jharhanāझड़ना
ਕ੍ਰਿ- ਡਿਗਣਾ. ਪਤਨ. "ਝੜਿ ਝੜਿ ਪਵਦੇ ਕਚੇ ਬਿਰਹੀ." (ਸਵਾ ਮਃ ੫) "ਪਤ੍ਰ ਭੁਰਜੇਣ ਝੜੀਅੰ." (ਗਾਥਾ)
क्रि- डिगणा. पतन. "झड़ि झड़ि पवदे कचे बिरही." (सवा मः ५) "पत्र भुरजेण झड़ीअं." (गाथा)
ਕ੍ਰਿ- ਗਿਰਨਾ. ਪਤਨ ਹੋਣਾ. "ਡਿਗੈ ਨ ਡੋਲੈ. ਕਤਹੂ ਧਾਵੈ." (ਰਾਮ ਮਃ ੫)...
ਸੰ. पत ਧਾ ਡਿਗਣਾ, ਹੇਠ ਨੂੰ ਆਉਣਾ। ੨. ਸੰਗ੍ਯਾ- ਡਿਗਣ ਦਾ ਭਾਵ. ਗਿਰਨਾ. "ਜਿਉ ਦੀਪ ਪਤਨ ਪਤੰਗ." (ਬਿਲਾ ਅਃ ਮਃ ੫) "ਜੋ ਨਿੰਦੈ, ਤਿਸ ਕਾ ਪਤਨ ਹੋਇ." (ਗੌਂਡ ਮਃ ੫) ੩. ਅਧੋ ਗਤਿ. ਜ਼ਵਾਲ। ੪. ਪਾਪ। ੫. ਨਾਸ਼. ਮ੍ਰਿਤ੍ਯੁ....
ਝੜਕੇ. ਦੇਖੋ, ਝੜਨਾ....
ਪੈਂਦੇ. ਪੜਤੇ. "ਝੜਿ ਝੜਿ ਪਵਦੇ ਕਚੇ ਬਿਰਹੀ." (ਸਵਾ ਮਃ ੫)...
ਸੰ. विरहिन्- ਵਿਰਹੀ. ਵਿ- ਜੁਦਾ ਹੋਇਆ. ਵਿਯੋਗੀ. ਵਿਛੁੜਿਆ ਹੋਇਆ। ੨. ਤਿਆਗੀ. ਸੰਨ੍ਯਾਸੀ. "ਝੜਿ ਝੜਿ ਪਵਦੇ ਕਚੇ ਬਿਰਹੀ." (ਸਵਾ ਮਃ ੫) ੩. ਵਿਯੋਗ ਦੀ ਪੀੜ ਅਨੁਭਵ ਕਰਨ ਵਾਲਾ. ਅਨੁਰਾਗੀ. ਪ੍ਰੇਮੀ. ਆਸ਼ਕ. "ਸਤਿਗੁਰੁ ਬਿਰਹੀ ਨਾਮ ਕਾ." (ਸੂਹੀ ਅਃ ਮਃ ੪) "ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ." (ਚਉਬੋਲੇ ਮਃ ੫) ੪. ਪ੍ਰਕਾਸ਼ਕ, ਪ੍ਰਕਾਸ਼ (वर्हिस्) ਦੇਣ ਵਾਲਾ. "ਮੇਰਾ ਬਿਰਹੀ ਨਾਮ ਮਿਲੈ ਤਾ ਜੀਵਾ ਜੀਉ." (ਗਉ ਮਾਝ ਮਃ ੪) ੫. ਗੁਰਬਾਣੀ ਵਿੱਚ ਪਿਆਰੇ (ਪ੍ਰਿਯ) ਲਈ ਭੀ ਬਿਰਹੀ ਸ਼ਬਦ ਵਰਤਿਆ ਹੈ....
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਸੰ. ਸੰਗ੍ਯਾ- ਬਿਰਛ ਤੋਂ ਪਤਨ (ਡਿਗਣ) ਵਾਲਾ, ਪੱਤਾ. ਦਲ. " ਪਤ੍ਰ ਭੁਰਜੇਣ ਚੜੀਐ ਨਹਿ ਜੜੀਅੰ ਪੇਡ." (ਗਾਥਾ) ੨. ਚਿੱਠੀ. ਖ਼ਤ਼. ਪੁਰਾਣੇ ਜ਼ਮਾਨੇ ਤਾੜ ਆਦਿ ਦੇ ਪੱਤਿਆਂ ਪੁਰ ਲਿਖਣ ਦਾ ਰਿਵਾਜ ਸੀ, ਇਸ ਕਰਕੇ ਚਿੱਠੀ ਅਤੇ ਪੱਤਰੇ ਦਾ ਨਾਮ ਪੱਤ੍ਰ ਹੋਗਿਆ. "ਪਠ੍ਯੋ ਪਤ੍ਰ ਕਾਸਿਦ ਕੇ ਹਾਥ." (ਗੁਪ੍ਰਸੂ) ੩. ਪੱਤੇ ਜੇਹਾ ਪਤਲਾ ਧਾਤੂ ਦਾ ਟੁਕੜਾ (ਚਾਦਰ). ੪. ਪੰਖ. ਪਕ੍ਸ਼੍. ਖੰਭ। ੫. ਸਵਾਰੀ. "ਛਤ੍ਰ ਨ ਪਤ੍ਰ ਨ". (ਸਵੈਯੇ ਸ਼੍ਰੀ ਮੁਖਵਾਕ ਮਃ੫) ਨਾ ਛਤ੍ਰ ਨਾ ਸਵਾਰੀ। ੬. ਤਲਵਾਰ ਦਾ ਫਲ. ਪਿੱਪਲਾ. ਅਸਿਪਤ੍ਰ। ੭. ਵਸਤ੍ਰ. "ਉਡ੍ਯੋ ਪੌਨ ਕੇ ਬੇਗ ਸੋਂ ਅਗ੍ਰ ਪਤ੍ਰੰ." (ਜਨਮੇਜਯ) ੮. ਮੋਰਛੜ. ਮੋਰ ਦੇ ਪੰਖਾਂ ਦਾ ਮੁੱਠਾ, ਜੋ ਰਾਜਿਆਂ ਦੇ ਸਿਰ ਪੁਰ ਚੌਰ ਦੀ ਤਰਾਂ ਫੇਰਿਆ- ਜਾਂਦਾ ਹੈ. "ਛਤ੍ਰ ਪਤ੍ਰ ਢਾਰੀਅੰ." (ਰਾਮਾਵ) ੯. ਪੰਛੀ. ਪੰਖੇਰੂ। ੧੦. ਤੀਰ। ੧੧. ਪਾਤ੍ਰ ਦੀ ਥਾਂ ਭੀ ਪਤ੍ਰ ਸ਼ਬਦ ਆਇਆ ਹੈ. "ਭਰੰਤ ਪਤ੍ਰ ਖੇਚਰੀ." (ਰਾਮਾਵ) ਜੋਗਨੀ ਲਹੂ ਦਾ ਪਾਤ੍ਰ ਭਰਦੀ ਹੈ. "ਪਤ੍ਰ ਕਾ ਕਰਹੁ ਬੀਚਾਰ." (ਰਾਮ ਕਬੀਰ) ਵਿਚਾਰ ਦਾ ਪਾਤ੍ਰ ਕਰੋ. ੧੦. ਫੁੱਲ ਦੀ ਪੰਖੜੀ petal. ਦੇਖੋ, ਸਤਪਤ੍ਰ....
ਸੰ. ਸੰਗ੍ਯਾ- ਸ੍ਤੁਤਿ. ਉਸਤਤਿ "ਗਾਥਾ ਗਾਵੰਤਿ ਨਾਨਕ." (ਗਾਥਾ) ੨. ਕਥਾ. ਪ੍ਰਕਰਣ ਕਹਾਣੀ. "ਰਾਰ ਕਰਤ ਝੂਠੀ ਲਗਿ ਗਾਥਾ." (ਆਸਾ ਮਃ ੫) ੩. ਉਹ ਇਤਿਹਾਸਿਕ (ਐਤਿਹਾਸਿਕ) ਰਚਨਾ, ਜਿਸ ਵਿੱਚ ਕਿਸੇ ਦੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ. "ਜਾਤਿ ਪਾਤਿ ਨ ਗੋਤ੍ਰ ਗਾਥਾ." (ਅਕਾਲ) ੪. ਇੱਕ ਛੰਦ, ਜਿਸ ਦਾ ਨਾਉਂ ਆਰਯਾ ਅਤੇ ਗਾਹਾ ਭੀ ਹੈ. ਦੇਖੋ, ਗਾਹਾ। ੫. ਇੱਕ ਪ੍ਰਾਚੀਨ ਭਾਸਾ, ਜਿਸ ਵਿੱਚ ਸੰਸਕ੍ਰਿਤ, ਪਾਲ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਦੇ ਹਨ. 'ਲਲਿਤ- ਵਿਸ੍ਤਰ' ਆਦਿਕ ਬੌੱਧ ਧਰਮ ਦੇ ਗ੍ਰੰਥ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਹਸਕ੍ਰਿਤੀ ਸਲੋਕ" ਅਤੇ "ਗਾਥਾ" ਇਸੇ ਭਾਸਾ ਵਿੱਚ ਹਨ. ਕਈ ਅਗ੍ਯਾਨੀ ਸਹਸਕ੍ਰਿਤੀ ਅਤੇ ਗਾਥਾ ਦਾ ਅਰਥ ਸਮਝੇ ਬਿਨਾ ਹੀ ਆਪਣੀ ਅਲਪ ਵਿਦ੍ਯਾ ਦੇ ਕਾਰਣ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵ੍ਯਾਕਰਣ ਵਿਰੁੱਧ ਆਖਿਆ ਕਰਦੇ ਹਨ....