tuhamataतुहमत
ਅ਼. [تُہمت] ਸੰਗ੍ਯਾ- ਇਲਜ਼ਾਮ ਲਾਉਣ ਦੀ ਕ੍ਰਿਯਾ. ਦੋਸ (ਕਲੰਕ) ਲਾਉਣਾ. "ਤੁਹਮਤ ਦੇਤ ਤੁਫਾਨ ਉਠਾਰਾ." (ਗੁਪ੍ਰਸੂ)
अ़. [تُہمت] संग्या- इलज़ाम लाउण दी क्रिया. दोस (कलंक) लाउणा. "तुहमत देत तुफान उठारा." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [الزام] ਸੰਗ੍ਯਾ- ਕਲੰਕ. ਦੋਸ। ੨. ਦੋਸਾਰੋਪਣ. ਕਲੰਕ ਲਾਉਣ ਦਾ ਭਾਵ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. कलङ्क ਸੰਗ੍ਯਾ- ਐਬ. ਦੋਸ। ੨. ਬਦਨਾਮੀ. ਅਪਯਸ਼। ੩. ਦਾਗ਼. ਧੱਬਾ। ੪. ਚੰਦ੍ਰਮਾ ਦਾ ਕਾਲਾ ਦਾਗ਼। ੫. ਰਸਾਯਨ ਬਣਾਉਣ ਵਾਲਾ ਪਦਾਰਥ. ਮਾਰੀ ਹੋਈ ਕਲੀ ਆਦਿਕ ਰਸ. "ਧਾਤੁ ਮੇ ਤਨਿਕ ਹੀ ਕਲੰਕ ਡਾਰੇ ਅਨਿਕ ਬਰਨਮੇਟ ਕਨਕ ਪ੍ਰਕਾਸ ਹੈ." (ਭਾਗੁ ਕ)...
ਕ੍ਰਿ- ਲਗਾਉਣਾ....
ਅ਼. [تُہمت] ਸੰਗ੍ਯਾ- ਇਲਜ਼ਾਮ ਲਾਉਣ ਦੀ ਕ੍ਰਿਯਾ. ਦੋਸ (ਕਲੰਕ) ਲਾਉਣਾ. "ਤੁਹਮਤ ਦੇਤ ਤੁਫਾਨ ਉਠਾਰਾ." (ਗੁਪ੍ਰਸੂ)...
ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)...
ਅ਼. [طوُفان] ਤ਼ੂਫ਼ਾਨ. ਸੰਗ੍ਯਾ- ਤ਼ੌਫ਼ (ਚੱਕਰ ਲਾਉਣ) ਦੀ ਕ੍ਰਿਯਾ. ਸਮੁੰਦਰ ਦੀ ਭਯੰਕਰ ਬਾਢ। ੨. ਪ੍ਰਬਲ ਅੰਧੇਰੀ, ਜੋ ਘਨਘਟਾ ਸਾਥ ਮਿਲੀਹੋਈ ਹੋਵੇ. Typhoon । ੩. ਉਪਦ੍ਰਵ. ਝਗੜਾ. "ਤੁਮ ਦਿਸ ਅਨਿਕ ਤੁਫਾਨ ਉਠਾਵਹਿ." (ਗੁਪ੍ਰਸੂ) ੪. ਆਫ਼ਤ. ਆਪੱਤਿ। ੫. ਤੁਹਮਤ. ਦੋਸਾਰੋਪਣ....