janbuka, janbukuजंबुक, जंबुकु
ਸੰ. जम्बुक ਸੰਗ੍ਯਾ- ਕੇਵੜਾ. ਕੇਤਕੀ। ੨. ਗੁਲਾਬਜਾਮਣ। ੩. ਗਿੱਦੜ. ਸ਼੍ਰਿਗਾਲ. "ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ." (ਬਿਲਾ ਸਧਨਾ)
सं. जम्बुक संग्या- केवड़ा. केतकी। २. गुलाबजामण। ३. गिॱदड़. श्रिगाल. "सिंघ सरन कत जाईऐ जउ जंबुकु ग्रासै." (बिला सधना)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕੇਵਿਕਾ. ਸੰਗ੍ਯਾ- ਇਹ ਕੇਤਕੀ ਦੀ ਇੱਕ ਜਾਤਿ ਹੈ. ਇਸ ਦਾ ਰੰਗ ਚਿੱਟਾ ਅਤੇ ਕੇਤਕੀ ਨਾਲੋਂ ਫੁੱਲ ਵਡਾ ਹੁੰਦਾ ਹੈ. ਇਸ ਦਾ ਅਰਕ ਅਤੇ ਇਤਰ ਬਹੁਤ ਵਰਤਿਆ ਜਾਂਦਾ ਹੈ. ਅਨੇਕ ਵਿਦ੍ਵਾਨ ਕੇਵੜਾ ਅਤੇ ਕੇਤਕੀ ਇੱਕ ਹੀ ਮੰਨਦੇ ਹਨ, ਕੋਈ ਵੱਖ ਜਾਤਿ ਨਹੀਂ. ਦੇਖੋ, ਕੇਤਕੀ....
ਸੰ. ਸੰਗ੍ਯਾ- ਕੇਵੜਾ. ਕੇਉੜਾ. L. Panzanus Ozoratissimus । ੨. ਕੇਵੜੇ ਦਾ ਫੁੱਲ. ਇਸ ਦਾ ਅਰਕ ਅਤੇ ਇਤਰ ਬਹੁਤ ਲੋਕ ਵਰਤਦੇ ਹਨ. ਇਹ ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਦੇਖੋ, ਕੇਵੜਾ ਅਤੇ ਕੰਟਕ....
ਦੇਖੋ, ਗਿਦੜ....
ਸੰ. शृगाल ਸੰਗ੍ਯਾ- ਗਿੱਦੜ. ਫ਼ਾ. [شغال] ਅੰ. Jackal । ੨. ਪੌਂਡ੍ਰਕ ਵਾਸੁਦੇਵ ਦਾ ਦੂਜਾ ਨਾਉਂ ਇਸ ਨੇ ਕ੍ਰਿਸਨ ਜੀ ਪਾਸ ਇਹ ਸੁਨੇਹਾ ਭੇਜਿਆ ਸੀ ਕਿ ਆਪ ਵਾਸੁਦੇਵ ਕਹਾਉਣਾ ਛੱਡ ਦੋਵੇ, ਕਿਉਂਕਿ ਅਸਲ ਵਾਸੁਦੇਵ ਮੈਂ ਹਾਂ. "ਦੂਤ ਸ੍ਰਿਗਾਲ ਪਠ੍ਯੋ ਹਰਿ ਕੋ ਕਹਿ, ਹੌਂਠ ਹਰਿ ਹੋਂ, ਤੁਹਿ ਕ੍ਯੋਂ ਸਦਵਾਯੋ?" (ਕ੍ਰਿਸਨਾਵ)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰਗ੍ਯਾ- ਖੂਹ ਪਾਸ ਉਹ ਰਸਤਾ ਜਿਸ ਵਿੱਚ ਚੜਸ ਖਿੱਚਣ ਸਮੇਂ ਬਲਦ ਚਲਦੇ ਹਨ, ਦੇਖੋ, ਸਰਣਿ. "ਆਪਨ ਸਰਨ ਦਿਸਾ ਤਬ ਗਯੋ." (ਗੁਪ੍ਰਸੂ) ੨. ਦੇਖੋ, ਸਰਣ ੩. "ਸਰਨ ਪਰਨ ਸਾਧੂ, ਆਨ ਥਾਨ ਬਿਸਾਰੇ." (ਸਾਰ ਪੜਤਾਲ ਮਃ ੫) ੩. ਇੱਕ ਪਸ਼ੂ ਰੋਗ, ਜਿਸ ਨਾਲ ਲੱਤਾਂ ਦੇ ਪੱਠੇ ਸੁਸਤ ਹੋ ਜਾਂਦੇ ਹਨ....
ਸੰ. जम्बुक ਸੰਗ੍ਯਾ- ਕੇਵੜਾ. ਕੇਤਕੀ। ੨. ਗੁਲਾਬਜਾਮਣ। ੩. ਗਿੱਦੜ. ਸ਼੍ਰਿਗਾਲ. "ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ." (ਬਿਲਾ ਸਧਨਾ)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੇਹਵਾਨ (ਇਲਾਕਾ ਸਿੰਧ) ਦਾ ਵਸਨੀਕ ਕਸਾਈ ਸੀ. ਇਸ ਨੂੰ ਆਤਮਗ੍ਯਾਨੀਆਂ ਦੀ ਸੰਗਤਿ ਦ੍ਵਾਰਾ ਕਰਤਾਰ ਦੇ ਪ੍ਰੇਮ ਅਤੇ ਭਗਤੀ ਦੀ ਪ੍ਰਾਪਤੀ ਹੋਈ. ਇਹ ਨਾਮਦੇਵ ਜੀ ਦਾ ਸਮਕਾਲੀ ਸੀ. ਸਧਨੇ ਦਾ ਦੇਹਰਾ ਸਰਹਿੰਦ ਪਾਸ ਵਿਦ੍ਯਮਾਨ ਹੈ. ਇਸ ਭਗਤ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਅਉਸਰ ਲਜਾ ਰਾਖਿਲੇਹੁ ਸਧਨਾ ਜਨੁ ਤੋਰਾ." (ਬਿਲਾ) ੨. ਕ੍ਰਿ- ਸਿੱਧ ਹੋਣਾ. ਪੂਰਾ ਹੋਣਾ. ਕੰਮ ਚੱਲਣਾ। ੩. ਅਭਯਾਸ ਦਾ ਪੱਕਿਆਂ ਹੋਣਾ....