torīāतोरीआ
ਸਰ੍ਹੋਂ ਜੇਹਾ ਇੱਕ ਅੰਨ ਜੋ ਸਾਉਣੀ ਅਤੇ ਹਾੜ੍ਹੀ ਦੋਹਾਂ ਫਸਲਾਂ ਵਿੱਚ ਹੋਂਦਾ ਹੈ. ਤੋੜੀਆ. Rape. ਇਸ ਦਾ ਸਾਗ ਬਣਦਾ ਅਤੇ ਬੀਜ ਦਾ ਤੇਲ ਨਿਕਲਦਾ ਹੈ.
सर्हों जेहा इॱक अंन जो साउणी अते हाड़्ही दोहां फसलां विॱच होंदा है. तोड़ीआ. Rape. इस दा साग बणदा अते बीज दा तेल निकलदा है.
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਸੰਗ੍ਯਾ- ਸ਼੍ਰਾਵਣ ਮਹੀਨੇ ਦੀ ਫਸਲ। ੨. ਦੇਖੋ, ਸਾਵਣੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਮੌਜੂਦ. ਉਪਿਸ੍ਥਤ. "ਘਰਿ ਹੋਦਾ ਪੁਰਖੁ ਨ ਪਛਾਣਿਆ." (ਸ੍ਰੀ ਮਃ ੩) ੨. ਹੁੰਦਾ. ਬਣਦਾ. ਆਪਣੇ ਤਾਈਂ ਅਭਿਮਾਨ ਸਹਿਤ ਮੰਨਦਾ. "ਹੋਂਦਾ ਫੜੀਅਗੁ ਨਾਨਕ ਜਾਣੁ." (ਵਾਰ ਮਲਾ ਮਃ ੧)...
ਦੇਖੋ, ਤੋਰੀਆ....
ਸੰ. ਸ਼ਾਕ. ਸੰਗ੍ਯਾ- ਸਬਜ਼ੀ. ਨਬਾਤ। ੨. ਸਰ੍ਹੋਂ ਪਾਲਕ ਆਦਿ ਦੀ ਭਾਜੀ....
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....