taulīāतौलीआ
ਅੰ. Towel. ਸੰਗ੍ਯਾ- ਪਰਨਾ. ਸ਼ਰੀਰ ਸਾਫ ਕਰਨ ਦਾ ਰੁਮਾਲ. ਅੰਗੋਛਾ.
अं. Towel. संग्या- परना. शरीर साफ करन दा रुमाल. अंगोछा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ- ਪੜਨਾ. ਪੈਣਾ. "ਪਾਰਿ ਨ ਪਰਨਾ ਜਾਇ." (ਮਾਰੂ ਮਃ ੫) ੨. ਭਰੋਸਾ. ਆਸਰਾ. ਦੇਖੋ, ਪਰਣਾ ੩. ਅਤੇ ੪. "ਠਾਕੁਰ ਜੀਉ ਤੁਹਾਰੋ ਪਰਨਾ." (ਕਾਨ ਮਃ ੫) ੩. ਤੌਲੀਆ. ਰੁਮਾਲ. ਝਾੜਨ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਫ਼ਾ. [رومال] ਰੂਮਾਲ. ਸੰਗ੍ਯਾ- ਰੂ (ਮੂੰਹ) ਸਾਫ ਕਰਨ ਦਾ ਵਸਤ੍ਰ....
ਸੰ. ਅੰਗ ਪ੍ਰੋਕ੍ਸ਼੍ਕ. ਅੰਗ ਨੂੰ ਉਕ੍ਸ਼੍ (ਸਾਫ) ਕਰੀਏ ਜਿਸ ਨਾਲ. ਅੰਗ ਪੂੰਝਣ ਦਾ ਵਸਤ੍ਰ. ਪਰਣਾ. ਤੌਲੀਆ. "ਇਸਨਾਨ ਦੀਓ ਕਰ ਆਪ ਅੰਗੋਛਨ ਪੋਂਛ ਸੁਧਾਰੇ." (ਗੁਰੁਸੋਭਾ)...