tukhāruतुखारु
ਦੇਖੋ, ਤੁਖਾਰ ੬- ੭. "ਪੋਖਿ ਤੁਖਾਰੁ ਨ ਵਿਆਪਈ." (ਮਾਝ ਬਾਰਹਮਾਹਾ)
देखो, तुखार ६- ७. "पोखि तुखारु न विआपई." (माझ बारहमाहा)
ਸੰ. ਸੰਗ੍ਯਾ- ਅਥਰਵਵੇਦ ਅਨੁਸਾਰ ਹਿਮਾਲਯ ਦੇ ਉੱਤਰ ਪੱਛਮ ਦਾ ਦੇਸ਼. "ਸੁਯੇਨਤਾਈ" ਚੀਨੀਯਾਤ੍ਰੀ ਨੇ ਭੀ ਆਪਣੇ ਸਫ਼ਰਨਾਮੇ ਵਿੱਚ ਤੁਖਾਰ ਦਾ ਜ਼ਿਕਰ ਕੀਤਾ ਹੈ. ਮਹਾਭਾਰਤ ਅਤੇ ਰਾਮਾਯਣ ਵਿੱਚ ਇਸ ਦੇ ਘੋੜਿਆਂ ਦੀ ਵਡੀ ਤਾਰੀਫ਼ ਹੈ. ਤੁਖਾਰ ਦੇ ਘੋੜੇ ਖ਼ਾਸ ਕਰਕੇ ਰਥਾਂ ਵਿੱਚ ਜੋੜੇ ਜਾਂਦੇ ਸਨ. ਸੰਸਕ੍ਰਿਤ ਗ੍ਰੰਥਾਂ ਵਿੱਚ ਤਾਜਿਕ¹ ਅਤੇ ਤੁਖਾਰ ਦੇ ਘੋੜਿਆਂ ਦੀ ਜਾਤਿ ਉੱਤਮ ਲਿਖੀ ਹੈ। ੨. ਸੰ. तुक्खार- ਤੁੱਖਾਰ. ਤੁਖਾਰ ਦੇਸ਼ ਨਾਲ ਹੈ ਜਿਸ ਦਾ ਸੰਬੰਧ. ਤੁਖਾਰ ਦੇਸ਼ ਦਾ ਵਸਨੀਕ. ਤੁਖਾਰੀ। ੩. ਤੁਖਾਰ ਦਾ ਘੋੜਾ, "ਤਾਜੀ ਰਥ ਤੁਖਾਰ." (ਵਾਰ ਮਾਝ ਮਃ ੧) ਤਾਜ਼ੀ² (ਅ਼ਰਬ ਦੇ ਘੋੜੇ) ਸਵਾਰੀ ਲਈ, ਅਰ ਤੁਖਾਰ ਰਥ ਜੋੜਨ ਲਈ। ੪. ਘੋੜੇ ਮਾਤ੍ਰ ਵਾਸਤੇ ਭੀ ਤੁਖਾਰ ਸ਼ਬਦ ਕਵੀਆਂ ਨੇ ਵਰਤਿਆ ਹੈ, ਭਾਵੇਂ ਉਹ ਕਿਸੇ ਦੇਸ਼ ਦਾ ਹੋਵੇ. "ਕਿਤੇ ਪੀਲ ਰੂਢੇ ਕਿਤੇ ਬ੍ਰਿਖਭਬਾਹਨ ਕਿਤੇ ਉਸ੍ਟਬਾਹਨ ਚੜੇ੍ਹ ਬਹੁ ਤੁਖਾਰਾ." (ਸਲੋਹ) ਰਾਜਪੂਤਾਨੇ ਦਾ ਪ੍ਰਸਿੱਧ ਕਵਿ ਲਛਮਨਸਿੰਘ ਲਿਖਦਾ ਹੈ:-#ਤੇਲੀਆ ਤਿਲਕਦਾਰ ਤੁਰਕੀ ਲਖੌਰੀ ਲੱਖੀ,#ਲਛਮਨਸਿੰਘ ਜਾਤਿ ਛੱਤਿਸ ਤੁਖਾਰੋ ਹੈ. ਕਵਿ ਮੁਰਾਰੀਦਾਨ ਨੇ ਡਿੰਗਲ ਕੋਸ਼ ਵਿੱਚ ਲਿਖਿਆ ਹੈ- "ਸਿੰਧੂਭਵ ਕਾਂਬੋਜ ਸੁਣ ਖੁਰਾਸਾਣ ਤੋਖਾਰ." ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਘੋੜੀ ਲਈ ਤੁਖਾਈ (ਤੁਖਾਰੀ) ਸ਼ਬਦ ਵਰਤਿਆ ਹੈ. ਦੇਖੋ, ਤੁਖਾਈ ੨। ੫. ਭਾਈ ਸੰਤੋਖਸਿੰਘ ਅਤੇ ਸਾਂਪ੍ਰਦਾਈ ਗਿਆਨੀ ਤੁਖਾਰ ਦਾ ਅਰਥ ਸ਼ੁਤਰ ਕਰਦੇ ਹਨ. "ਔਰ ਤੁਖਾਰ ਦਿਯੇ ਹਿਤ ਭਾਰਨ" (ਨਾਪ੍ਰ) ੬. ਸੰ. तुषार- ਤੁਸਾਰ. ਹਿਮ. ਬਰਫ. "ਮਾਨੋ ਪਹਾਰ ਕੇ ਸ੍ਰਿੰਗਹੁਁ ਤੇ ਧਰਨੀ ਪਰ ਆਨ ਤੁਖਾਰ ਪਰ੍ਯੋ ਹੈ." (ਚੰਡੀ ੧) ੭. ਪਾਲਾ. ਸ਼ੀਤ. "ਪੋਖਿ ਤੁਖਾਰੁ ਨ ਵਿਆਪਈ." (ਮਾਝ ਬਾਰਹਮਾਹਾ) ੮. ਕਪੂਰ। ੯. ਵਿ- ਠੰਢਾ. ਸ਼ੀਤਲ. ਦੇਖੋ, ਤੁਖਾਰੁ....
ਪੌਸ ਮਹੀਨੇ ਵਿੱਚ. ਦੇਖੋ, ਪੋਖ. "ਪੋਖਿ ਤੁਖਾਰੁ ਨ ਵਿਆਪਈ." (ਮਾਝ ਬਾਰਹਮਾਹਾ) ੨. ਪੋਸਣ ਕਰਕੇ. ਪਾਲਕੇ। ੩. ਦੇਖੋ, ਸੋਮਸਰੁ....
ਦੇਖੋ, ਤੁਖਾਰ ੬- ੭. "ਪੋਖਿ ਤੁਖਾਰੁ ਨ ਵਿਆਪਈ." (ਮਾਝ ਬਾਰਹਮਾਹਾ)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਵਿ- ਬਾਰਾਂ ਮਹੀਨਿਆਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਓਹ ਕਾਵ੍ਯ, ਜਿਸ ਵਿੱਚ ਬਾਰਾਂ ਮਹੀਨਿਆਂ ਦਾ ਵਰਣਨ ਹੋਵੇ. ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਖਾਰੀ ਵਿਚ ਜਗਤਗੁਰੂ ਨਾਨਕ ਸ੍ਵਾਮੀ ਦਾ ਮਨੋਹਰ ਕਾਵ੍ਯ, ਅਤੇ ਦਸਮਗ੍ਰੰਥ ਦੇ ਕ੍ਰਿਸ਼ਨਾਵਤਾਰ ਵਿੱਚ ਬਾਰਹਮਾਹੇ ਦੇਖੇ ਜਾਂਦੇ ਹਨ. ਸੰਮਤ ੧੮੭੭ ਵਿੱਚ ਪ੍ਰੇਮੀ ਵੀਰਸਿੰਘ ਨੇ ਅਰਿੱਲ ਅਤੇ ਰੂਪਚੌਪਾਈ ਛੰਦ ਵਿਚੋਂ ਇੱਕ ਬਾਰਹਮਾਹਾ ਰਚਿਆ ਹੈ, ਜਿਸ ਦੀ ਰਹਾਉ (ਟੇਕ) ਦੀ ਤੁਕ ੯. ਮਾਤ੍ਰਾ ਦੀ ਹੈ ਅਤੇ ਮਹੀਨੇ ਦੇ ਅੰਤ ਦਾ ਚਰਣ ੪੦ ਮਾਤ੍ਰਾ ਦਾ ਹੈ, ਜਿਸ ਦੇ ਬਿਸ਼੍ਰਾਮ ੧੩- ੧੬- ੧੧ ਮਾਤ੍ਰਾ ਪੁਰ ਹਨ.#ਉਦਾਹਰਣ-#ਚੜ੍ਹੇ ਵਿਸਾਖ ਵਰਮ ਨਹਿ ਜਾਂਦਾ,#ਦਹ ਦਿਸ ਵੇਖਾਂ ਪੰਥ ਗੁਰਾਂ ਦਾ,#ਕੂੰਜਾਂ ਵਾਂਝ ਫਿਰਾਂ ਕੁਰਲਾਂਦਾ,#ਮੇਲੀਂ ਮਹਿਰਮਕਾਰ ਦਿਲਾਂ ਦਾ,#ਪਲ ਪਲ ਬੀਤੇ ਸੈ ਵਰ੍ਹਿਆਂ ਦਾ,#ਗੁਰੁ ਤੇ ਵੀਰ ਸਿੰਘ ਬਲਿਹਾਰੀ,#ਗੁਰੁ ਗੋਬਿੰਦ ਸਿੰਘ ਹਰਿ ਔਤਾਰੀ,#ਸਤਗੁਰੁ ਮਾਨ ਮੁਕੰਦ ਮੁਰਾਰੀ,#ਸਾਨੂੰ ਦਰਸਨ ਦੇ ਇਕ ਵਾਰੀ,#ਜੁਗ ਜੁਗ ਜੀਵਨ ਕੇਸਾਧਾਰੀ,#ਮੇਰੇ ਬਖਸ਼ੀਂ ਔਗੁਣ ਭਾਰੀ, ਤਾਣ ਰਖੀਂਵਦਾ,#ਫੁਨ ਹਰੀ ਸੁ ਹਰਿ ਦੀ ਸਰਣ,#ਗੁਬਿੰਦ ਸਿੰਘ ਕ੍ਰੋੜ ਬ੍ਰਿੰਦ ਅਘਹਰਣ,#ਜੁਗੋਜੁਗ ਜਾਣੀਏ....