toluतोलु
ਦੇਖੋ, ਤੋਲ। ੨. ਵੱਟਾ. ਵਜ਼ਨਾ. "ਸਚੁ ਤਰਾਜੀ ਤੋਲੁ." (ਸ੍ਰੀ ਅਃ ਮਃ ੧)
देखो, तोल। २. वॱटा. वज़ना. "सचु तराजी तोलु." (स्री अः मः १)
ਸੰ. ਸੰਗ੍ਯਾ- ਛਿਆਨਵੇ (੯੬) ਰੱਤੀਭਰ ਵਜ਼ਨ. ਤੋਲਾ। ੨. ਸੰ. ਤੋਲ. ਤਰਾਜੂ. ਤੱਕੜੀ। ੩. ਵਜ਼ਨ. ਭਾਰ ਦਾ ਮਾਨ.#ਸ਼ਾਰੰਗਧਰ ਵਿੱਚ ਤੇਲ ਇਸ ਤਰਾਂ ਹੈ:-#੩੦ ਪ੍ਰਮਾਣੁ ਦਾ ਤ੍ਰਸਰੇਣੁ (ਅਥਵਾ ਵੰਸ਼ੀ).#੬. ਤ੍ਰਸਰੇਣੁ ਦਾ ਮਰੀਚਿ.#੬. ਮਰੀਚਿ ਦਾ ਰਾਈ.#੩. ਰਾਈ ਸਰ੍ਸਪ.#੮. ਸਰ੍ਸਪ ਦਾ ਜੌਂ (ਯਵ).#੪. ਜੌਂ ਦੀ ਗੁੰਜਾ (ਰੱਤੀ).#੬. ਗੁੰਜਾ ਦਾ ਮਾਸ਼ਾ. ਮਾਸ਼ੇ ਦਾ ਨਾਉਂ "ਹੇਮ" ਅਤੇ "ਧਾਨ੍ਯਕ" ਭੀ ਹੈ.#ਕਈਆਂ ਨੇ ਅੱਠ ਖ਼ਸ਼ਖ਼ਾਸ਼ ਦੀ ਰਾਈ, ਚਾਰ ਰਾਈ ਦਾ ਚਾਵਲ, ਅੱਠ ਚਾਵਲ ਦੀ ਰੱਤੀ, ਅੱਠ ਰੱਤੀ ਦਾ ਮਾਸ਼ਾ, ਗ੍ਯਾਰਾਂ ਮਾਸ਼ੇ ਦਾ ਤੋਲਾ, ਦੋ ਤੋਲੇ ਦੀ ਸਰਸਾਹੀ, ਦੋ ਸਰਸਾਹੀ ਦਾ ਅੱਧ ਪਾ, ਦੋ ਅੱਧ ਪਾ ਦਾ ਪਾਈਆ, ਚਾਰ ਪਾਉ ਦਾ ਸੇਰ, ਪੰਜ ਸੇਰ ਦੀ ਪੰਜਸੇਰੀ, ਦ ਪੰਜਸੇਰੀ ਦੀ ਧੜੀ, ਦੋ ਧੜੀ ਦਾ ਧੌਣ (ਅਰ੍ਧਮਨ), ਦੋ ਧੌਣ ਦਾ ਮਣ, ਅਤੇ ਪੰਜ ਮਣ ਦਾ ਭਾਰ ਲਿਖਿਆ ਹੈ.#ਭਾਈ ਗੁਰਦਾਸ ਜੀ ਲਿਖਦੇ ਹਨ:-#ਏਕ ਮਨ ਆਠ ਖੰਡ ਖੰਡ ਖੰਡ ਪਾਂਚ ਟੂਕ,#ਟੂਕ ਟੂਕ ਚਾਰੁ ਫਾਰਿ ਫਾਰ ਦੋਇ ਫਾਰ ਹੈ.#ਤਾਹੂ ਤੇ ਪਈਸੇ ਔ ਪਈਸਾ ਏਕ ਪਾਂਚ ਟਾਂਕ,#ਟਾਂਕ ਟਾਂਕ ਮਾਸੇ ਚਾਰ ਅਨਿਕ ਪ੍ਰਕਾਰ ਹੈ.#ਮਾਸਾ ਏਕ ਆਠ ਰੱਤੀ ਰੱਤੀ ਆਠ ਚਾਵਰ ਕੀ,#ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ.#ਪੁਰ ਪੁਰ ਪੂਰ ਰਹੇ ਸਕਲ ਸੰਸਾਰ ਵਿਖੈ,#ਵਸ ਆਵੈ ਕੈਸੋ ਜਾਂਕੋ ਏਤੋ ਵਿਸਤਾਰ ਹੈ. (ਭਾਗੁ ਕ)#ਇਸ ਕਬਿੱਤ ਵਿੱਚ "ਮਨ" ਸ਼ਬਦ ਦੋ ਅਰਥ ਰਖਦਾ ਹੈ- ਦਿਲ ਅਤੇ ਚਾਲੀ ਸੇਰ ਤੋਲ. ਅੱਠ ਖੰਡ- ਅੱਠ ਪੰਜਸੇਰੀਆਂ. ਪੰਚ ਟੂਕ- ਪੰਜ ਸੇਰ. ਚਾਰ ਫਾੜ- ਚਾਰ ਪਾਈਏ. ਐਸੇ ਹੀ ਅੱਧ ਪਾ, ਸਰਸਾਹੀ, ਟਾਂਕ, ਮਾਸਾ, ਰੱਤੀ, ਚਾਵਲ ਆਦਿ ਜਾਣੋ.#ਇਸ ਸਮੇਂ ਪ੍ਰਚਲਿਤ ਤੋਲ ਇਹ ਹੈ-#੮. ਚਾਵਲ, ਰੱਤੀ.#੮. ਰੱਤੀ, ਮਾਸ਼ਾ.#੧੨ ਮਾਸ਼ੇ, ਤੋਲਾ.#੫. ਤੋਲਾ, ਛਟਾਂਕ.#੪. ਛਟਾਂਕ, ਪਾਵ (ਪਾਈਆ).#੧੬ ਛਟਾਂਕ, ਸੇਰ.#੪੦ ਸੇਰ, ਮਨ....
ਸੰਗ੍ਯਾ- ਪੱਥਰ। ੨. ਤੋਲਣ ਦਾ ਪੱਥਰ. ਜਿਸ ਵੱਟੇ ਨਾਲ ਵਜ਼ਨ ਕਰੀਏ। ੩. ਵਟਾਂਦਰਾ। ੪. ਵਟਾਂਦਰੇ ਵਿੱਚ ਦਿੱਤਾ ਘਾਟਾ। ੫. ਦਾਗ. ਕਲੰਕ. ਜਿਵੇਂ- ਕੁਲ ਨੂੰ ਵੱਟਾ ਲਾ ਦਿੱਤਾ....
ਦੇਖੋ, ਸਚ. ਸੰਗ੍ਯਾ- ਸਤ੍ਯ. ਝੂਠ ਦਾ ਅਭਾਵ. "ਸਚੁ ਤਾਪਰ ਜਾਣੀਐ ਜਾ ਰਿਦੈ ਸਚਾ ਹੋਇ" (ਵਾਰ ਆਸਾ) ੨. ਆਨੰਦ. "ਸਚੁ ਮਿਲੈ ਸਚੁ ਊਪਜੈ." (ਸ੍ਰੀ ਮਃ ੧) "ਜਿਹ ਪ੍ਰਸਾਦਿ ਸਚੁ ਹੋਇ." (ਨਾਪ੍ਰ) ੩. ਸਤ੍ਯ ਰੂਪ ਕਰਤਾਰ. "ਆਦਿ ਸਚੁ ਜੁਗਾਦਿ ਸਚੁ." (ਜਪੁ) ੪. ਵਿ- ਸ਼ੁਚਿ. ਪਵਿਤ੍ਰ. "ਮਨ ਮਾਂਜੈ ਸਚੁ ਸੋਈ." (ਧਨਾ ਛੰਤ ਮਃ ੧) ੫. ਦੇਖੋ, ਸੱਚ....
ਫ਼ਾ. [ترازوُ] ਤਰਾਜ਼ੂ. ਸੰਗ੍ਯਾ- ਤੱਕੜੀ. ਤੋਲਣ ਦਾ ਯੰਤ੍ਰ. "ਆਪੇ ਕੰਡਾ ਆਪਿ ਤਰਾਜੀ." (ਸੋਰ ਮਃ ੪) "ਸਚੁ ਤਰਾਜੀ ਤੋਲੁ." (ਸ੍ਰੀ ਅਃ ਮਃ ੧)...
ਦੇਖੋ, ਤੋਲ। ੨. ਵੱਟਾ. ਵਜ਼ਨਾ. "ਸਚੁ ਤਰਾਜੀ ਤੋਲੁ." (ਸ੍ਰੀ ਅਃ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....