tagīraतगीर
ਅ਼. [تغیِر] ਤਗ਼ੀਯੱਰ. ਸੰਗ੍ਯਾ- ਬਦਲਣ ਦੀ ਕ੍ਰਿਯਾ, ਪਰਿਵਰਤਨ। ੨. ਕਿਸੇ ਦੇ ਅਹ਼ੁਦੇ ਅਥਵਾ ਜਾਗੀਰ ਦੇ ਖੋਹ ਲੈਣ ਦੀ ਕ੍ਰਿਯਾ, "ਮਰਹਟੇ ਦਖਣੀ ਕੀਏ ਤਗੀਰ." (ਪ੍ਰਾਪੰਪ੍ਰ)
अ़. [تغیِر] तग़ीयॱर. संग्या- बदलण दी क्रिया, परिवरतन। २. किसे दे अह़ुदे अथवा जागीर दे खोह लैण दी क्रिया, "मरहटे दखणीकीए तगीर." (प्रापंप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਸੰਗ੍ਯਾ- ਬਦਲ ਜਾਣ ਦੀ ਕ੍ਰਿਯਾ. ਰੂਪਾਂਤਰ ਹੋਣਾ। ੨. ਘੁਮਾਉ ਚੱਕਰ। ੩. ਅਦਲ ਬਦਲ। ੪. ਸਮੇ ਦਾ ਫੇਰ....
ਵ੍ਯ- ਯਾ. ਵਾ. ਕਿੰਵਾ. ਜਾਂ....
ਫ਼ਾ. [جاگیِر] ਸੰਗ੍ਯਾ- ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨. ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਆ਼ਫ਼ ਹੋਵੇ....
ਸੰਗ੍ਯਾ- ਅੱਚਵੀ. ਹੱਡਭੰਨਣੀ। ੨. ਗੁਹਾ. ਕੰਦਰਾ. "ਗਿਰਿ ਕੀ ਖੋਹਨ ਮੇ ਵਿਚਰੰਤੇ." (ਗੁਪ੍ਰਸੂ) ੩. ਦੇਖੋ ਖੋਹਣਾ. "ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ." (ਮਾਝ ਬਾਰਹਮਾਹਾ) ੪. ਦੇਖੋ, ਖੋਣਾ. "ਸਚਿਸਬਦਿ ਮਲ ਖੋਹੁ." (ਆਸਾ ਛੰਤ ਮਃ ੩)...
ਵਿ- ਦਕ੍ਸ਼ਿਣੀਯ. ਦਕ੍ਸ਼ਿਣ ਦਿਸ਼ਾ ਅਤੇ ਦੇਸ਼ ਨਾਲ ਹੈ ਜਿਸ ਦਾ ਸੰਬੰਧ. ਜਿਵੇਂ- ਦਖਣੀ ਵਡਹੰਸ. ਦੇਖੋ, ਅਲਾਹਣੀ ਮਃ ੧, ਸ਼ਬਦ ੩....
ਕੀਤੇ. ਕਰੇ. "ਕਈ ਕੋਟਿ ਕੀਏ ਧਨਵੰਤ." (ਸੁਖਮਨੀ) ੨. ਕ੍ਰਿ. ਵਿ- ਕਰਨ ਤੋਂ. ਕਰਨੇ ਸੇ. "ਸੁਨਤਿ ਕੀਏ ਤੁਰਕੁ ਜਿ ਹੋਇਗਾ?" (ਆਸਾ ਕਬੀਰ)...
ਅ਼. [تغیِر] ਤਗ਼ੀਯੱਰ. ਸੰਗ੍ਯਾ- ਬਦਲਣ ਦੀ ਕ੍ਰਿਯਾ, ਪਰਿਵਰਤਨ। ੨. ਕਿਸੇ ਦੇ ਅਹ਼ੁਦੇ ਅਥਵਾ ਜਾਗੀਰ ਦੇ ਖੋਹ ਲੈਣ ਦੀ ਕ੍ਰਿਯਾ, "ਮਰਹਟੇ ਦਖਣੀ ਕੀਏ ਤਗੀਰ." (ਪ੍ਰਾਪੰਪ੍ਰ)...