tirhannakalaतिड़ंनकल
ਸੰਗ੍ਯਾ- ਤਰਨਵਿਦ੍ਯਾ. ਤੈਰਨੇ ਦੀ ਕਲਾ. ਦੇਖੋ, ਤਾਹੂ ੫.
संग्या- तरनविद्या. तैरने दी कला. देखो, ताहू ५.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕਲਹ. ਲੜਾਈ ਦੀ ਦੇਵੀ. "ਤਬੈ ਕਲਾ ਗੁਰੁ ਕੇ ਨਿਕਟਾਈ." (ਗੁਵਿ ੬) ੨. ਝਗੜਾ. ਫ਼ਿਸਾਦ. ਕਲਹ। ੩. ਸੰ. ਅੰਸ਼. ਭਾਗ। ੪. ਸੋਲਵਾਂ ਹਿੱਸਾ। ੫. ਰਾਸ਼ੀ ਦੇ ਤੀਹਵੇਂ ਹਿੱਸੇ (ਅੰਸ਼) ਦਾ ਸੱਠਵਾਂ ਹਿੱਸਾ। ੫. ਸ਼ਕਤਿ. "ਧਰਣਿ ਅਕਾਸੁ ਜਾਕੀ ਕਲਾ ਮਾਹਿ". (ਬਸੰ ਮਃ ੫) ੭. ਬਾਜ਼ੀ. ਖੇਡ. "ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ." (ਵਾਰ ਆਸਾ) ੮. ਆਧਾਰ. "ਬਾਝੁ ਕਲਾ ਧਰ ਗਗਨ ਧਰੀਆ." (ਬਸੰ ਅਃ ਮਃ ੧) ੯. ਕਲ. ਮਸ਼ੀਨ। ੧੦. ਵਿਦ੍ਯਾ। ੧੧. ਹੁਨਰ. "ਸਰਬ ਕਲਾ ਸਮਰਥ." (ਬਾਵਨ) ਪੁਰਾਣੇ ਕਵੀਆਂ ਨੇ ਵਿਦ੍ਯਾ ਅਤੇ ਹੁਨਰ ਦੇ ੬੪ ਭੇਦ ਮੰਨਕੇ ਚੌਸਠ ਕਲਾ ਲਿਖੀਆਂ ਹਨ, ਪਰੰਤੂ ਇਸ ਵਿੱਚ ਮਤਭੇਦ ਹੈ, ਬ੍ਰਹਮਵੈਵਰਤ ਵਿੱਚ ੧੬, ਬਾਣ ਕਵੀ ਨੇ ੪੮, ਕਲਾਵਿਲਾਸ਼ ਅਤੇ ਮਹਾਭਾਰਤ ਵਿੱਚ ੬੪, ਅਤੇ ਲਲਿਤ ਵਿਸਤਰ ਵਿੱਚ ੮੪ ਲਿਖੀਆਂ ਹਨ. ਜੇ ਅਸੀਂ ਲਿਖੀਏ ਤਦ ਸ਼ਾਯਦ ਸੈਂਕੜੇ ਕਲਾ ਹੋ ਜਾਣ. ਕਲਾ ਤੋਂ ਭਾਵ ਵਿਦ੍ਯਾ ਅਤੇ ਹੁਨਰ ਸਮਝਣਾ ਚਾਹੀਏ. ਦੇਖੋ, ਸੋਲਹ ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ....
ਵਿ- ਤਾਹਣ ਵਾਲਾ. ਦੇਖੋ, ਤਾਹਣਾ। ੨. ਸਰਵ- ਵਹੀ. ਓਹੀ. "ਤਾਹੂ ਖਰੇ ਸੁਜਾਣ." (ਸਵਾ ਮਃ ੧) ੩. ਤਿਸੇ ਹੀ. ਉਸੇ ਹੀ. "ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ." (ਸੂਹੀ ਮਃ ੫) ੪. ਤਿਸ ਦੇ. ਉਸ ਦੇ. "ਸਗਲ ਮਨੋਰਥ ਪੂਰਨ ਤਾਹੂ." (ਸਾਰ ਮਃ ੫) ੫. ਵ੍ਯ- ਤਾਹਮ. ਤੌਭੀ. ਤਿਸ ਪਰ ਭੀ "ਜੇ ਤੂ ਤਾਰੂ ਪਾਣਿ, ਤਾਹੂ ਪੁਛੁ ਤਿੜੰਨਕਲ." (ਸਵਾ ਮਃ ੧) ਜੇ ਤੂੰ ਪਾਣੀ ਦਾ ਆਪ ਤਾਰੂ ਹੈਂ, ਤਾਂਭੀ ਤਰਣਵਿਦ੍ਯਾ ਪੁੱਛ....