tārīlēतारीले
ਦੇਖੋ. ਤਾਰੀਅਲੇ. "ਤਾਰੀਲੇ ਗਨਕਾ ਬਿਨਰੂਪ ਕੁਬਜਾ." (ਗਉ ਨਾਮਦੇਵ)
देखो. तारीअले. "तारीले गनका बिनरूप कुबजा." (गउ नामदेव)
ਤਾਰ ਲੀਏ. ਉੱਧਾਰ ਲੀਤੇ. "ਬਿਆਧਿ ਅਜਾਮਲੁ ਤਾਰੀਅਲੇ." (ਗਉ ਨਾਮਦੇਵ)...
ਦੇਖੋ. ਤਾਰੀਅਲੇ. "ਤਾਰੀਲੇ ਗਨਕਾ ਬਿਨਰੂਪ ਕੁਬਜਾ." (ਗਉ ਨਾਮਦੇਵ)...
ਸੰ. ਗਣਿਕਾ. ਸੰਗ੍ਯਾ- ਵੇਸ਼੍ਯਾ. ਕੰਚਨੀ. ਦੇਖੋ, ਗਣਿਕਾ. ਗੁਰਬਾਣੀ ਵਿੱਚ ਦੋ ਗਨਿਕਾ ਦਾ ਪ੍ਰਸੰਗ ਆਉਂਦਾ ਹੈ. ਇੱਕ ਪਿੰਗਲਾ, ਜੋ ਰਾਜਾ ਜਨਕ ਦੀ ਪੁਰੀ ਵਿੱਚ ਰਹਿੰਦੀ ਸੀ. ਇੱਕ ਰਾਤ ਇਸ ਨੂੰ ਕੋਈ ਕਾਮੀ ਪੁਰਖ ਨਾ ਮਿਲਿਆ. ਅੱਧੀ ਰਾਤ ਵੀਤਣ ਪੁਰ ਮਨ ਨੂੰ ਪਛਤਾਵਾ ਹੋਇਆ ਅਤੇ ਖ਼ਿਆਲ ਉਪਜਿਆ ਕਿ ਜੇ ਇਤਨਾ ਧ੍ਯਾਨ ਅਤੇ ਪਿਆਰ ਕਰਤਾਰ ਵੱਲ ਜੋੜਦੀ, ਤਦ ਕੇਹਾ ਉੱਤਮ ਫਲ ਹੁੰਦਾ. ਉਸੇ ਵੇਲੇ ਸਭ ਕੁਕਰਮ ਛੱਡਕੇ ਕਰਤਾਰ ਪਰਾਇਣ ਹੋਈ ਅਤੇ ਪਵਿਤ੍ਰ ਜੀਵਨ ਵਿਤਾਇਆ. ਇਸੇ ਗਨਿਕਾ ਨੂੰ ਦੱਤਾਤ੍ਰੇਯ ਜੀ ਨੇ ਗੁਰੂ ਕਲਪਿਆ ਸੀ. "ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ." (ਕੇਦਾ ਰਵਿਦਾਸ)#ਦੂਜੀ ਗਨਿਕਾ ਉਹ ਸੀ, ਜਿਸ ਨੂੰ ਕਿਸੇ ਸਾਧੂ ਨੇ ਤੋਤਾ ਦੇ ਕੇ ਹਰਿਨਾਮ ਸਿਖਾਉਣ ਦਾ ਉਪਦੇਸ਼ ਦਿੱਤਾ ਅਤੇ ਉਹ ਨਾਮਅਭ੍ਯਾਸ ਵਿੱਚ ਲੱਗਕੇ ਪਵਿਤ੍ਰਾਤਮਾ ਹੋ ਗਈ. "ਗਨਿਕਾ ਉਧਰੀ ਹਰਿ ਕਹੈ ਤੋਤ." (ਬਸੰ ਅਃ ਮਃ ੫) "ਜਿਹ ਸਿਮਰਤ ਗਨਕਾ ਸੀ ਉਧਰੀ." (ਸੋਰ ਮਃ ੯) ਦੇਖੋ ਗਨਿਕਾ....
ਸੰ. ਕੁਬ੍ਜਾ. ਵਿ- ਕੁੱਬੀ. ਕੁਬੜੀ।#੨. ਸੰਗ੍ਯਾ- ਕੰਸ ਦੀ ਇੱਕ ਦਾਸੀ, ਜੋ ਬਟਣਾ ਬਣਾਉਣ ਅਤੇ ਮਲਣ ਵਿੱਚ ਵਡੀ ਨਿਪੁਣ ਸੀ. ਜਦ ਕ੍ਰਿਸਨ ਜੀ ਮਥੁਰਾ ਗਏ, ਤਦ ਉਨ੍ਹਾਂ ਨੇ ਇਸ ਤੋਂ ਸੁਗੰਧ ਵਾਲਾ ਲੇਪ ਮੰਗਿਆ, ਇਸ ਨੇ ਕੰਸ ਦਾ ਬਟਣਾ ਕ੍ਰਿਸਨ ਜੀ ਦੇ ਪ੍ਰੇਮ ਨਾਲ ਮਲਿਆ. ਕ੍ਰਿਸਨ ਜੀ ਨੇ ਰੀਝਕੇ ਇਸ ਦੇ ਪੈਰ ਪੁਰ ਆਪਣਾ ਅੰਗੂਠਾ ਰੱਖ ਅਰ ਠੋਡੀ ਹੇਠ ਹੱਥ ਦੇ ਕੇ ਜੋ ਝਟਕਾ ਦਿੱਤਾ, ਤਾਂ ਕੁਬੜਾਪਨ ਦੂਰ ਹੋ ਗਿਆ. ਇਸ ਦਾ ਨਾਉਂ ਅਨੇਕਵਕ੍ਰਾ ਅਤੇ ਤ੍ਰਿਵਕ੍ਰਾ ਭੀ ਹੈ. ਦੇਖੋ, ਕੁਬਿਜਾ। ੩. ਕੈਕੇਯੀ ਦੀ ਦਾਸੀ ਮੰਥਰਾ, ਜਿਸ ਦੇ ਸਿਖਾਉਣ ਪੁਰ ਕੈਕੇਯੀ ਨੇ ਰਾਜਾ ਦਸ਼ਰਥ ਤੋਂ ਭਰਤ ਨੂੰ ਰਾਜ ਅਤੇ ਰਾਮ ਲਈ ਵਣਵਾਸ ਮੰਗਿਆ ਸੀ....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...