angochhāअंगोछा
ਸੰ. ਅੰਗ ਪ੍ਰੋਕ੍ਸ਼੍ਕ. ਅੰਗ ਨੂੰ ਉਕ੍ਸ਼੍ (ਸਾਫ) ਕਰੀਏ ਜਿਸ ਨਾਲ. ਅੰਗ ਪੂੰਝਣ ਦਾ ਵਸਤ੍ਰ. ਪਰਣਾ. ਤੌਲੀਆ. "ਇਸਨਾਨ ਦੀਓ ਕਰ ਆਪ ਅੰਗੋਛਨ ਪੋਂਛ ਸੁਧਾਰੇ." (ਗੁਰੁਸੋਭਾ)
सं. अंग प्रोक्श्क. अंग नूं उक्श् (साफ) करीए जिस नाल. अंग पूंझण दा वसत्र. परणा. तौलीआ. "इसनान दीओ कर आप अंगोछन पोंछ सुधारे." (गुरुसोभा)
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਦੇਖੋ, ਪੜਨਾ। ੨. ਸੰਗ੍ਯਾ- ਰੁਮਾਲ. ਤੌਲੀਆ. ਉਪਰਨਾ। ੩. ਸੰ. ਪ੍ਰਣਯ. ਵਿਸ਼੍ਵਾਸ. ਭਰੋਸਾ। ੪. ਆਸਰਾ. ਆਧਾਰ. "ਅਗੋਚਰ ਸਾਹਿਬੋ ਜੀਆਂ ਕਾ ਪਰਣਾ." (ਵਾਰ ਗਉ ੨. ਮਃ ੫) ੫. ਦੇਖੋ, ਪਰਣੈ....
ਅੰ. Towel. ਸੰਗ੍ਯਾ- ਪਰਨਾ. ਸ਼ਰੀਰ ਸਾਫ ਕਰਨ ਦਾ ਰੁਮਾਲ. ਅੰਗੋਛਾ....
ਸੰ. स्नान- ਸ੍ਨਾਨ. ਸੰਗ੍ਯਾ- ਮੈਲ ਉਤਾਰਨੀ. ਸਾਫ ਕਰਨਾ। ੨. ਨ੍ਹਾਉਣਾ. ਗੁਸਲ. ਸ਼ਰੀਰ ਧੋਣਾ. ਇਸਨਾਨ ਨੂੰ ਵਿਦ੍ਵਾਨਾਂ ਨੇ ਅਰੋਗ ਦਾ ਮੂਲ ਮੰਨਿਆ ਹੈ ਅਤੇ ਸੂਖਮ ਵਿਚਾਰ ਨਾਲ ਵੇਖੀਏ ਤਾਂ ਇਸ ਦਾ ਅੰਤਹਕਰਣ ਦੀ ਪਵਿਤ੍ਰਤਾ ਅਤੇ ਸ਼ਾਂਤੀ ਤੇ ਭਾਰੀ ਅਸਰ ਹੈ. ਸਿੱਖਧਰਮ ਵਿੱਚ ਇਸਨਾਨ ਦੀ ਜੋ ਮਹਿਮਾ ਹੈ ਉਹ ਜਗਤ ਪ੍ਰਸਿੱਧ ਹੈ. ਪਰ ਗੁਰੂ ਸਾਹਿਬ ਨੇ ਮਨ ਦੀ ਨਿਰਮਲਤਾ ਬਿਨਾ, ਕੇਵਲ ਤਨ ਦਾ ਸਨਾਨ ਪਰਮਾਰਥ ਦਾ ਸਹਾਇਕ ਨਹੀਂ ਦੱਸਿਆ.#"ਕਰਿ ਇਸਨਾਨ ਸਿਮਰਿ ਪ੍ਰਭੁ ਅਪਨਾ ਤਨ ਮਨ ਭਏ ਅਰੋਗਾ." (ਸੋਰ ਮਃ ੫) ਵਿਸ਼ੇਸ ਨਿਰਣੇ ਲਈ ਦੇਖੋ, ਨਾਮ ਦਾਨ ਇਸਨਾਨ.#ਵਰਤਮਾਨ ਸਮੇਂ ਬਿਜਲੀ, ਧੁੱਪ, ਭਾਪ, ਚਿੱਕੜ ਅਤੇ ਔਖਧਾਂ ਨਾਲ ਮਿਲੇ ਜਲ ਆਦਿਕ ਦੇ ਸਨਾਨਾਂ ਤੋਂ ਕਈ ਅਸਾਧ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ....
ਦਿੱਤਾ. ਦਾਨ ਕੀਤਾ, "ਕਰਿ ਕ੍ਰਿਪਾ ਜਿਸ ਦੀਉ." (ਮਾਰੂ ਮਃ ੫)...
ਦੇਖੋ, ਸੈਨਾਪਤਿ....