jhārhanaझाड़न
ਸੰਗ੍ਯਾ- ਗਰਦ ਝਾੜਨ ਦਾ ਵਸਤ੍ਰ. Duster. 2. ਦੇਖੋ, ਝਾੜਨਾ.
संग्या- गरद झाड़न दा वसत्र. Duster. 2. देखो, झाड़ना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਗਰ (ਜ਼ਹਿਰ) ਦੇਣ ਵਾਲਾ। ੨. ਸੰ. ਗਰ੍ਦ. ਤੁੰਦ. ਤੇਜ਼ਮਿਜ਼ਾਜ। ੩. ਫ਼ਾ. [گرد] ਸੰਗ੍ਯਾ- ਧੂਲਿ. ਰਜ. ਗੁਬਾਰ। ੪. ਨਫ਼ਾ. ਲਾਭ। ੫. ਆਨੰਦ....
ਸੰਗ੍ਯਾ- ਗਰਦ ਝਾੜਨ ਦਾ ਵਸਤ੍ਰ. Duster. 2. ਦੇਖੋ, ਝਾੜਨਾ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਕ੍ਰਿ- ਨਿਰਾਦਰ ਕਰਨਾ. ਝਿੜਕਣਾ। ੨. ਗਿਰਦ ਨਿਕਾਲਣੀ. ਫਟਕਾਰਨਾ. ਪਛਾੜਨਾ। ੩. ਛਲ ਅਥਵਾ ਬਲ ਨਾਲ ਕਿਸੇ ਦਾ ਧਨ ਲੈਣਾ। ੪. ਤੰਤ੍ਰਸ਼ਾਸਤ੍ਰ ਅਨਸਾਰ ਮੰਤ੍ਰ ਨਾਲ ਕਿਸੇ ਦਾ ਰੋਗ ਆਦਿ ਉਤਾਰਨਾ (ਦੂਰ ਕਰਨਾ)....