turakachhaतुरकॱछ
ਵਿ- ਤੁਰਕੀ. ਤੁਰਕਿਸਤਾਨ ਦਾ. "ਤੁਰਕੱਛ ਤੁਰੰਗ ਸਪੱਛ ਬਡੋ." (ਕਲਕੀ)
वि- तुरकी. तुरकिसतान दा. "तुरकॱछ तुरंग सपॱछ बडो." (कलकी)
ਸੰਗ੍ਯਾ- ਤੁਰਕਿਸਤਾਨ ਦੀ ਬੋਲੀ। ੨. ਤੁਰਕਿਸਤਾਨ ਦੀ ਵਸਤੁ। ੩. ਤੁਰਕਿਸਤਾਨ ਦਾ ਘੋੜਾ. "ਤਾਜੀ ਤੁਰਕੀ ਸੁਇਨਾ ਰੁਪਾ." (ਗਉ ਮਃ ੧)...
ਫ਼ਾ. [تُرکِستان] ਸੰ. ਤੁਰੁਸਕ ਸ੍ਥਾਨ. ਏਸ਼ੀਆ ਅਤੇ ਯੂਰੋਪ ਦੇ ਅੰਤਰਗਤ ਇੱਕ ਦੇਸ਼, ਇਸ ਦਾ ਪੂਰਬੀ ਭਾਗ ਚੀਨ ਦੇ ਅਧੀਨ ਹੈ, ਜਿਸ ਦਾ ਰਕਬਾ ੪੩੧, ੮੦੦ ਵਰਗਮੀਲ ਅਤੇ ਆਬਾਦੀ ੧, ੨੦੦, ੦੦੦ ਹੈ. ਪੱਛਮੀ ਤੁਰਕਿਸਤਾਨ ਰੂਸ ਦੇ ਅਧੀਨ ਹੈ, ਜਿਸ ਦਾ ਰਕਬਾ ੪੧੯, ੨੧੯ ਅਤੇ ਆਬਾਦੀ ੭, ੨੦੦, ੦੦੦ ਹੈ। ੨. ਅਨੇਕ ਲੇਖਕਾਂ ਨੇ ਸਲਤਨਤ ਰੂਮ (Turkish Empire) ਨੂੰ ਤੁਰਕਿਸਤਾਨ ਲਿਖ ਦਿੱਤਾ ਹੈ....
ਵਿ- ਤੁਰਕੀ. ਤੁਰਕਿਸਤਾਨ ਦਾ. "ਤੁਰਕੱਛ ਤੁਰੰਗ ਸਪੱਛ ਬਡੋ." (ਕਲਕੀ)...
ਸੰ. तुरङ्ग. ਸੰਗ੍ਯਾ- ਛੇਤੀ ਤੁਰਨ ਵਾਲਾ, ਘੋੜਾ. ਵੇਗ ਨਾਲ ਜਾਣ ਵਾਲਾ ਹੋਣ ਕਰਕੇ ਘੋੜੇ ਦੀ ਤੁਰੰਗ ਸੰਗ੍ਯਾ ਹੈ. "ਕੋਟਿ ਤੁਰੰਗ ਕੁਰੰਗ ਸੇ ਕੂਦਤ." (ਅਕਾਲ) ੨. ਮਨ. ਚਿੱਤ। ੩. ਗਰੁੜ। ੪. ਫ਼ਾ. [تُرنگ] ਜੇਲ. ਕ਼ੈਦਖ਼ਾਨਾ। ੫. ਧਨੁਖ ਦਾ ਟੰਕਾਰ. ਤੀਰ ਚਲਾਉਣ ਸਮੇਂ ਚਿੱਲੇ ਦੀ ਧੁਨਿ....
ਵਿ- ਪੱਖ ਸਹਿਤ. ਤਰਫਦਾਰੀ ਵਾਲਾ। ੨. ਪਕ੍ਸ਼੍ (ਪੰਖ) ਸਹਿਤ. ਤੁਰਕੱਛ ਤੁਰੰਗ ਸਪੱਛ ਬਡੋ." (ਕਲਕੀ) ੩. ਸੰਗ੍ਯਾ- ਪਕ੍ਸ਼ੀ. ਪਰਿੰਦ. ਪੰਛੀ. "ਸਪੱਛ ਉਡ ਜਾਹਿਗੇ." (ਅਕਾਲ)...
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....