ḍhāhanu, ḍhāhana, ḍhāhanāढाहणु, ढाहन, ढाहना
ਕ੍ਰਿ- ਗਿਰਾਉਣਾ. ਧ੍ਵੰਸਨ. "ਢਾਹਨ ਲਾਗੈ ਧਰਮਰਾਇ." (ਬਾਵਨ) ੨. ਦੇਖੋ, ਢਾਹਿਆ.
क्रि- गिराउणा. ध्वंसन. "ढाहन लागै धरमराइ." (बावन) २. देखो, ढाहिआ.
ਕ੍ਰਿ- ਡੇਗਣਾ. ਗੇਰਨਾ। ੨. ਢਾਹੁਣਾ....
ਸੰਗ੍ਯਾ- ਨਾਸ਼ ਕਰਨ ਦੀ ਕ੍ਰਿਯਾ। ੨. ਨਾਸ਼ ਹੋਣ ਦਾ ਭਾਵ. ਤਬਾਹੀ. ਕ੍ਸ਼੍ਯ....
ਕ੍ਰਿ- ਗਿਰਾਉਣਾ. ਧ੍ਵੰਸਨ. "ਢਾਹਨ ਲਾਗੈ ਧਰਮਰਾਇ." (ਬਾਵਨ) ੨. ਦੇਖੋ, ਢਾਹਿਆ....
ਸੰਗ੍ਯਾ- ਧਰਮ ਦਾ ਪਾਲਨ ਕਰਨ ਵਾਲਾ ਰਾਜਾ। ੨. ਕਰਤਾਰ. ਵਾਹਗੁਰੂ। ੩. ਯਮਰਾਜ. "ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸ਼ਗਲੋ ਲੇਖਾ?" (ਸੋਰ ਮਃ ੫) ਸੰਸਕ੍ਰਿਤ ਗ੍ਰੰਥਾਂ ਵਿਚ ਯਮ ਅਤੇ ਧਰਮਰਾਜ ਇੱਕੋ ਹੈ. ਇਸ ਦੀ ਉਤਪੱਤੀ ਸੰਗ੍ਯਾ ਦੇ ਗਰਭ ਤੋਂ ਸੂਰਯ ਦ੍ਵਾਰਾ ਲਿਖੀ ਹੈ, ਅਰ ਯਮੀ ਭੀ ਆਪਣੇ ਭਾਈ ਨਾਲ ਉਸੇ ਸਮੇਂ ਜੰਮੀ ਸੀ, ਅਰਥਾਤ ਯਮ ਅਤੇ ਯਮੀ ਜੌੜੇ ਹਨ. ਧਰ੍ਮਰਾਜ ਦੀ ਪੁਰੀ ਦਾ ਨਾਮ ਸੰਯਮਨੀ, ਉਸ ਦੇ ਮਹਿਲ ਦਾ ਨਾਮ ਕਾਲੀਚੀ, ਉਸ ਦੇ ਸਿੰਘਾਸਨ ਦਾ ਨਾਮ ਵਿਚਾਰਭੂ ਅਤੇ ਵਡੇ ਭਾਰੀ ਰਜਿਸਟਰ ਦਾ ਨਾਮ (ਜੋ ਚਿਤ੍ਰ ਗੁਪਤ ਦੇ ਸਪੁਰਦ ਹੈ) ਅਗ੍ਰਸੰਧਾਨੀ ਹੈ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਗਿਰਾਇਆ. ਦੇਖੋ, ਢਾਹਨਾ। ੨. ਘੜਿਆ. ਰਚਿਆ. "ਵਲੁ ਛਲੁ ਕਰਿਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ." (ਵਾਰ ਸ੍ਰੀ ਮਃ ੪)....