trikālaत्रिकाल
ਭੂਤ, ਵਰਤਮਾਨ ਅਤੇ ਭਵਿਸ਼੍ਯਤ। ੨. ਪ੍ਰਾਤਹਕਾਲ, ਮਧ੍ਯਾਨ੍ਹ ਅਤੇ ਸਾਯੰਕਾਲ.
भूत, वरतमान अते भविश्यत। २. प्रातहकाल, मध्यान्ह अते सायंकाल.
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਸੰਗ੍ਯਾ- ਵਰ੍ਤਮਾਨ. ਉਹ ਸਮਾਂ ਜੋ ਵਰਤ ਰਿਹਾ ਹੈ. ਹਾਲ. ਮੌਜੂਦ. "ਵਰਤਮਾਨ ਬਿਭੂਤੰ." (ਆਸਾ ਮਃ ੧) ਵਰਤਮਾਨ ਦਸ਼ਾ ਵਿੱਚ ਪ੍ਰਸੰਨ ਰਹਿਣਾ, ਸ਼ਰੀਰ ਉੱਤੇ ਭਸਮ ਲਾਉਣੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਭਵਿਸ਼੍ਯਤ. ਸੰਗ੍ਯਾ- ਹੋਣ ਵਾਲਾ ਸਮਾਂ. ਆਉਣ ਵਾਲਾ ਕਾਲ....
ਸੰਗ੍ਯਾ- ਪ੍ਰਾਤਃ ਕਾਲ. ਸੂਰਜ ਦੇ ਉਦਯ ਹੋਣ ਤੋਂ ਪਹਿਲਾ ਵੇਲਾ. ਭੋਰ. "ਪ੍ਰਾਤਹਕਾਲ ਲਾਗਉ ਜਨਚਰਨੀ." (ਦੇਵ ਮਃ ੫)...
ਸੰਗ੍ਯਾ- ਸੰਝ. ਸੂਰਜ ਛਿਪਣ ਦਾ ਵੇਲਾ....