dasakāडसका
ਸਿਆਲਕੋਟ ਦੇ ਜਿਲ ਇੱਕ ਨਗਰ, ਜਿੱਥੇ ਥਾਣਾ ਅਤੇ ਤਸੀਲ ਹੈ. ਕਈ ਲੇਖਕਾਂ ਨੇ ਇਸ ਨੂੰ ਠਸਕਾ ਸਮਝਕੇ ਭੁੱਲ ਕੀਤੀ ਹੈ. ਦੇਖੋ, ਸਾਹਭੀਖ.
सिआलकोट दे जिल इॱक नगर, जिॱथे थाणा अते तसील है. कई लेखकां ने इस नूं ठसका समझके भुॱल कीती है. देखो, साहभीख.
ਪੰਜਾਬ ਦੇ ਉੱਤਰ ਪੂਰਵ ਵੱਲ ਇੱਕ ਸ਼ਹਿਰ, ਜਿਸ ਥਾਂ ਅੰਗ੍ਰੇਜੀ ਛਾਵਨੀ ਹੈ. ਇਸ ਨੂੰ ਸਾਲਿਵਾਹਨ ਦਾ ਵਸਾਇਆ ਦਸਦੇ ਹਨ. ਦੇਖੋ, ਸਾਲਿਬਾਹਨ. ਕਈ ਲੇਖਕਾਂ ਨੇ ਇਸ ਦਾ ਨਾਉਂ "ਸ਼ਾਕਲ" ਲਿਖਿਆ ਹੈ. ਬਹੁਤੇ ਇਸ ਨੂੰ ਰਾਜਾ ਸ਼ਾਲ੍ਵ ਦਾ ਵਸਾਇਆ "ਸ਼ਾਲ੍ਵਕੋਟ" ਆਖਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਅਸਥਾਨ ਹਨ- ਇੱਕ ਬੇਰ ਸਾਹਿਬ. ਇਸ ਬੇਰੀ ਹੇਠ ਜਗਤਗੁਰੂ ਵਿਰਾਜੇ ਹਨ. ਹੁਣ ਇਹ ਗੁਰੁਦ੍ਵਾਰਾ ਬਹੁਤ ਸੁੰਦਰ ਬਣਿਆ ਹੋਇਆ ਹੈ. ਦੇਖੋ, ਬੇਰ ਸਾਹਿਬ.#ਦੂਜਾ ਪਵਿਤ੍ਰ ਅਸਥਾਨ ਬਾਵਲੀ ਸਾਹਿਬ ਹੈ ਇਹ ਮੂਲੇ ਦੇ ਘਰ ਬਣਾਈ ਗਈ ਹੈ. ਦੇਖੋ, ਮੂਲਾ.#ਪੁਰਾਣੇ ਸਮੇਂ ਸਿਆਲਕੋਟ ਵਿੱਚ ਕਾਗਜ਼ ਬਹੁਤ ਚੰਗਾ ਬਣਦਾ ਸੀ, ਜਿਸ ਦਾ ਪ੍ਰਸਿੱਧ ਨਾਉਂ ਸਿਆਲਕੋਟੀ ਕਾਗਜ਼ ਸੀ. ਇਹ ਕਸ਼ਮੀਰੀ ਕਾਗਜ਼ ਤੋਂ ਦੂਜੇ ਦਰਜੇ ਸਮਝਿਆ ਜਾਂਦਾ ਸੀ. ਸਿਆਲਕੋਟੀ ਕਾਗਜ਼ ਤੇ ਲਿਖੇ ਬਹੁਤ ਗ੍ਰੰਥ ਹੁਣ ਵੇਖੀਦੇ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਦੀਆਂ ਬੀੜਾਂ ੧੦੦ ਵਿੱਚੋਂ ਸੱਠ ਸਿਆਲਕੋਟੀ ਕਾਗਜ ਤੇ ਹਨ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਤਹਸੀਲ....
ਦੇਖੋ, ਠਸਕ। ੨. ਜਿਲਾ ਕਰਨਾਲ, ਤਸੀਲ ਥਨੇਸਰ ਦਾ ਇੱਕ ਪਿੰਡ, ਜੋ ਖਾਸ ਥਾਣਾ ਹੈ. ਦੇਖੋ, ਸ਼ਾਹਭੀਖ....
ਇਸ ਮਹਾਤਮਾ ਦਾ ਜਨਮ ਸਯਦ ਕੁਲ ਵਿੱਚ ਪਿੰਡ ਸਿਆਨਾ (ਤਸੀਲ ਕੈਥਲ ਜਿਲਾ ਕਰਨਾਲ) ਵਿੱਚ ਹੋਇਆ. ਸ਼ਾਹ ਜੀ ਦੇ ਬਜ਼ੁਰਗ ਕੁਹੜਾਮ (ਘੁੜਾਮ)¹ਰਹਿੰਦੇ ਸਨ ਇਸ ਲਈ ਭਾਈ ਸੰਤੋਖ ਸਿੰਘ ਆਦਿਕਾਂ ਨੇ ਇਨ੍ਹਾਂ ਨੂੰ ਕੁਹੜਾਮ ਨਿਵਾਸੀ ਲਿਖਿਆ ਹੈ.²#ਸ਼ਾਹ ਭੀਖ ਜੀ ਅੱਬੁਲ ਮੁਆ਼ਲੀ ਸ਼ਾਹ ਦੇ ਮੁਰੀਦ ਹੋਏ, ਜੋ ਪਿੰਡ ਅੰਬਹਿਟਾ (ਜਿਲਾ ਸਹਾਰਨਪੁਰ) ਦੇ ਵਸਨੀਕ ਸੇ. ਭੀਖ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਠਸਕੇ ਨਗਰ ਰਹਿਕੇ ਵਿਤਾਇਆ, (ਜੋ ਤਸੀਲ ਥਨੇਸਰ ਅਤੇ ਜਿਲਾ ਕਰਨਾਲ ਵਿੱਚ ਹੈ). ਇਨ੍ਹਾਂ ਦੇ ਪ੍ਰੇਮ ਨੂੰ ਵੇਖਕੇ ਮਹਾਤਮਾ ਮੁਆ਼ਲੀ ਸ਼ਾਹ ਜੀ ਭੀ ਠਸਕੇ ਆ ਰਹੇ, ਅਰ ਸ਼ਾਹ ਭੀਖ ਜੀ ਉਨ੍ਹਾਂ ਦੀ ਤਨ ਮਨ ਤੋਂ ਸੇਵਾ ਕਰਦੇ ਰਹੇ.#ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਆਪਣੀ ਆਤਮਿਕ ਸ਼ਕਤੀ ਨਾਲ ਮਲੂਮ ਕਰਕੇ ਸ਼ਾਹਭੀਖ ਜੀ ਪਟਨੇ ਪਹੁਚੇ ਅਤੇ ਮਿਠਿਆਈ ਦੀਆਂ ਦੋ ਮਟਕੀਆਂ ਭੇਟਾ ਕੀਤੀਆਂ. ਬਾਲਗੁਰੂ ਜੀ ਨੇ ਦੋਹਾਂ ਮਟਕੀਆਂ ਤੇ ਹੱਥ ਰੱਖਿਆ. ਮੁਰੀਦਾਂ ਦੇ ਪੁੱਛਣ ਤੋਂ ਪੀਰ ਜੀ ਨੇ ਦੱਸਿਆ ਕਿ ਮੈ ਮਲੂਮ ਕਰਨਾ ਚਾਹੁੰਦਾ ਸੀ ਕਿ ਇਹ ਵਲੀ ਪੁਰਖ ਹਿੰਦੂਆਂ ਦਾ ਪੱਖ ਕਰੂ ਜਾਂ ਮੁਸਲਮਾਨਾਂ ਦਾ, ਸੋ ਮੇਰੇ ਦਿਲ ਦੀ ਜਾਣਕੇ ਉਸਨੇ ਦੋਹਾਂ ਤੇ ਹੱਥ ਰੱਖਕੇ ਮੈਨੂੰ ਨਿਸ਼ਚੇ ਕਰਵਾ ਦਿੱਤਾ ਹੈ ਕਿ ਇਹ ਦੋਹਾਂ ਦਾ ਸਰਪਰਸ੍ਤ ਅਤੇ ਸ਼ੁਭਚਿੰਤਕ ਹੈ.#ਸ਼ਾਹ ਭੀਖ ਜੀ ਸੈਯਦ (ਮੀਰ) ਸਨ, ਇਸ ਲਈ ਠਸਕੇ ਦਾ ਨਾਉਂ ਹੁਣ "ਠਸਕਾ ਮੀਰਾਂ ਜੀ" ਹੈ, ਜੋ ਮੁਗਲ ਰਾਜ ਵੱਲੋਂ ਪੀਰ ਜੀ ਦੀ ਖਾਨਕਾਹ ਨੂੰ ਜਾਗੀਰ ਹੈ, ਜਿਸ ਦੀ ਆਮਦਨ ਇਸ ਵੇਲੇ ੩੦੦੦) ਸਾਲਾਨਾ ਹੈ.#ਕਈ ਲੇਖਕਾਂ ਨੇ ਸ਼ਾਹਭੀਖ ਜੀ ਨੂੰ ਸੈਯਦ ਭੀਖ, ਭੀਖਨ ਸ਼ਾਹ ਭੀ ਲਿਖਿਆ ਹੈ....