trāhiत्राहि
ਸੰ. ਵ੍ਯ- ਬਚਾਓ. ਰਕ੍ਸ਼ਾ ਕਰੋ. ਪਨਾਹ ਦੇਓ. "ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ." (ਮਲਾ ਮਃ ੫) ੨. ਪੰਜਾਬੀ ਵਿੱਚ ਤ੍ਰਾਹਿ ਦੇ ਅਰਥ ਝਾੜਕੇ ਪਰੇ ਹਟਾਉਣਾ ਭੀ ਹਨ, ਜਿਵੇਂ- ਉਸ ਨੂੰ ਤ੍ਰਾਹਿਕੇ ਪਰੇ ਕੀਤਾ. ਦੇਖੋ, ਤਾਹਣਾ.
सं. व्य- बचाओ. रक्शा करो. पनाह देओ. "त्राहि त्राहि करि सरनी आए." (मला मः ५) २. पंजाबी विॱच त्राहि दे अरथ झाड़के परे हटाउणा भी हन, जिवें- उस नूं त्राहिके परे कीता. देखो, ताहणा.
ਸੰ. ਸੰਗ੍ਯਾ- ਬਚਾਉਣ ਦਾ ਭਾਵ। ੨. ਪਾਲਨ ਦੀ ਕ੍ਰਿਯਾ। ੩. ਲਾਖ। ੪. ਭਸਮ. ਰਾਖ. ਸੁਆਹ....
ਫ਼ਾ. [پناہ] ਸੰਗ੍ਯਾ ਰਖ੍ਯਾ ਪਾਉਣ ਦਾ ਥਾਉਂ. ਓਟ। ੨. ਤ੍ਰਾਣ. ਬਚਾਉ....
ਸੰ. ਵ੍ਯ- ਬਚਾਓ. ਰਕ੍ਸ਼ਾ ਕਰੋ. ਪਨਾਹ ਦੇਓ. "ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ." (ਮਲਾ ਮਃ ੫) ੨. ਪੰਜਾਬੀ ਵਿੱਚ ਤ੍ਰਾਹਿ ਦੇ ਅਰਥ ਝਾੜਕੇ ਪਰੇ ਹਟਾਉਣਾ ਭੀ ਹਨ, ਜਿਵੇਂ- ਉਸ ਨੂੰ ਤ੍ਰਾਹਿਕੇ ਪਰੇ ਕੀਤਾ. ਦੇਖੋ, ਤਾਹਣਾ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਕ੍ਰਿ. ਵਿ- ਦੂਰ. ਪਾਰ. ਪਰ। ੨. ਉਸ ਪਾਸੇ। ੩. ਬਾਦ. ਪੀਛੇ। ੪. ਪੜੇ. ਪਏ."ਜੇ ਸਤਿਗੁਰਿ ਸਰਣਿ ਪਰੇ." (ਵਾਰ ਰਾਮ ੨. ਮਃ ੫)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਤ੍ਰਾਸਨ. ਡਰਾਉਣ ਦੀ ਕ੍ਰਿਯਾ। ੨. ਡਰਾਕੇ ਹਟਾਉਣਾ. ਇਸ ਦੇ ਰੂਪ ਪੰਜਾਬੀ ਵਿੱਚ ਤਾਹੁਣਾ, ਤ੍ਰਾਹਣਾ ਅਤੇ ਤ੍ਰਾਹਿ ਹੋ ਗਏ ਹਨ....