tānuतानु
ਤਾਣਾ. ਦੇਖੋ, ਤਾਨ ਅਤੇ ਤਾਨਾ. "ਸਾਕਤ ਸੂਤੁ ਬਹੁ ਗੁਰਝੀ ਭਰਿਆ, ਕਿਉ ਕਰਿ ਤਾਨੁ ਤਨੀਜੈ?" (ਕਲਿ ਅਃ ਮਃ ੪)
ताणा. देखो, तान अते ताना. "साकत सूतु बहु गुरझी भरिआ, किउ करि तानु तनीजै?" (कलि अः मः ४)
ਸੰਗ੍ਯਾ- ਤਣੇ ਹੋਏ ਤੰਤੂਆਂ (ਤੰਦਾਂ) ਦਾ ਸਮੁਦਾਇ। ੨. ਕਪੜੇ ਦੇ ਲੰਮੇ ਰੁਖ਼ ਦੇ ਤੰਦ....
ਸੰ. ਸੰਗ੍ਯਾ- ਤਾਣਨ ਦਾ ਭਾਵ. ਫੈਲਾਉ. ਵਿਸ੍ਤਾਰ. ਦੇਖੋ, ਤਨ੍ ਧਾ। ੨. ਸੁਰਾਂ (ਸ੍ਵਰਾਂ) ਦਾ ਵਿਸ੍ਤਾਰ. ਸੰਗੀਤ ਅਨੁਸਾਰ ਖੜਜ (ਸੜਜ) ਤੋਂ ਨਿਖਾਦ (ਨਿਸਾਦ) ਅਤੇ ਨਿਸਾਦ ਤੋਂ ਸੜਜ ਸ੍ਵਰ ਨੂੰ ਜਾਣ ਆਉਣ ਦਾ ਪ੍ਰਕਾਰ. ਸੰਗੀਤ ਦਾਮੋਦਰ ਦੇ ਮਤ ਅਨੁਸਾਰ ੪੯ ਤਾਨਾਂ ਹਨ, ਸੰਗੀਤਸਾਰ ਦੇ ਲੇਖ ਅਨੁਸਾਰ ੮੪ ਹਨ, ਪਰੰਤੂ ਪ੍ਰਸ੍ਤਾਰ ਰੀਤਿ ਨਾਲ ਜਿਵੇਂ ਛੰਦ ਅਨੰਤ ਹਨ ਤਿਵੇਂ ਹੀ ਸ੍ਵਰਪ੍ਰਸ੍ਤਾਰ ਕਰਕੇ ਤਾਨਾਂ ਭੀ ਅਨੰਤ ਹਨ. ਜੇ ਤਾਨਾਂ ਦਾ ਮੁਖ ਨਿਯਮ ਵਿਚਾਰੀਏ ਤਦ ਦੋ ਹੀ ਪ੍ਰਧਾਨ ਤਾਨਾਂ ਹਨ, ਅਰਥਾਤ ਆਰੋਹੀ ਅਤੇ ਅਵਰੋਹੀ. ਹੇਠੋਂ ਉੱਪਰ ਨੂੰ ਜਾਣਾ ਆਰੋਹੀ ਤਾਨ ਹੈ, ਉੱਪਰਲੇ ਸੁਰਾਂ ਤੋਂ ਹੇਠ ਵੱਲ ਆਉਣਾ ਅਵਰੋਹੀ ਹੈ.#ਆਰੋਹੀ ਅਵਰੋਹੀ ਤਾਨਾਂ ਦੇ ਸੰਗੀਤ ਵਿੱਚ ਸੱਤ ਪ੍ਰਧਾਨ ਭੇਦ ਇਹ ਲਿਖੇ ਹਨ:-#ਆਰਚਿਕ- ਇੱਕ ਸ੍ਵਰ ਦੀ¹#ਗਾਥਿਕ- ਦੋ ਸ੍ਵਰ ਦੀ.#ਸਾਮਿਕ- ਤਿੰਨ ਸ੍ਵਰ ਦੀ.#ਸ੍ਵਰਾਂਤਰ- ਚਾਰ ਸ੍ਵਰ ਦੀ.#ਓੜਵ- ਪੰਜ ਸ੍ਵਰ ਦੀ.#ਸਾੜਵ- ਛੀ ਸ੍ਵਰ ਦੀ.#ਸੰਪੂਰਣ- ਸੱਤ ਸ੍ਵਰ ਦੀ.#ਸੰਗੀਤ ਗ੍ਰੰਥਾਂ ਵਿੱਚ ਤਾਨ ਦੇ ਦੋ ਭੇਦ ਹੋਰ ਭੀ ਬਾਪੇ ਹਨ. ਇੱਕ ਸ਼ੁੱਧ ਤਾਨ, ਜਿਸ ਵਿੱਚ ਸਿੱਧੇ ਸੁਰ ਲੱਗਣ. ਜੈਸੇ- ਸ ਰ ਗ ਮ ਪ ਧ ਨ. ਦੂਜੀ ਕੂਟਤਾਨ, ਜਿਸ ਵਿੱਚ ਟੇਢੇ ਸੁਰ ਹੋਣ, ਯਥਾ- ਸ ਗ ਰ, ਮ ਧ ਪ ਆਦਿ.²#"ਬਾਜਾ ਮਾਣੁ ਤਾਣੁ ਤਜਿ ਤਾਨਾ." (ਰਾਮ ਮਃ ੫)#੩. ਤਾਲ ਦੇ "ਸਮ" ਨੂੰ ਭੀ ਪੰਜਾਬੀ ਵਿੱਚ ਤਾਨ ਆਖਦੇ ਹਨ. "ਤਾਨ ਸਮ ਗੁਰੁ ਅਹੋ! ਉਚਾਰੀ." (ਗੁਪ੍ਰਸੂ) ੪. ਤੰਤੂਆਂ (ਤੰਦਾਂ) ਦਾ ਤਾਣਾ. ਬੁਣਨ ਲਈ ਤਣਿਆ ਹੋਇਆ ਸੂਤ. ਦੇਖੋ, ਤਾਨੁ। ੫. ਸਰਵ- ਤਾਂ ਨੇ. ਤਿਸ ਨੇ. "ਮਧੁ ਕੈਟ ਭਤਾਨ ਮਰੇ." (ਕ੍ਰਿਸ਼ਾਨਾਵ) ੬. ਤ੍ਰਾਣ (ਰਖ੍ਯਾ) ਅੰਦਰ ਆਏ (ਸ਼ਰਣਾਗਤ) ਲਈ ਭੀ ਤਾਨ ਸ਼ਬਦ ਵਰਤਿਆ ਹੈ. ਦੇਖੋ, ਤ੍ਰਾਣ. "ਤਾਨ ਕੋ ਸੁਖ ਦੀਅੰ." (ਬੈਰਾਹ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਤਾਣਾ. "ਹਮ ਘਰਿ ਸੂਤ ਤਨਹਿ ਨਿਤ ਤਾਨਾ." (ਆਸਾ ਕਬੀਰ) ੨. ਅ਼. [طعنہ] ਤ਼ਅ਼ਨਹ. ਨੇਜ਼ਾ ਮਾਰਨਾ। ੩. ਭਾਵ- ਮੇਹਣਾ. ਤਰਕ. "ਬੋਲ ਕੁਬੋਲ ਦੇਤ ਹੈਂ ਤਾਨੇ." (ਨਾਪ੍ਰ)...
ਸੰ. ਸ਼ਾਕ੍ਤ. ਵਿ- ਸ਼ਕਤਿ ਦਾ ਉਪਾਸਕ. ਦੁਰਗਾਪੂਜਕ. ਕਾਲੀ ਦਾ ਭਗਤ। ੨. ਸੰਗ੍ਯਾ- ਸ਼ਾਕ੍ਤ ਮਤ, ਜਿਸ ਵਿੱਚ ਸ਼ਕ੍ਤਿ ਹੀ ਸਾਰੇ ਦੇਵਤਿਆਂ ਤੋਂ ਪ੍ਰਧਾਨ ਹੈ. ਸ਼ਾਕ੍ਤ ਲੋਕ ਦਸ ਮਹਾਵਿਦ੍ਯਾ ਅਰਥਾਤ ਦਸ਼ ਦੇਵੀਆਂ ਦੀ ਉਪਾਸਨਾ ਕਰਦੇ ਹਨ- ਕਾਲੀ, ਤਾਰਾ, ਸੋੜਸ਼ੀ, ਭੁਵਨੇਸ਼੍ਵਰੀ, ਭੈਰਵੀ, ਛਿੰਨ- ਮਸ੍ਤਾ, ਧੂਮਾਵਤੀ, ਵਗਲਾ, ਮਾਤੰਗੀ ਅਤੇ ਕਮਲਾ। ੩. ਅ਼. [ساقط] ਸਾਕ਼ਤ਼. ਵਿ- ਪਤਿਤ. ਡਿਗਿਆ ਹੋਇਆ. "ਸਾਕਤ ਹਰਿਰਸ ਸਾਦੁ ਨ ਜਾਣਿਆ." (ਸੋਹਿਲਾ) "ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗ." (ਗਉ ਮਃ ੫) "ਸਾਕਤੁ ਮੂੜ ਲਗੇ ਪਚਿ ਮੁਇਓ." (ਗਉ ਅਃ ਮਃ ੪)...
ਦੇਖੋ, ਸੂਤ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਪੂਰਿਆ ਹੋਇਆ. ਭਰਿਆ ਹੋਇਆ. "ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ." (ਗੂਜ ਮਃ ੫) ੨. ਲਿਬੜਿਆ. ਆਲੂਦਾ ਹੋਇਆ. ਦੇਖੋ, ਭਰਣਾ ੨. ਅਤੇ ਭਰਿ ੩....
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਤਾਣਾ. ਦੇਖੋ, ਤਾਨ ਅਤੇ ਤਾਨਾ. "ਸਾਕਤ ਸੂਤੁ ਬਹੁ ਗੁਰਝੀ ਭਰਿਆ, ਕਿਉ ਕਰਿ ਤਾਨੁ ਤਨੀਜੈ?" (ਕਲਿ ਅਃ ਮਃ ੪)...
ਸੰ. ਸੰਗ੍ਯਾ- ਪਾਪ। ੨. ਕਲਹ. ਝਗੜਾ. "ਹੇ ਕਲਿਮੂਲ ਕ੍ਰੋਧੰ." (ਸਹਸ ਮਃ ੫) ੩. ਚੌਥਾ ਯੁਗ. "ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ." x x x "ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ." (ਰਾਮ ਅਃ ਮਃ ੧) ਦੇਖੋ, ਯੁਗ। ੪. ਯੋਧਾ. ਸੂਰਮਾ। ੫. ਕਲਿਯੁਗ ਦੀ ਪ੍ਰਜਾ ਵਾਸਤੇ ਭੀ ਕਲਿ ਸ਼ਬਦ ਆਇਆ ਹੈ. "ਕਲਿ ਹੋਈ ਕੁਤੇਮੁਹੀ." (ਵਾਰ ਸਾਰ ਮਃ ੧) ੬. ਕਲਕੀ ਅਵਤਾਰ ਲਈ ਭੀ ਕਲਿ ਸ਼ਬਦ ਵਰਤਿਆ ਹੈ. "ਪੌਨ ਸਮਾਨ ਬਹੈਂ ਕਲਿਬਾਨ." (ਕਲਕੀ) ੭. ਸੰ. कल्लि ਕੱਲਿ. ਵ੍ਯ- ਆਉਣ ਵਾਲੇ ਦਿਨ ਵਿੱਚ. ਕਲ੍ਹ ਨੂੰ. "ਖੇਲਣੁ ਅਜੁ ਕਿ ਕਲਿ." (ਸ੍ਰੀ ਅਃ ਮਃ ੧)...