉਹ ਭੈ ਨਹੀਂ ਕਰਦੇ, ਜਿਨ੍ਹਾਂ ਨੇ ਕਦੇ ਵਾਰ ਖਾਧਾ ਨਹੀਂ ਉਹ ਨਾ ਤਜਰਬੇਕਾਰ ਨੱਠ ਜਾਂਦੇ ਹਨ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਕ੍ਰਿ- ਲਸਕਣਾ (ਲਿਸ਼ਕਣਾ). ਪ੍ਰਕਾਸ਼ਨਾ। ੨. ਭੜਕਣਾ....